ਬਟਾਲਾ (ਬਲਦੇਵ ਸਿੰਘ ਖਾਲਸਾ) ਅੱਜ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ ਰਮਨ ਰਮੇਸ਼ ਨਈਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮੋਦੀ ਨੇ ਪਹਿਲਾਂ ਗੁਜਰਾਤ ਵਿਚੋਂ ਕਿਸਾਨ ਉਜਾੜੇ ਸਨ ਹੁਣ ਵੀ ਲੋਕਤੰਤਰ ਤੋਂ ਸਖ਼ਤੀ ਲੈ ਕੇ ਲੋਕਤੰਤਰ ਦੇ ਖ਼ਿਲਾਫ਼ ਪੰਜਾਬ ਸਮੇਤ ਕਿਸਾਨਾਂ ਨੂੰ ਉਜਾੜਨ ਦਾ ਰਾਹ ਕਿਸਾਨਾਂ ਵਿਰੋਧੀ ਬਿੱਲ ਲਾਗੂ ਕਰਕੇ ਮੋਦੀ ਸਰਕਾਰ ਕਰ ਰਹੀ ਹੈ ਜ਼ਿਲ੍ਹਾ ਪ੍ਰਧਾਨ ਰਮਨ ਨਈਅਰ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ ਤਾਂ ਮੋਦੀ ਨੂੰ ਕੀ ਨੁਕਸਾਨ ਹੈ ਵਾਪਸ ਲੈਣ ਵਿੱਚ ਇੰਜ ਲੱਗਦਾ ਹੈ ਕਿ ਜਿਵੇਂ ਮੋਦੀ ਨਿੱਜੀ ਨੁਕਸਾਨ ਹੋਵੇ ਤੇ ਨਿੱਜੀ ਦਿਲਚਸਪੀ ਕਿਸੇ ਨਾਲ ਜੁੜੀ ਹੋਵੇ ਡੈਮੋਕਰੈਟਿਕ ਨਾਲ ਨਿਰਾਦਰ ਕੀਤਾ ਹੈ ਇਸ ਲਈ ਮੋਦੀ ਨੂੰ ਕੁਰਸੀ ਤੇ ਬੈਠਣ ਦਾ ਕੋਈ ਹੱਕ ਨਹੀਂ ਬਦਕਿਸਮਤੀ ਵਾਲੀ ਗੱਲ ਹੈ ਕਿ ਡੈਮੋਕਰੇਟਿਵ ਮੁਲਕ ਵਿੱਚ ਹਿੰਦੁਸਤਾਨ ਤੋਂ ਬਾਹਰ ਦੇ ਮੁਲਕ ਵੀ ਮਹਿਸੂਸ ਕਰਨ ਲੱਗ ਪਏ ਹਨ ਕਿ ਮੋਦੀ ਇਨ੍ਹਾਂ ਬਿੱਲਾਂ ਨੂੰ ਲਾਹੇਵੰਦ ਕਹਿ ਰਿਹਾ ਹੈ ਜੇਕਰ ਇਹ ਬਿੱਲ ਲਾਏ ਵਾਧੂ ਦਿੱਤਾ ਕਿਸਾਨ ਸੜਕਾਂ ਤੇ ਨਾ ਬਹਿ ਦੇ ਮਨ ਨੂੰ ਬੜਾ ਦੁੱਖ ਹੁੰਦੈ ਜਦੋਂ ਆਜ਼ਾਦ ਮੁਲਕ ਹੋਣ ਦੇ ਬਾਵਜੂਦ ਵੀ ਸਾਡੀਆਂ ਮਾਵਾਂ ਬਜ਼ੁਰਗ ਨੌਜਵਾਨ ਦਿੱਲੀ ਦੀਆਂ ਸੜਕਾਂ ਤੇ ਪੋਹ ਮਾਘ ਦੀਆਂ ਰਾਤਾਂ ਕੱਟਣ ਲਈ ਮਜਬੂਰ ਹੋ ਰਹੇ ਹਨ
ਭਾਜਪਾ ਦੀ ਜਾਗਦੀ ਜ਼ਮੀਰ ਵਾਲੇ ਵਰਕਰ ਵੀ ਪਾਰਟੀ ਛੱਡ ਕੇ ਭੱਜ ਰਹੇ ਹਨ ਪਰ ਮੋਦੀ ਦੀ ਜ਼ਮੀਰ ਨਹੀਂ ਜਾਗੀ ਪਰ ਹੁਣ ਪੰਜਾਬ ਦਾ ਖੂਨ ਜਾਗ ਪਿਆ ਹੈ ਮੋਦੀ ਨੇ ਇਨ੍ਹਾਂ ਦੇ ਗਲ ਤੇ ਅੰਗੂਠਾ ਰੱਖਿਆ ਹੈ ਇਹ ਮੋਦੀ ਨੂੰ ਵੀ ਪਤਾ ਦੱਸਣਾ ਜਾਂਦੇ ਹਨ ਇਸ ਲਈ ਮੋਦੀ ਸਰਕਾਰ ਨੂੰ ਇਸ ਬਿੱਲ ਹਰ ਹਾਲਤ ਵਿੱਚ ਵਾਪਸ ਲੈਣੇ ਪੈਣਗੇ

