ਬਟਾਲਾ ਬਲਾਕ ਦੀਆਂ 3847 ਔਰਤਾਂ ਨੇ ਮਾਤਰੂ ਵੰਦਨਾ ਯੋਜਨਾ ਤਹਿਤ 12082300 ਰੁਪਏ ਦਾ ਲਾਭ ਉਠਾਇਆ ਸਕੀਮ ਦਾ ਲਾਭ ਲੈਣ ਲਈ ਆਂਗਣਬਾੜੀ ਕੇਂਦਰ ਨਾਲ ਕੀਤਾ ਜਾ ਸਕਦਾ ਹੈ ਰਾਬਤਾ

ਗਰਭਵਤੀ ਔਰਤਾਂ ਲਈ ਵਰਦਾਨ ਸਿੱਧ ਹੋਈ ਮਾਤਰੂ ਵੰਦਨਾ ਸਕੀਮ

3 ਕਿਸਤਾਂ ਵਿਚ 5000 ਰੁਪਏ ਦੀ ਮਿਲਦੀ ਹੈ ਮਦਦ

ਬਟਾਲਾ ਬਲਾਕ ਦੀਆਂ 3847 ਔਰਤਾਂ ਨੇ ਮਾਤਰੂ ਵੰਦਨਾ ਯੋਜਨਾ ਤਹਿਤ 12082300 ਰੁਪਏ ਦਾ ਲਾਭ ਉਠਾਇਆ

ਸਕੀਮ ਦਾ ਲਾਭ ਲੈਣ ਲਈ ਆਂਗਣਬਾੜੀ ਕੇਂਦਰ ਨਾਲ ਕੀਤਾ ਜਾ ਸਕਦਾ ਹੈ ਰਾਬਤਾ

ਬਟਾਲਾ, ( ਅਮਰੀਕ ਮਠਾਰੂ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਸਕੀਮ ਗਰਭਵਤੀ ਔਰਤਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਸ ਸਕੀਮ ਤਹਿਤ ਲਾਭਪਾਤਰੀ ਨੂੰ ਤਿੰਨ ਕਿਸਤਾਂ ਵਿਚ 5000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ ਤਾਂ ਜੋ ਉਹ ਚੰਗੀ ਖੁਰਾਕ ਖਾ ਸਕਣ। ਇਸ ਨਾਲ ਜੱਚਾ ਬੱਚਾ ਦੋਹਾਂ ਦੀ ਸਿਹਤ ਚੰਗਾ ਪੋਸ਼ਣ ਮਿਲਣ ਨਾਲ ਵਧੀਆ ਰਹਿੰਦੀ ਹੈ।

ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਸੀ.ਡੀ.ਪੀ.ਓ. ਬਟਾਲਾ ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੀ ਵਾਰ ਮਾਂ ਬਣਨ ਜਾ ਰਹੀਆਂ ਔਰਤਾਂ ਲਈ ਸਰਕਾਰ ਵੱਲੋਂ ਇਹ ਵਿੱਤੀ ਮਦਦ ਮੁਹਈਆ ਕਰਵਾਈ ਜਾਂਦੀ ਹੈ। ਇਸ ਲਈ ਬਿਨੈਕਾਰ ਸਰਕਾਰੀ ਜਾਂ ਅਰਧ ਸਰਕਾਰੀ ਜਾਂ ਕਾਰਪੋਰੇਸ਼ਨ ਵਿਚ ਨੌਂਕਰੀ ਨਾ ਕਰਦੀ ਹੋਵੇ। ਇਸ ਲਈ ਲਾਭਪਾਤਰੀ ਅਤੇ ਉਸਦੇ ਪਤੀ ਦੇ ਅਧਾਰ ਕਾਰਡ ਅਤੇ ਲਾਭਪਾਤਰੀ ਦੇ ਬੈਂਕ ਖਾਤੇ ਦੀ ਡਿਟੇਲ ਸਮੇਤ ਆਂਗਣਬਾੜੀ ਕੇਂਦਰ ਵਿਖੇ ਅਰਜੀ ਦਿੱਤੀ ਜਾ ਸਕਦੀ ਹੈ।

ਸੀ.ਡੀ.ਪੀ.ਓ. ਬਟਾਲਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੀ ਕਿਸਤ ਵਜੋਂ 1000 ਰੁਪਏ ਔਰਤ ਦੇ ਗਰਭਧਾਰਨ ਦੇ 150 ਦਿਨਾਂ ਦੇ ਅੰਦਰ ਅੰਦਰ ਨੇੜਲੇ ਆਂਗਣਬਾੜੀ ਕੇਂਦਰ ਤੇ ਰਜਿਸਟੇ੍ਰਸ਼ਨ ਕਰਵਾਉਣ ’ਤੇ ਮਿਲਦੇ ਹਨ। ਇਸੇ ਤਰਾਂ ਗਰਭਵਤੀ ਔਰਤ ਦਾ ਸਿਹਤ ਵਿਭਾਗ ਵੱਲੋਂ ਘੱਟੋ ਘੱਟ ਇਕ ਜਣੇਪਾ ਪ੍ਰੀ ਨੇਟਲ ਹੋਣ ਤੇ ਗਰਭਧਾਰਨ ਦੇ 180 ਦਿਨ ਪੂਰੇ ਹੋਣ ਤੇ 2000 ਰੁਪਏ ਦੀ ਕਿਸਤ ਦਿੱਤੀ ਜਾਂਦੀ ਹੈ। ਇਸੇ ਤਰਾਂ ਤੀਜੀ ਕਿਸਤ ਵਜੋਂ 2000 ਰੁਪਏ ਬੱਚੇ ਦੇ ਜਨਮ ਤੋਂ ਬਾਅਦ ਜਨਮ ਦੀ ਰਜਿਸ਼ਟੇ੍ਰਸ਼ਨ ਹੋਣ ਤੋਂ ਬਾਅਦ ਅਤੇ ਪਹਿਲੇ ਚਰਣ ਦਾ ਟੀਕਾਕਰਨ ਪੂਰਾ ਹੋਣ ਤੇ ਦਿੱਤੇ ਜਾਂਦੇ ਹਨ।

ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਵਿੱਤੀ ਮਦਦ ਸਿੱਧੇ ਬੈਂਕ ਖਾਤੇ ਵਿਚ ਭੇਜੀ ਜਾਂਦੀ ਹੈ ਅਤੇ ਇਸ ਨਾਲ ਚੰਗੀ ਖੁਰਾਕ ਸਦਕਾ ਜੱਚਾ ਬੱਚਾ ਦੀ ਮੌਤ ਦਰ ਘੱਟ ਕਰਨ ਵਿਚ ਵੀ ਇਹ ਯੋਜਨਾ ਸਹਾਈ ਹੋਵੇਗੀ ਅਤੇ ਜੱਚਾ ਬੱਚਾ ਸਿਹਤਮੰਦ ਰਹਿੰਦੇ ਹਨ। ਉਨਾਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਟਾਲਾ ਬਲਾਕ ਦੀਆਂ 3847 ਔਰਤਾਂ ਨੂੰ ਮਾਤਰੂ ਵੰਦਨਾ ਯੋਜਨਾ ਤਹਿਤ 12082300 ਰੁਪਏ ਦਾ ਲਾਭ ਦਿੱਤਾ ਗਿਆ ਹੈ।

ਸੀ.ਡੀ.ਪੀ.ਓ. ਬਟਾਲਾ ਨੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।

Leave a Reply

Your email address will not be published. Required fields are marked *