TRP ਦੇ ਚੱਕਰ ਵਿੱਚ ਜਿਹੜਾ ਵਿਉਹਾਰ ਰਿਆ ਚੱਕਰਵਰਤੀ ਨਾਲ ਮੀਡੀਏ ਵੱਲੋਂ ਕੀਤਾ ਜਾ ਰਿਹਾ, ਉਹ ਸ਼ਰਮਸ਼ਾਰ ਕਰਨ ਵਾਲਾ ਹੈ।

TRP ਦੇ ਚੱਕਰ ਵਿੱਚ ਜਿਹੜਾ ਵਿਉਹਾਰ ਰਿਆ ਚੱਕਰਵਰਤੀ ਨਾਲ ਮੀਡੀਏ ਵੱਲੋਂ ਕੀਤਾ ਜਾ ਰਿਹਾ, ਉਹ ਸ਼ਰਮਸ਼ਾਰ ਕਰਨ ਵਾਲਾ ਹੈ। ਵਾਲ ਦੀ ਖੱਲ ਲਾਹੀ ਜਾ ਰਹੀ ਹੈ। ਜਿਹੜੇ ਰਾਹ ਤੇ ਸਾਡਾ ਮੀਡੀਆ ਚੱਲ ਰਿਹਾ ਹੈ, ਇਹ ਵੀ ਦੁਨੀਆਂ ਵਿੱਚ ਆਪਣੇ ਆਪ ਵਿੱਚ ਇੱਕ ਉਦਾਹਰਣ ਹੈ। ਮੀਡੀਏ ਨੂੰ CBI ਜਾਂ ਸੁਪਰੀਮ ਕੋਰਟ ਤੇ ਵੀ ਭਰੋਸਾ ਨਹੀਂ ਤੇ ਮੀਡੀਆ ਖੁੱਦ ਉਸ ਤੇ ਕੇਸ ਦਰਜ਼ ਕਰ ਰਿਹਾ ਹੈ, ਕੇਸ ਚਲਾ ਰਿਹਾ ਹੈ ਤੇ ਚਾਹੁੰਦਾ ਹੈ ਕਿ ਉਸ ਨੂੰ ਖੁੱਦ ਹੀ ਫਾਹੇ ਵੀ ਲ਼ਾ ਦੇਵੇ। ਉਸਦੇ ਪਿਤਾ ਇੰਦਰਜੀਤ ਚੱਕਰਵਰਤੀ ਨੇ ਫ਼ੌਜ ਵਿੱਚ 32 ਸਾਲ ਨੌਕਰੀ ਕਰ ਇਸ ਦੇਸ਼ ਦੀ ਸੇਵਾ ਕੀਤੀ ਹੈ, ਉਸ ਦੇ ਨਾਲ ਹੋ ਰਹੇ ਵਿਉਹਾਰ ਲਈ ਭਾਰਤ ਦਾ ਧੰਨਵਾਦ ਕਰਨ ਵਾਲਾ ਬਿਆਨ, ਉਨ੍ਹਾਂ ਨਾਲ ਹੋ ਰਹੇ ਧੱਕੇ ਦਾ ਪ੍ਰਗਟਾਵਾ ਹੈ। ਅਗਰ ਉਹ ਦੋਸ਼ੀ ਹੈ ਤਾਂ ਕਾਨੂੰਨ ਫੈਸਲਾ ਕਰੇਗਾ। ਅਗਰ ਮੀਡੀਆ ਹੀ ਸੱਭ ਕੁੱਝ ਕਰਨ ਦੇ ਸਮਰੱਥ ਹੈ ਤਾਂ ਬਾਕੀ ਸੰਵਿਧਾਨਕ ਸੰਸਥਾਵਾਂ ਦੀ ਕੀ ਲੋੜ ਹੈ ? ਦੇਸ਼ ਦੀ ਸਰਵ ਉੱਚ ਅਦਾਲਤ ਨੂੰ ਦਖ਼ਲ ਦਿੰਦਿਆਂ ਮੀਡੀਆ ਦੀਆਂ ਹੱਦਾਂ ਦਾ ਨਿਰਧਾਰਨ ਕਰਨਾ ਚਾਹੀਦਾ ਹੈ ਕਿਤੇ ਇਹ ਨਾ ਹੋਏ ਕਿ ਇੱਕ ਹੋਰ ਪਰਿਵਾਰ ਇਸ ਵਿਉਹਾਰ ਤੋਂ ਦੁੱਖੀ ਹੋ ਖ਼ੁਦਕੁਸ਼ੀ ਦਾ ਰਾਹ ਆਪਣਾ ਲਵੇ !!

Leave a Reply

Your email address will not be published. Required fields are marked *