ਹਰੀਸ਼ ਰਾਵਤ ਨੇ ਕਿਹਾ ਕਿ ਜਲਦੀ ਤੈਅ ਹੋ ਜਾਵੇਗਾ ਕਿ ਨਵਜੋਤ ਸਿੰਘ ਸਿੱਧੂ ਰਾਸ਼ਟਰੀ ਪੱਧਰ  ਉਤੈ  ਪਾਰਟੀ ਲਈ ਕੰਮ ਕਰਨਗੇ ਜਾਂ ਫਿਰ ਸੂਬਾ ਪੱਧਰ

 

ਚੰਡੀਗੜ੍ਹ (ਰੰਜਨਦੀਪ ਸੰਧੂ ) : ਪੰਜਾਬ ਦੀ ਸਿਆਸਤ ਵਿੱਚ  ਲਗਾਤਾਰ ਕਈ ਧਮਾਕੇ ਹੋ ਰਹੇ ਹਨ। ਭਾਵੇਂ ਭਾਜਪਾ ਹੋਵੇ, ਕਾਂਗਰਸ, ਅਕਾਲੀ ਦਲ ਜਾਂ ਫਿਰ ਆਮ ਆਦਮੀ ਪਾਰਟੀ। ਹਰ ਇਕ ਪਾਰਟੀ  ਵਿੱਚ ਸਿਆਸਤ ਇਸ ਸਮੇਂ ਚਰਮ ਤੇ ਹੈ। ਜਿਸ ਦਾ ਇਕ ਵੱਡਾ ਕਾਰਨ ਪੰਜਾਬ ਵਿੱਚ ਸਾਲ 2022 ਵਿੱਚ  ਹੋਣ ਵਾਲੀਆਂ ਚੋਣਾਂ ਹਨ। ਇਸ ਸਮੇਂ ਪੰਜਾਬ ਦੀ ਸੱਤਾ ਵਿੱਚ  ਬੈਠੀ ਕਾਂਗਰਸ ਪਾਰਟੀ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੰਬੇ ਸਮੇਂ ਤੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਲਾਈਆਂ ਜਾ ਰਹੀਆਂ  ਪਾਬੰਦੀਆ  ਤੇ ਹੁਣ ਰੋਕ ਲੱਗ ਸਕਦੀ ਹੈ ਕਿਉਂਕਿ ਬਜਟ ਇਜਲਾਸ ਤੋਂ ਬਾਅਦ ਕਾਂਗਰਸ ਹਾਈਕਮਾਨ ਸਿੱਧੂ ਤੇ ਫ਼ੈਸਲਾ ਲੈ ਸਕਦੀ ਹੈ। ਇਸ ਦੌਰਾਨ ਚੰਡੀਗੜ੍ਹ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਕਿਹਾ ਕਿ ਜਲਦੀ ਤੈਅ ਹੋ ਜਾਵੇਗਾ ਕਿ ਨਵਜੋਤ ਸਿੰਘ ਸਿੱਧੂ ਰਾਸ਼ਟਰੀ ਪੱਧਰ  ਉਤੈ  ਪਾਰਟੀ ਲਈ ਕੰਮ ਕਰਨਗੇ ਜਾਂ ਫਿਰ ਸੂਬਾ ਪੱਧਰ ਤੇ ਕੋਈ ਜ਼ਿੰਮੇਵਾਰੀ ਸੰਭਾਲਣਗੇ। ਉਨ੍ਹਾਂ ਨੇ ਕਿਹਾ ਕਿ ਖੁਦ ਸਿੱਧੂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਰਾਹੁਲ ਗਾਂਧੀ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪਣਗੇ,  ਉਨ੍ਹਾਂ ਨੂੰ ਮਨਜ਼ੂਰ ਹੋਵੇਗੀ। ਜਿੱਥੇ ਤੱਕ ਪੰਜਾਬ ਮੰਤਰੀ ਮੰਡਲ ਵਿੱਚ  ਮੁੜ ਵਾਪਸੀ ਦਾ ਸਵਾਲ ਹੈ ਤਾਂ ਹਰੀਸ਼ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਨੂੰ ਮੰਤਰੀ ਮੰਡਲ ਵਿੱਚ  ਸ਼ਾਮਲ ਕਰਨਾ ਚਾਹੁੰਦੇ ਹਨ ਪਰ ਕਿਸੇ ਕਾਰਨ ਕਰਕੇ ਅਜੇ ਤੱਕ ਇਹ ਸੰਭਵ ਨਹੀਂ ਹੋ ਸਕਿਆ ਹੈ।

Leave a Reply

Your email address will not be published. Required fields are marked *