ਚੰਡੀਗੜ੍ਹ : ਪੰਜਾਬ ਸਿਵਲ ਸਰਵਿਸਿਜ਼ (PCS) ‘ਚ ਚੋਣ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ (Punjab Govt.) ਨੇ PCS ਦੀਆਂ 75 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਵਿਚ PCS ਐਗਜ਼ੀਕਿਊਟਿਵ (20), DSP (26), ਤਹਿਸੀਲਦਾਰ (04) ਅਤੇ ਡਿਪਟੀ ਸੁਪਰਡੈਂਟ ਜੇਲ੍ਹ (10) ਸਮੇਤ 9 ਵੱਖ-ਵੱਖ ਕੈਟਾਗਰੀਜ਼ ਤਹਿਤ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਪੰਜਾਬ ਪਬਲਿਕ ਸਰਵਿਸ ਕਮੀਸ਼ਨ (Punjab Public Service Commission) ਵੱਲੋਂ ਪੀਸੀਐੱਸ ਕੰਬਾਇੰਡ ਕੰਪੀਟੇਟਿਵ ਐਗਜ਼ਾਮੀਨੇਸ਼ਨ-2020 ਕਰਵਾਈ ਜਾਵੇਗੀ। ਪੰਜਾਬ ਦੇ ਨਾਲ ਹੀ ਚੰਡੀਗੜ੍ਹ ‘ਚ ਪੜ੍ਹਨ ਵਾਲੇ ਨੌਜਵਾਨਾਂ ਲਈ ਇਹ ਏ ਕਲਾਸ ਨੌਕਰੀ ਹਾਸਿਲ ਕਰਨ ਦਾ ਬਿਹਤਰੀਨ ਮੌਕਾ ਹੈ। ਪੀਪੀਐੱਸਸੀ ਨੇ ਪ੍ਰੀਖਿਆ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਹੈ ਜਿਸ ਤਹਿਤ ਪੀਸੀਐੱਸ ਲਈ ਯੋਗ ਬਿਨੈਕਾਰ 30 ਦਸੰਬਰ 2020 ਤਕ ਅਪਲਾਈ ਕਰ ਸਕਦੇ ਹਨ। 2019 ਵਿਚ ਹੋਈ ਪੀਸੀਐੱਸ ਪ੍ਰੀਖਿਆ ‘ਚ 69 ਪੀਸੀਐੱਸ ਅਧਿਕਾਰੀਆਂ ਦੀ ਨਿਯੁਕਤੀ ਹੋਈ ਸੀ। PCS ਪ੍ਰੀਖਿਆ ਸਬੰਧੀ ਨੌਜਵਾਨਾਂ ‘ਚ ਕਾਫੀ ਕਰੇਜ਼ ਰਹਿੰਦਾ ਹੈ।
ਧੀਆਂ ਨੂੰ ਤੋਹਫ਼ਾ, 33 ਫ਼ੀਸਦੀ ਪੋਸਟਾਂ ਰਿਜ਼ਰਵ
ਪੰਜਾਬ ਸਰਕਾਰ ਨੇ PCS ਭਰਤੀ ‘ਚ ਧੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਪੀਪੀਐੱਸਸੀ ਸਕੱਤਰ ਐਗਜ਼ਾਮੀਨੇਸ਼ਨ ਨਵਪ੍ਰੀਤ ਕੌਰ ਸੇਖੋਂ ਅਨੁਸਾਰ ਪੀਸੀਐੱਸ ਭਰਤੀ ‘ਚ ਲੜਕੀਆਂ ਲਈ 33 ਫ਼ੀਸਦੀ ਪੋਸਟਾਂ ਰਿਜ਼ਰਵ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਇਸ ਭਰਤੀ ‘ਚ ਲੜਕੀਆਂ ਲਈ ਕੋਟਾ ਰਿਜ਼ਰਵ ਕਰਨ ਦਾ ਫ਼ੈਸਲਾ ਲਿਆ ਹੈ। ਅਜਿਹੇ ਵਿਚ ਪੰਜਾਬ ਦੀਆਂ ਧੀਆਂ ਨੂੰ PCS ਅਫਸਰ ਬਣਨ ਦੇ ਜ਼ਿਆਦਾ ਮੌਕੇ ਮਿਲਣਗੇ।
ਅਪਲਾਈ ਕਰਨ ਲਈ ਬੀਏ ਪਾਸ ਤੇ ਪੰਜਾਬੀ ਲਾਜ਼ਮੀ ਯੋਗਤਾ
ਪੀਸੀਐੱਸ ‘ਚ ਚੋਣ ਲਈ ਬਿਨੈਕਾਰ ਦੀ ਉਮਰ 21 ਸਾਲ ਤੋਂ ਜ਼ਿਆਦਾ ਹੋਣੀ ਲਾਜ਼ਮੀ ਹੈ। ਅਪਲਾਈ ਕਰਨ ਵੇਲੇ ਗ੍ਰੈਜੂਏਸ਼ਨ ਡਿਗਰੀ ਤੇ ਦਸਵੀਂ ਪੱਧਰ ‘ਤੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਲਾਜ਼ਮੀ ਹੈ। ਪੰਜਾਬ ਸਰਕਾਰ ਦੇ ਨਵੇਂ ਨਿਯਮਾਂ ਤਹਿਤ ਜਨਰਲ ਕੈਟਾਗਰੀ ਤਹਿਤ 21 ਤੋਂ 37 ਸਾਲ ਤਕ ਕਿਸੇ ਵੀ ਬਿਨੈਕਾਰ ਨੂੰ ਸਿਰਫ਼ ਛੇ ਚਾਂਸ ਮਿਲਣਗੇ, ਜਦਕਿ ਰਿਜ਼ਰਵ ਕੈਟਾਗਰੀ ‘ਚ ਇਹ ਨਿਯਮ ਲਾਗੂ ਨਹੀਂ ਹੋਵੇਗਾ। ਡੀਐੱਸਪੀ ਅਹੁਦੇ ਲਈ ਉਮਰ ਹੱਦ 21 ਤੋਂ 28 ਸਾਲ ਰੱਖੀ ਗਈ ਹੈ। ਐਕਸ ਸਰਵਿਸਮੈੱਨ ਕੈਟਾਗਰੀ ਤਹਿਤ ਬਿਨੈਕਾਰ ਪੰਜਾਬ ਦਾ ਡੋਮਿਸਾਈਲ ਹੋਣਾ ਚਾਹੀਦਾ। ਫਰਵਰੀ 2021 ‘ਚ ਮੁਢਲੀ ਪ੍ਰੀਖਿਆ ਸੰਭਾਵੀ ਹੈ।
30 ਦਸੰਬਰ 2020 ਤਕ ਆਨਲਾਈਨ ਕਰਨਾ ਪਵੇਗਾ ਅਪਲਾਈ
PCS ਦੀਆਂ 75 ਪੋਸਟਾਂ ਲਈ ਸਿਰਫ਼ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਵੈੱਬਸਾਈਟ www.ppsc.gov.in ‘ਤੇ 30 ਦਸੰਬਰ 2020 ਤਕ ਅਪਲਾਈ ਕਰਨਾ ਪਵੇਗਾ। 6 ਜਨਵਰੀ 2021 ਤਕ ਆਨਲਾਈਨ ਫੀਸ ਜਮ੍ਹਾਂ ਕਰਨੀ ਪਵੇਗੀ। ਸਪੋਰਟਸ ਕੈਟਾਗਰੀ ਤੇ ਦਿਵਿਆਂਗ ਕੈਟਾਗਰੀ ਤਹਿਤ ਅਪਲਾਈ ਕਰਨ ਵਾਲੇ ਬਿਨੈਕਾਰ ਨੂੰ ਸਬੰਧਤ ਸਰਟੀਫਿਕੇਟ ਪੀਪੀਐੱਸਸੀ ਦਫ਼ਤਰ ਪਟਿਆਲਾ ਰਿਸੈਪਸ਼ਨ ‘ਤੇ ਆਨਲਾਈਨ ਅਪਲਾਈ ਅਤੇ ਸਬੰਧਤ ਸਰਟੀਫਿਕੇਟਾਂ ਦੀ ਹਾਰਡ ਕਾਪੀ 30 ਦਸੰਬਰ 2020 ਤਕ ਜਮ੍ਹਾਂ ਕਰਨੀ ਪਵੇਗੀ।
ਪੀਪੀਐੱਸਸੀ ਕਿਹੜੀਆਂ ਪੋਸਟਾਂ ‘ਤੇ ਕਰੇਗਾ ਭਰਤੀ
ਪੋਸਟ ਦਾ ਨਾਂ : ਕੁੱਲ ਸੀਟਾਂ
ਪੀਸੀਐੱਸ (ਐਗਜ਼ੀਕਿਊਟਿਵ ਬ੍ਰਾਂਚ) : 20 ਪੋਸਟਾਂ
ਡੀਐੱਸਪੀ : 26 ਪੋਸਟਾਂ
ਤਹਿਸੀਲਦਾਰ : 4 ਪੋਸਟਾਂ
ਫੂਡ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਆਫਿਸਰ – 02 ਪੋਸਟਾਂ
ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਆਫਿਸਰ : 2 ਪੋਸਟਾਂ
ਅਸਿਸਟੈਂਟ ਰਜਿਸਟਰਾਰ ਕੋ-ਆਪ੍ਰੇਟਿਵ ਸੁਸਾਇਟੀਜ਼ – 4 ਅਹੁਦੇ
ਲੇਬਰ ਐਂਡ ਕੋਨਸਿਲੇਸ਼ਨ ਆਫਿਸਰ – 01
ਇੰਪਲਾਈਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਅਫਸਰ : 6 ਪੋਸਟਾਂ
ਡਿਪਟੀ ਸੁਪਰਡੈਂਟ ਜੇਲ੍ਹ ਅਤੇ ਡਿਸਟ੍ਰਿਕਟ ਪ੍ਰੋਬੇਸ਼ਨ ਆਫਿਸਰ (ਗਰੇਡ-2) : 10 ਅਹੁਦੇ
33 ਫ਼ੀਸਦੀ ਪੋਸਟਾਂ ਰਿਜ਼ਰਵ ਕਰਨਾ ਚੰਗਾ ਫ਼ੈਸਲਾ
ਆਈਏਐੱਸ ਸਟੱਡੀ ਸਰਕਲ ਸੈਕਟਰ-32 ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋ. ਅਨਿਲ ਕੁਮਾਰ ਦਾ ਕਹਿਣਾ ਹੈ ਕਿ ਪੀਸੀਐੱਸ ਦੇ 75 ਅਹੁਦਿਆਂ ਲਈ ਪੀਪੀਐੱਸਸੀ ਨੇ ਅਰਜ਼ੀਆਂ ਮੰਗੀਆਂ ਹਨ। ਪੰਜਾਬ ਸਰਕਾਰ ਵੱਲੋਂ ਧੀਆਂ ਲਈ 33 ਫ਼ੀਸਦੀ ਸੀਟਾਂ ਰਿਜ਼ਰਵ ਕਰਨਾ ਬਹੁਤ ਹੀ ਵਧੀਆ ਫ਼ੈਸਲਾ ਹੈ। ਪੀਸੀਐੱਸ ਐਗਜ਼ਾਮ ਵੀ ਹੁਣ ਯੂਪੀਐੱਸਸੀ ਦੇ ਪੈਟਰਨ ‘ਤੇ ਹੋਵੇਗਾ। ਤਿੰਨ ਮਹੀਨਿਆਂ ‘ਚ ਪ੍ਰੀਖਿਆ ਦੀ ਤਿਆਰੀ ਵਿਦਿਆਰਥੀ ਪੂਰੇ ਫੋਕਸ ਤੇ ਪਲਾਨਿੰਗ ਨਾਲਕ ਰਨਗੇ ਤਾਂ ਸਫ਼ਲਤਾ ਜ਼ਰੂਰ ਮਿਲੇਗੀ।

