ਉਂਨਟਾਰੀਓ ਫ਼ਰੈਂਡਜ਼ ਕਲੱਬ ਵੱਲੋਂ ਐਤਵਾਰ 24 ਜਨਵਰੀ 2021 ਨੂੰ ਮਿਨੀ ਕਹਾਣੀ ਜ਼ੂਮ ਮੀਟਿੰਗ ਦਾ ਆਯੋਜਨ ਓ ਐਫ ਸੀ ਤੇ ਵਰਲਡ ਪੰਜਾਬੀ ਕਾਨਫ਼ਰੰਸ ਦੇ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਤੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਵੱਲੋ ਕੀਤਾ ਗਿਆ । ਓ ਐਫ਼ ਸੀ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆ ਕਿਹਾ ਤੇ ਮੀਟਿੰਗ ਹੋਸਟ ਡਾਕਟਰ ਅਮਨਪ੍ਰੀਤ ਕੌਰ ਕੰਗ ਨੂੰਮੀਟਿੰਗ ਹੋਸਟ ਕਰਨ ਲਈ ਕਿਹਾ । ਡਾਕਟਰ ਅਮਨਪ੍ਰੀਤ ਕੌਰ ਕੰਗ ਨੇ ਬੇਹਤਰੀਨ ਤਰੀਕੇ ਨਾਲ ਹੋਸਟ ਦੀ ਜ਼ੁੰਮੇਵਾਰੀ ਨਿਭਾਈ । ਡਾਕਟਰ ਅਮਨਪ੍ਰੀਤ ਕੌਰ ਕੰਗ ਨੇ ਪ੍ਰਧਾਨ ਰਵਿੰਦਰ ਸਿੰਘ ਕੰਗ , ਚੇਅਰਮੈਨ ਅਜੈਬ ਸਿੰਘ ਚੱਠਾ ਤੇ ਵੂਮੈਨ ਵਿੰਗ ਦੀ ਪ੍ਰਧਾਨ ਰਮਿੰਦਰ ਵਾਲੀਆ ਦੀ ਉਪਸੱਥਿਤੀ ਬਾਰੇ ਮੈਂਬਰਜ਼ ਨੂੰ ਦੱਸਿਆ ਤੇ ਇਹਨਾਂ ਨੂੰ ਨਿੱਘਾ ਜੀ ਆਇਆ ਵੀ ਕਿਹਾ । ਮੀਟਿੰਗ ਵਿੱਚ 10 ਕਹਾਣੀਕਾਰਾਂ ਨੂੰ 5 ਮਿੰਟ ਵਿੱਚ ਆਪਣੀ ਕਹਾਣੀ ਸੁਣਾਉਣ ਦਾ ਮੋਕਾ ਦਿੱਤਾ ਗਿਆ । ਹਰ ਇਕ ਕਹਾਣੀਕਾਰ ਨੇ ਆਪਣੇ ਆਪਣੇ ਅੰਦਾਜ਼ ਵਿੱਚ 5 ਮਿੰਟ ਵਿੱਚ ਆਪਣੀ ਮਿਨੀ ਕਹਾਣੀ ਨੂੰ ਪੇਸ਼ ਕੀਤਾ । 1) ਡਾਕਟਰ ਇੰਦਰਪਾਲ ਕੌਰ ..ਜ਼ਿਮੀਂਦਾਰ ਦੀ ਧੀ 2) ਰਜਿੰਦਰ ਕੌਰ..ਸੁਫ਼ਨੇ ਵਿੱਚ ਪੰਜਾਬ 3)ਤਰਸੇਮ ਗੋਪੀ ਕਾ …ਇਨਸਾਫ਼ 4)ਗੁਰਪ੍ਰੀਤ ਸਹੋਤਾ …ਕੰਮ ਕਿਹੜੇ 5)ਸਤਿੰਦਰ ਕੌਰ ਕਾਹਲੋਂ …ਇਨਸਾਨੀਅਤ
6)ਰੁਪਿੰਦਰ ਕੌਰ ਕੰਗ ..ਫ਼ਰਕ 7)ਸੁਖਵਿੰਦਰ ਸਿੰਘਅਨਹਦ …ਚੋਰ8)ਗੁਰਜੀਤਅਜਨਾਲਾ ..
ਪਰੂਫ 9)ਵੀਨਾ ਰਾਣੀ ..ਫਿੱਕੀਆਂ ਜਲੇਬੀਆਂ
ਕਹਾਣੀਕਾਰਾਂ ਨੇ 5 ਮਿੰਟ ਵਿੱਚ ਮਿਨੀ ਕਹਾਣੀ ਆਪਣੇ ਆਪਣੇ ਅੰਦਾਜ਼ ਵਿੱਚ ਸੁਣਾ ਕੇ ਸੱਭ ਨੂੰ ਪ੍ਰਭਾਵਿਤ ਕੀਤਾ । ਮਿਨੀ ਕਹਾਣੀ ਦੇ ਬਾਦ ਡਾਕਟਰ ਨਾਇਬ ਸਿੰਘ ਮੰਡੇਰ ਨੇ ਸਾਰੇ ਕਹਾਣੀਕਾਰਾਂ ਦੀ ਕਹਾਣੀ ਦਾ ਵਿਸ਼ਲੇਸ਼ਣ ਕੀਤਾ ਤੇ ਹਰੇਕ ਦੀ ਕਹਾਣੀ ਬਾਰੇ ਦਸਿਆ ਉਹਨਾਂ ਕਿਹਾ ਕਿ ਹਰ ਕਹਾਣੀਕਾਰ ਦੀ ਕਹਾਣੀ ਵਿੱਚ ਸੰਵਾਦ ਤੇ ਵਾਰਤਾਲਾਪ ਬਹੁਤ ਵਧੀਆ ਸੀ ।ਮਿਨੀ ਕਹਾਣੀ ਦੇ ਬਾਦ ਮਾਹੋਲ ਨੂੰ ਸੁਖਾਵਾਂ ਬਣਾਉਣ ਲਈ ਇਕ ਸੰਗੀਤਕ ਪ੍ਰੋਗਰਾਮ ਰੱਖਿਆ ਜਾਂਦਾ ਹੈ । ਪ੍ਰਧਾਨ ਰਵਿੰਦਰ ਸਿੰਘ ਕੰਗ ਜੀ ਦਾ ਮਾਨਣਾ ਹੈ ਕਿ ਸੰਗੀਤ ਰੂਹ ਦੀ ਖ਼ੁਰਾਕ ਹੈ ਤੇ ਸੰਗੀਤ ਸੁਣ ਕੇ ਰੂਹ ਵੀ ਪ੍ਰਸੰਨਚਿਤ ਹੋ ਜਾਂਦੀ ਹੈ । ਸੰਗੀਤ ਸਾਡੀ ਜ਼ਿੰਦਗੀ ਦਾ ਖ਼ਾਸ ਹਿੱਸਾ ਹੁੰਦਾ ਹੈ । 1)ਪ੍ਰਭ ਧੀਮਾਨ ਸਿੰਘ ..ਨੀ ਤੂੰ ਨਰਕਾਂ ਨੂੰ ਜਾਵੇ ਸਰਹੱਦ ਦੀਵਾਰੇ ਵਿੱਚ ਪ੍ਰਦੇਸਾਂ ਕਾਹਦਾ
2)ਸੁਖਵਿੰਦਰ ਸਿੰਘ ਅਨਹਦ ..ਕੋਈ ਗੀਤ ਹਵਾ ਵਰਗਾ ਤੇਰੇ ਮੁੱਖ ਨੂੰ ਛੋਹ ਜਾਵੇ 3)ਡਾਕਟਰ ਰਵਿੰਦਰ ਕੌਰ ਭਾਟੀਆ …ਪਿਆਰਾਂ ਦੇ ਪਰ ਖਿਲਾਰ ਕੇ 4)ਰਜਿੰਦਰ ਕੌਰ ..ਸ ਅਜੈਬ ਸਿੰਘ ਚੱਠਾ ਨਾਮ ਅਜੈਬ ਸਿੰਘ ਹੈ ਚੱਠਾ ਜਿਸਨੂੰ ਮਾਣ ਪੰਜਾਬੀ ਦਾ 5)ਗੁਰਜੀਤ ਅਜਨਾਲਾ 6)ਤਰਸੇਮ ਗੋਪੀ ਕਾ ..ਇਹ ਦੁਨੀਆਂ ਤੋਂ 7)ਗੁਰਪ੍ਰੀਤਸਹੋਤਾ ..ਅਸੀਂ ਹਾਂ ਪੰਜਾਬੀ ਯਾਰੋ 8)ਆਸ਼ਾ ਸ਼ਰਮਾ ..ਇਕ ਮੇਰੀ ਅੱਖ ਕਾਸ਼ਨੀ 9)ਸਰਦੂਲ ਸਿੰਘ ਭੱਲਾ ..ਰਾਤਾਂ ਠੰਡੀਆਂ ਅੰਦੋਲਨ ਕਿਰਸਾਨ ਦਾ 10)ਕੁਲਵਿੰਦਰ ਵਿਰਕ ..ਪੰਜ ਬਾਰੀਆਂ ਪਚਾਸੀ ਬੂਹੇ ਟੱਪ ਕੇ ਆਵਾਂਗਾ ਮੈਂ 11)ਡਾਕਟਰ ਅਮਨਪ੍ਰੀਤ ਕੌਰ ਕੰਗ ..ਟੱਪੇ ..ਕਾਵਾਂ ਵੇ ਸੁਣ ਕਾਵਾਂ ਜਿਹੜਾ ਸਾਡਾ ਦਰਦ ਸੁਣੇ ਉਹਦਾ ਲੱਭ ਕੇ ਲਿਆਵਾਂ ਸਿਰਨਾਵਾਂ 12)ਨਦੀਮ ਅਫ਼ਜ਼ਲ ਗ਼ਜ਼ਲ 13)ਮਕਸੂਦ ਚੌਧਰੀ 14(ਮਨਜੀਤ ਕੌਰ ਧੀਮਾਨ ..ਇਕ ਅੱਲ੍ਹੜ ਕੁੜੀ ਮੁਟਿਆਰ ਮੇਲੇ ਵਿੱਚ ਨੱਚਦੀ ਫਿਰੇ
15)ਕੁਲਬੀਰ ਸਿੰਘ ..ਸੰਤ ਰਾਮ ਉਦਾਸੀ ਦਾ ਗੀਤ ਤੇ ਇਹਨਾਂ ਸੱਭਨਾਂ ਨੇ ਬਹੁਤ ਵਧੀਆ ਗੀਤ ਪੇਸ਼ ਕਰਕੇ ਮਾਹੋਲ ਨੂੰ ਰੰਗੀਨ ਤੇ ਸੁਖਾਵਾਂ ਬਣਾ ਦਿੱਤਾ । ਮੈਂਬਰਜ਼ ਦਾ ਇਹ ਮਾਨਣਾ ਹੈ ਕਿ ਇਸ ਤਰਾਂ ਲੱਗਦਾ ਹੈ ਕਿ ਜਿਵੇਂ ਅਸੀਂ ਪਰਿਵਾਰ ਵਿੱਚ ਬੈਠੇ ਹੋਈਏ । ਸਾਨੂੰ ਕਦੀ ਵੀ ਓਪਰਾਪਣ ਮਹਿਸੂਸ ਨਹੀਂ ਹੋਇਆ । ਮੀਟਿੰਗ ਵਿੱਚ ਮੈਂਬਰਜ਼ ਦੀ ਹਾਜ਼ਰੀ ਬਹੁਤਾਤ ਗਿਣਤੀ ਵਿੱਚ ਸੀ ।ਮੀਟਿੰਗ ਵਿੱਚ ਸਮੇਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ । ਚੇਅਰਮੈਨ ਸ: ਅਜੈਬ ਸਿੰਘ ਚੱਠਾ ਤੇ ਰਮਿੰਦਰ ਵਾਲੀਆ ਨੇ ਹਾਜ਼ਰੀਨ ਮੈਂਬਰਜ਼ ਦਾ ਤੇ ਹੋਸਟ ਅਮਨਪ੍ਰੀਤ ਕੰਗ ਦਾ ਦਿਲੋਂ ਸ਼ੁਕਰਾਨੇ ਕੀਤੇ । ਮਿਨੀ ਕਹਾਣੀ ਦੀ ਇਹ ਜ਼ੂਮ ਮੀਟਿੰਗ ਬਹੁਤ ਸਫਲ ਰਹੀ । ਸਫਲ ਜ਼ੂਮ ਮੀਟਿੰਗ ਲਈ ਪ੍ਰਬੰਧਕ ਤੇ ਮੈਂਬਰਜ਼ ਵਧਾਈ ਦੇ ਪਾਤਰ ਨੇ ।
( ਰਮਿੰਦਰ ਵਾਲੀਆ )
( ਪ੍ਰਧਾਨ ਵੂਮੈਨ ਵਿੰਗ
ਓ ਐਫ਼ ਸੀ )

