ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਮਗਰੋਂ ਖਾਮੋਸ਼ੀ ਦੇ ਨਾਲ ਨਾਲ ਅਟਕਲਾਂ ਮੇਅਰ ਦੇ ਆਹੁਦੇ ਨੂੰ ਲੈ ਕੇ ਹਨ।:- ਜੱਸਵੰਤ ਸਿੰਘ ਜੱਸ

ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਮਗਰੋਂ ਖਾਮੋਸ਼ੀ ਦੇ ਨਾਲ ਨਾਲ ਅਟਕਲਾਂ ਮੇਅਰ ਦੇ ਆਹੁਦੇ ਨੂੰ ਲੈ ਕੇ ਹਨ।:-ਜੱਸਵੰਤ ਸਿੰਘ ਜੱਸ

ਬਟਾਲਾ (ਅਮਰੀਕ ਮਠਾਰੂ)ਜਦੋਂ ਜਸਵੰਤ ਸਿੰਘ ਜੱਸ ਨਾਲ ਗੱਲਬਾਤ ਕੀਤੀ ਕਿ ਅੰਦਾਜ਼ਨ ਬਟਾਲਾ ਦੇ ਮੇਅਰ ਕੌਣ ਹੋ ਸਕਦੇ ਹਨ ਤਾਂ ਉਹਨਾਂ ਨੇ ਦੱਸਿਆ ਕਿਨ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਮਗਰੋਂ ਖਾਮੋਸ਼ੀ ਦੇ ਨਾਲ ਨਾਲ ਅਟਕਲਾਂ ਹਨ, ਅਟਕਲਾਂ ਮੇਅਰ ਦੇ ਆਹੁਦੇ ਨੂੰ ਲੈ ਕੇ ਹਨ। ਜੇਤੂ ਵਧਾਈਆਂ ਕਬੂਲ ਰਹੇ ਨੇ ਤੇ ਨਾਲ ਨਾਲ ਚੋਣ ਖਰਚਿਆਂ ਦੀਆਂ ਦੇਣਦਾਰੀਆਂ ਨਬੇੜ ਰਹੇ ਨੇ। ਹਾਰੇ ਹੋਏ ਉਮੀਦਵਾਰ ਆਪਣੀ ਹਾਰ ਦੀ ਸਮੀਖਿਆ ਕਰ ਕਰਨ ਦੇ ਨਾਲ ਨਾਲ ਗਮਜਦਾ ਮਹਿਸੂਸ ਕਰ ਰਹੇ ਨੇ। ਵੋਟਰਾਂ ਨੂੰ ਅਫਸੋਸ ਹੈ ਕਿ ਮੇਲਾ ਮੁੱਕ ਗਿਆ ਹੈ, ਜਿਨ੍ਹਾਂ ਨੇ ਇਕੱਠੀ ਨਹੀਂ ਕੀਤੀ ਹੁਣ ਮੁੱਲ ਲੈ ਕੇ ਪੀਣੀ ਪੈ ਰਹੀ ਹੈ। ਖੰਭਿਆਂ ਨਾਲ ਲੱਗੇ ਉਮੀਦਵਾਰਾਂ ਦੇ ਬੈਨਰ ਫਟਣ ਲੱਗ ਪਏ ਹਨ, ਪਰ ਕੰਧਾਂ ਨਾਲ ਚਿਪਕੇ ਜੇਤੂ ਉਮੀਦਵਾਰਾਂ ਦੇ ਪੋਸਟਰ ਬਰਕਰਾਰ ਹਨ।

ਸੱਥਾਂ ਵਿੱਚ, ਨਾਈਆਂ ਦੀਆਂ ਦੁਕਾਨਾਂ, ਪਨਵਾੜੀ ਦੀਆਂ ਦੁਕਾਨਾਂ ਤੇ ਮੈ ਖਾਨਿਆਂ ਵਿੱਚ ਮੇਅਰ ਨੂੰ ਲੈ ਚਰਚਾ ਹੁੰਦੀ ਹੈ। ਬਹੁਤੇ ਲੋਕ ਸੁੱਖ ਤੇਜਾ ਦਾ ਮੇਅਰ ਬਣਨਾ ਤੈਅ ਸਮਝ ਰਹੇ ਨੇ, ਸੁੱਖ ਤੇਜਾ, ਮੰਤਰੀ ਸਾਹਿਬ ਦਾ ਸੱਜਾ ਹੱਥ ਹਨ, ਵੱਡਾ ਸਿੱਖ ਚਿਹਰਾ ਹੋਣ ਦੇ ਨਾਲ ਨਾਲ ਬਟਾਲਾ ਸ਼ਹਿਰ ਦੇ ਵਿਕਾਸ ਦੀ ਵਾਗਡੋਰ ਸੰਭਾਲੇ ਹੋਏ ਨੇ। ਮੰਤਰੀ ਤ੍ਰਿਪਤ ਬਾਜਵਾ ਦੇ ਨਾਲ ਖੜਨ ਵਾਲਿਆਂ ਵਿੱਚੋ ਮੁੱਢਲੇ ਹਨ। ਹਿੰਦੂ ਚਿਹਰੇ ਨੂੰ ਅੱਗੇ ਵਧਾਇਆ ਗਿਆ ਤਾਂ ਮਿੰਟੂ ਸਰੀਨ ਦਾ ਨਾਂ ਸੱਭ ਤੋਂ ਪਹਿਲਾਂ ਆਉਂਦਾ ਹੈ। ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹਨ। ਕਈ ਵਾਰ ਮਿਉਂਸਪਲ ਕਮੇਟੀ ਦੇ ਮੈਂਬਰ ਬਣੇ ਤੇ ਇੱਕ ਇਮਾਨਦਾਰੀ ਦਾ ਅਕਸ ਰੱਖਦੇ ਹਨ। ਆਮ ਲੋਕਾਂ ਦਾ ਕੰਮ ਕਰਵਾਉਂਦੇ ਤਹਿਸੀਲ, ਕਚਹਿਰੀ ਵਿੱਚ ਵੇਖਿਆ ਜਾ ਸੱਕਦਾ। ਅਗਰ ਕਿਸੇ ਔਰਤ ਦੀ ਗੱਲ ਕੀਤੀ ਜਾਏ ਤਾਂ ਸਵਰਗੀ ਕਾਲਾ ਚੰਦਾ ਦੀ ਪਤਨੀ ਸ੍ਰੀਮਤੀ ਚੰਦਾ ਇੱਕ ਚਿਹਰਾ ਹੋ ਸੱਕਦੀ ਹੈ। ਚਾਹੇ ਉਹ ਪਹਿਲੀ ਵਾਰ ਉਮੀਦਵਾਰ ਸੀ ਪਰ ਉਨ੍ਹਾਂ ਦੇ ਪਤੀ 6 ਵਾਰ ਮਿਉਂਸਪਲ ਕਮੇਟੀ ਦੇ ਮੈਂਬਰ ਰਹੇ ਨੇ ਤੇ ਇਨ੍ਹਾਂ ਇਸ ਵਾਰ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਮੁੱਖ ਮੰਤਰੀ ਤੇ ਸਥਾਨਕ ਤਾਕਤਵਰ ਮੰਤਰੀ ਸ੍ਰ ਤ੍ਰਿਪਤ ਬਾਜਵਾ ਦਾ ਹੱਥ ਕਿਸ ਦੇ ਸਿਰ ਤੇ ਰੱਖਿਆ ਜਾਂਦਾ, ਸ਼ਾਇਦ ਪੰਜਾਬ ਦੇ ਬਜਟ ਸ਼ੈਸ਼ਨ ਤੋਂ ਬਾਅਦ ਸਪਸ਼ਟ ਹੋ ਜਾਏਗਾ !!

ਜਸਵੰਤ ਜੱਸ !!

Adv.

Leave a Reply

Your email address will not be published. Required fields are marked *