ਪਿਆਰੀ ਪ੍ਰੀਤ ਨੂੰ ਜਨਮ ਦਿਨ ਮੁਬਾਰਕ )

( ਪਿਆਰੀ ਪ੍ਰੀਤ ਨੂੰ ਜਨਮ ਦਿਨ ਮੁਬਾਰਕ )

ਵਧਾਈਆਂ ਭੈਣੇ ਵਧਾਈਆ
ਪ੍ਰੀਤ ਭੈਣੇ ਵਧਾਈਆਂ
ਤੈਨੂੰ ਜਨਮ ਦਿਨ ਦੀਆਂ ਵਧਾਈਆਂ
ਜੀ ਕਰਦਾ ਉੱਡ ਕੇ ਆ ਜਾਵਾਂ
ਜਨਮ ਦਿਨ ਦਾ ਕੇਕ ਨਾਲ ਲਿਆਵਾਂ
ਆਪਣੇ ਹੱਥੀਂ ਤੇਰੇ ਮੂੰਹ ਵਿੱਚ ਪਾਵਾਂ
ਪਿਆਰ ਨਾਲ ਮੱਥਾ ਚੁੰਮ ਕੇ ਤੇ
ਪਿਆਰੀ ਜਿਹੀ ਗੱਲਵਕੜੀ ਪਾਵਾਂ
ਕਹਾਂ ਹਮੇਸ਼ਾਂ ਹੱਸਦੀ ਵੱਸਦੀ ਰਹਿ ਕੁੜੇ ਤੂੰ
ਜੁੱਗ ਜੁੱਗ ਜੀਵੇਂ ਖ਼ੁਸ਼ੀਆਂ ਮਾਣੇ
ਤੈਨੂੰ ਨੂਰੋਂ ਨੂਰੋਂ ਤੱਕ ਕੇ ਮੈਂ
ਖ਼ੁਸ਼ੀ ਵਿੱਚ ਖੀਵੀ ਹੋਈ ਜਾਵਾਂ
ਅੰਦਰੋਂ ਅੰਦਰੀ ਸੋਚੀ ਜਾਵਾਂ
ਮੈਨੂੰ ਵਿਖਾਵਾ ਕਰਨਾ ਨਹੀੰ ਆਉਂਦਾ
ਜਿਸਦਾ ਕਰਦੇ ਦਿਲ ਤੋਂ ਕਰਦੇ
ਇਸੇ ਲਈ ਹਾਂ ਤੇਰੇ ਤੇ ਮਰਦੇ
ਤੂੰ ਸਮਝੇਂ ਚਾਹੇ ਤੂੰ ਨਾ ਸਮਝੇ
ਦਿਲ ਵਿੱਚ ਤੇਰਾ ਪਿਆਰ ਛੁਪਾ ਕੇ
ਅੱਖਾਂ ਅੰਦਰ ਹੰਝੂ ਲੁਕੋ ਕੇ
ਹਰ ਪੱਲ ਤੈਨੂੰ ਯਾਦ ਹਾਂ ਕਰਦੇ
ਦਿਲ ਤੋਂ ਤੈਨੂੰ ਪਿਆਰ ਹਾਂ ਕਰਦੇ
ਹਰ ਵੇਲੇ ਹਾਂ ਹਉਕੇ ਭਰਦੇ
ਭਲੇ ਦਿਨ ਕੱਦ ਆਉਣਗੇ
ਮੁੱਕ ਜਾਣਗੀਆਂ ਜੱਦ ਸੱਭ ਦੂਰੀਆਂ
ਮਿਲ ਇੱਕਠੇ ਹੋ ਕੇ ਬੈਠਾਂਗੇ
ਗੀਤ ਖ਼ੁਸ਼ੀ ਦੇ ਗਾਵਾਂਗੇ
ਫਿਰ ਪਹਿਲਾਂ ਵਾਂਗ
ਮਿਲ ਇੱਕਠੇ ਹੋ ਕੇ
ਜਨਮ-ਦਿਨ ਪ੍ਰੀਤ ਦਾ
ਮਨਾਵਾਂਗੇ ਫਿਰ
ਸਾਰੇ ਮਿਲ ਕੇ ਕਹਾਂਗੇ
ਵਧਾਈਆਂ ਭੈਣੇ ਵਧਾਈਆਂ
ਤੈਨੂੰ ਜਨਮ ਦਿਨ ਦੀਆਂ ਵਧਾਈਆਂ
ਪ੍ਰੀਤ ਭੈਣੇ ਵਧਾਈਆਂ
ਹਮੇਸ਼ਾਂ ਹੱਸਦੀ ਵੱਸਦੀ ਰਹਿ ਕੁੜੇ ਤੂੰ
ਤੈਨੂੰ ਜਨਮ ਦਿਨ ਦੀਆਂ ਵਧਾਈਆਂ
ਪ੍ਰੀਤ ਭੈਣੇ ਵਧਾਈਆਂ

( ਰਮਿੰਦਰ ਰਮੀ )

Leave a Reply

Your email address will not be published. Required fields are marked *