ਆਓ ਨਵੇਂ ਸਾਲ ਦਾ ਫਿਰ ਜਸ਼ਨ ਮਨਾਈਏ।

ਨਵੇਂ ਸਾਲ ਦਾ ਆਗਮਨ

ਇਹਨਾਂ ਅਣਭੋਲ ਜਿਹੇ ਰਿਸ਼ਤਿਆਂ ਨੂੰ
ਹੁਣ ਕਿਉ ਨਾ ਦਿਲੋ ਨਿਭਾਈਏ
ਕਿਉ ਨਾ ਇੱਕ ਦੂਜੇ ਲਈ ਕੜਵਾਹਟ ਨੂੰ ਭੁੱਲ ਜਾਈਏ
ਆਓ ਨਵੇਂ ਸਾਲ ਦਾ ਫਿਰ ਜਸ਼ਨ ਮਨਾਈਏ।

ਸਭ ਗਿਲੇ ਸ਼ਿਕਵੇ ਵਿਸਾਰ ਕੇ
ਕਿਉ ਨਾ ਇੱਕ ਦੂਜੇ ਦੇ ਹਮਦਰਦੀ ਬਣ ਜਾਈਏ
ਨਾ ਆਪਣੇ ਦਿਲਾਂ ਵਿਚ ਖਾਰ ਕਿਸੇ ਲਈ ਪਾਈਏ
ਕਿਉ ਨਾ ਆਪਸ ਵਿੱਚ ਘੁਲ ਮਿਲ ਜਾਈਏ
ਆਓ ਨਵੇਂ ਸਾਲ ਦਾ ਫਿਰ ਜਸ਼ਨ ਮਨਾਈਏ।

ਆਪਣੇ ਹੱਕਾ ਨੂੰ ਪਾਉਣ ਦੀ ਖਾਤਰ
ਸਾਡੇ ਵੀਰ ਕਿਸਾਨ ਬੈਠੇ ਵਿੱਚ ਧਰਨਿਆਂ ਦੇ
ਉਹਨਾਂ ਦੀ ਕਾਮਯਾਬੀ ਲਈ
ਦਿਲੋ ਦੁਆਵਾਂ ਵਿੱਚ ਸ਼ਬਦਾ ਦੇ ਸਜਾਈਏ
ਆਓ ਨਵੇਂ ਸਾਲ ਦਾ ਫਿਰ ਜਸ਼ਨ ਮਨਾਈਏ।

ਜਿਨ੍ਹਾਂ ਦਿੱਤੀਆ ਸ਼ਹਾਦਤਾਂ
ਆਪਣੀਆ ਜਮੀਰਾ ਦੀ ਖਾਤਰ
ਉਹਨਾਂ ਦੀਆ ਕੁਰਬਾਨੀਆਂ ਕਿਤੇ ਭੁੱਲ ਨਾ ਜਾਈਏ
ਆਓ ਨਵੇਂ ਸਾਲ ਦਾ ਫਿਰ ਜਸ਼ਨ ਮਨਾਈਏ।
ਆਓ ਨਵੇਂ ਸਾਲ ਦਾ ਫਿਰ ਜਸ਼ਨ ਮਨਾਈਏ।

ਲਿਖਤ✍️
ਮੋਨਿਕਾ ਰਾਣੀ।

Leave a Reply

Your email address will not be published. Required fields are marked *