ਧਾਰਮਿਕ ਖਿਆਲਾਂ ਵਾਲੇ ਤੇ ਗੁਰੂ ਘਰ ਨਾਲ ਅਟੁੱਟ ਪਿਆਰ ਤੇ ਸਮਾਜਿਕ ਚੇਤਨਾ ਲਿਆਉਣ ਵਾਲੇ — ਰਮਿੰਦਰ ਰਮੀ ਜੀ
ਰਮਿੰਦਰ ਕੌਰ ਰਮੀ ਜੀ ਦਾ ਜਨਮ ਜਲੰਧਰ ਸ਼ਹਿਰ ਵਿਚ ਹੋਇਆ ਤੇ ਪਾਲਣ ਪੌਸ਼ਣ ਅੰਮ੍ਰਿਤਸਰ ਸ਼ਹਿਰ ਵਿਚ ਹੋੲਿਅਾ ਵਿੱਦਿਅਕ ਯੋਗਤਾ ਬੀ.ਏ ||
ਉਹ ਸਮਾਜ ਸੇਵਾ ਵੀ ਸਮਰਪਿਤ ਭਾਵਨਾ ਨਾਲ ਕਰਦੇ ਨੇ , ਅੰਮ੍ਰਿਤਸਰ ਕਾਲਜ ਵਿਚ ਪੜ੍ਹਦਿਆਂ ੧੯੭੩ ਵਿਚ ਓਹਨਾ ਦੀ ਮੁਲਾਕਤ ਸ. ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਨਾਲ ਹੋਈ ਓਹਦੀਆਂ ਅਮਿੱਟ ਯਾਦਾਂ ਓਹਨੇ ਨੇ ਹੁਣ ਤੱਕ ਸਾਂਭ ਰੱਖੀਆ ਨੇ , ਓਹ ਇਸਤਰੀ ਸਤਿਸੰਗ ਤੇ ਜਾਂਦੇ ਸੀ ਤੇ ਓਥੇ ਕੀਰਤਨ ਤੇ ਕਵਿਤਾਵਾਂ ਪ੍ਰੋਗਰਾਮਾਂ ਵਿਚ ਹਿੱਸੇ ਲੈ ਕੇ ਕਈ ਇਨਾਮ ਹਾਸਿਲ ਕੀਤੇ , ੧੯੯੩ ਵਿਚ ਬੀਬੀ ਸੁਰਜੀਤ ਕੌਰ ਜੀ ਸੰਧੂ ਨਾਲ ਮਿਲ ਕੇ ਚੰਡੀਗੜ੍ਹ ਸੱਭ ਸੈਕਟਰਜ਼ ਦੇ ਇਸਤਰੀ ਸਤਿਸੰਗ ਸੰਸਥਾ ਬਣੀ ,
ਜਿਸ ਵਿਚ ਰਮਿੰਦਰ ਰਮੀ ਜੀ ਨੂੰ ਸੈਕਟਰੀ ਜਨਰਲ ਦੀ ਜ਼ੁੰਮੇਵਾਰੀ ਸੌਪੀ ਗਈ , ਗੁਰਦੁਆਰੇ ਸਾਹਿਬ ਵਿੱਖੇ ਲੜਕੀਆਂ ਦਾ ਇਕ ਸਿਖਲਾਈ ਕਢਾਈ ਸੈਂਟਰ ਖੋਲਿਆ ਗਿਆ ਜਿੱਥੇ ਸਲਾਈ ਟੀਚਰ ਦੋ ਦੋ ਸਿਫ਼ਟਾਂ ਲਗਾ ਕੇ ਸਿਲਾਈ ਸਿਖਾਉਦੇ ਸੀ ਤੇ ਬੱਚਿਆਂ ਨੂੰ ਸਕਟੀਫਿਕੇਟ ਦਿੰਦੇ ਜਾਂਦੇ ਸੀ ….ਰਮਿੰਦਰ ਰਮੀ ਜੀ ਦਾ ਸਮਾਜਿਕ ਕਾਰਜ ਵਿਸ਼ੇਸ਼ ਵਰਣਨਯੋਗ ਹੈ ||
੨੦੦੭ ਵਿਚ ਬੇਟੇ ਦਾ ਵਿਆਹ ਹੋ ਗਿਆ ਤੇ ਰਮਿੰਦਰ ਰਮੀ ਜੀ ਬੱਚਿਆਂ ਨਾਲ ਹੁਣ ਕਨੈਡਾ ਵਿਚ ਰਹਿੰਦੇ ਨੇ ੨੦੧੭ ਜੂਨ ਦੋਸਤ ਪਰਮਜੀਤ ਦਿਉਲ ਦੀ ਬਦੌਲਤ ਓਹਨਾ ਨੂੰ ਇੰਟਰਨੈਸ਼ਨਲ ਕਾਨਫ਼ਰੰਸ ਵਿਚ ਜਾਣ ਦਾ ਮੌਕਾ ਮਿਲਿਆ ਤੇ ਫਿਰ ਕਨੈਡਾ ਟੋਰਾਂਟੋਂ ਵਿੱਖੇ ਸੱਭ ਸਾਹਿਤਕ ਸਭਾਵਾਂ ਵਿਚ ਜਾਣਾ, ਟੋਰਾਂਟੋਂ ਦੀ ਨਾਮਵਰ ਲੇਖਿਕਾ ਸੁਰਜੀਤ ਕੌਰ ਜੀ ਨੇ ਰਜਿੰਦਰ ਰੰਮੀ ਜੀ ਦੀ ਹੱਥ ਲਿਖ਼ਤ ਦੀ ਪ੍ਰਸ਼ੰਸ਼ਾ ਕਰਨੀ ਤੇ ਉਤਾਸ਼ਿਹਤ ਹੋ ਕੇ ਲਗਾਤਾਰ ਲਿਖਣ ਦੀ ਰੁਚੀ ਨੂੰ ਕਾਇਮ ਕਰਨਾ , ਆਪਣੀ ਕਲਮ ਰਾਹੀਂ ਉਹਨਾਂ ਨੇ ਪਿਆਰ , ਮੁਹੱਬਤ , ਦੁਸ਼ਮਣੀ , ਔਰਤ ਦੀ ਪੀੜਾਂ , ਰੱਬ ਨਾਲ ਆਪਣੀ ਸਾਂਝ , ਔਰਤ ਤੇ ਹੁੰਦੇ ਜ਼ੁਲਮਾਂ ,ਦਰਦ , ਜਿੰਦਗੀ ਦੇ ਅਨੁਭਵ , ਪੀੜਾਂ ,ਖੱਟੇ- ਮਿੱਠੇ ਅਨੁਭਵਾਂ ਨੂੰ ਬੇਖੂਬੀ ਨਾਲ ਪੇਸ਼ ਕੀਤਾ ਹੈ ||
ਓਹਨਾ ਦੀਆ ਰਚਨਾਵਾਂ ਮੈਗਜ਼ੀਨਾਂ , ਅਖਬਾਰਾਂ ਵਿਚ ਛਪ ਚੁੱਕੀਆਂ ਨੇ ਹੁਣ ਓਹਨਾ ਦੀ ਪਲੇਠੀ ਕਿਤਾਬ (ਕਿਸਨੂੰ ਆਖਾਂ) ਜਲਦ ਹੀ ਸਰੋਤਿਆਂ ਸਹਾਮਣੇ ਪੇਸ਼ ਹੋ ਰਹੀ ਹੈ ||
ਕੁੱਝ ਸਤਰਾਂ ਮੇਰੇ ਵਲੋਂ ……….
(ਸ਼ਖ਼ਸੀਅਤ)
ਸੋਹਣੀ ਸ਼ਖ਼ਸੀਅਤ ਉਭਰ ਕੇ ਆਈ ਏ ,
ਭਗਤੀ ਦੇ ਨਾਲ ਸਮਾਜਿਕ ਚੇਤਨਾ ਲਿਆਏ ਨੇ ,
ਦੱਬੇ ਜਜ਼ਾਬਾਤਾਂ ਨੂੰ ਮੁੱਠੀ ਵਿਚੋਂ ਖੋਲ ਕੇ ,
ਆਪਣੇ ਅਹਿਸਾਸਾਂ ਦੀ ਪ੍ਰੀਤ ਨੂੰ ,
ਲਿਖ਼ਤਾਂ ਦੇ ਰੂਪ ਵਿਚ ਜੋ ਲਿਆਏ ਨੇ ,
ਰਮਿੰਦਰ ਰਮੀ ਜੀ ਦੀ ਸ਼ਖ਼ਸੀਅਤ ,
ਬੜੀ ਪਿਆਰੀ ਏ …….
(*ਤਰਵਿੰਦਰ ਕੌਰ ਝੰਡੋਕ ਲੁਧਿਆਣਵੀ*)
Adv


