ਸੰਘਰਸ਼

ਪੜ੍ਹ ਸੁਣ ਕੇ ਇਤਿਹਾਸ
ਜ਼ਮੀਰ ਤਾਂ ਜਾਗਦੇ ਰਹਿਣੇ
ਕਦੇ ਧਰਮ ਲਈ ਕਦੇ ਕਰਮ ਲਈ
ਸੰਘਰਸ਼ ਤਾਂ ਚੱਲਦੇ ਹੀ ਰਹਿਣੇ

ਜ਼ਾਲਮ ਨਾਲ ਇੱਟ ਖੜਕਾਉਣ ਲਈ
ਕਿਰਦਾਰ ਤਾਂ ਬਦਲਦੇ ਰਹਿਣੇ
ਕਦੇ ਸੱਚ ਲਈ ਕਦੇ ਹੱਕ ਲਈ
ਸੰਘਰਸ਼ ਤਾਂ ਚੱਲਦੇ ਹੀ ਰਹਿਣੇ

ਸਸਤੇ ਨਹੀਂ ਨਿਆਂ ਮਿਲਣੇ
ਪਾਣੀ ਬਦਲੇ ਵੀ ਖੂਨ ਵਗਾਉਣੇ ਪੈਣੇ
ਕਦੇ ਵਿਚਾਰਾਂ ਲਈ ਕਦੇ ਮਰਿਆਦਾ ਲਈ
ਸੰਘਰਸ਼ ਤਾਂ ਚਲਦੇ ਹੀ ਰਹਿਣੇ

ਦੱਬਿਆਂ ਨੂੰ ਦਬਾਉਣ ਲਈ
ਸਰਕਾਰਾਂ ਨੇ ਰੂਪ ਵਟਾਉਂਦੇ ਰਹਿਣੇ
ਕਦੇ ਸਮਾਜ ਲਈ ਕਦੇ ਜਾਤ ਲਈ
ਸੰਘਰਸ਼ ਤਾਂ ਚੱਲਦੇ ਹੀ ਰਹਿਣੇ

ਸੌੜੀਆਂ ਪਰੰਪਰਾਵਾਂ ਲਈ
ਸ਼ਾਹ ਅਸਵਾਰ ਤਾਂ ਬਣਦੇ ਹੀ ਰਹਿਣੇ
ਕਦੇ ਅਣਖ ਲਈ ਕਦੇ ਸੰਕਲਪ ਲਈ
ਸੰਘਰਸ਼ ਤਾਂ ਚਲਦੇ ਹੀ ਰਹਿਣੇ

ਕਿਰਸਾਨੀ ਦਾ ਝੰਡਾ ਚੁੱਕਣ ਲਈ
ਅਜੀਤ ਸਿੰਘ ਮੁੜ ਮੁੜ ਆਉਂਦੇ ਰਹਿਣੇ
ਕਦੇ ਪੱਗ ਲਈ ਕਦੇ ਮੁੱਛ ਲਈ
ਸੰਘਰਸ਼ ਤਾਂ ਚੱਲਦੇ ਹੀ ਰਹਿਣੇ

ਲਾਜ

Leave a Reply

Your email address will not be published. Required fields are marked *