- ਪੰਜਾਬ ਦੇ ਸਰਕਾਰੀ ਮੁਲਾਜਮਾਂ ਦੀਆ ਜਥੇਬੰਦੀਆਂ ਵੱਲੋ ਭਾਰਤ ਬੰਦ ਦਾ ਸਮਰਥਨ:
ਮਲਾਜਮ ਸਮੂਹਕ ਛੁੱਟੀ ਲੈ ਕੇ ਮੋਦੀ ਸਰਕਾਰ ਵਿਰੁੱਧ ਪ੍ਰਦਰਸਨ ਕਰਨਗੇ: ਸੰਘਰੇੜੀ ਮਨਜੀਤ ਸਿੰਘ ਚਾਹਲ
ਪਟਿਆਲਾ:7 ਦਸੰਬਰ,
ਪੰਜਾਬ ਦੇ ਸਰਕਾਰੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਇੰਪਲਾਈਜ ਫੈਡਰੇਸਨ ਬਿਜਲੀ ਬੋਰਡ,ਅਧਿਆਪਕ ਦਲ ਪੰਜਾਬ, ਕਰਮਚਾਰੀ ਦਲ ਪੀ.ਆਰ.ਟੀ.ਸੀ,ਕਰਮਚਾਰੀ ਦਲ ਪੰਜਾਬ ਦੇ ਅਧਾਰਤ ਮੁਲਾਜਮ ਫਰੰਟ ਪੰਜਾਬ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਰਕਾਰੀ ਮੁਲਾਜਮ 8 ਦਸੰਬਰ ਦੀ ਸਮੂਹਿਕ ਛੁੱਟੀ ਲੈ ਕੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤ ਬੰਦ ਦਾ ਸਮਰਥਨ ਕਰਨਗੇ|ਜਥੇਬੰਦੀਆਂ ਦੇ ਸੁਬਾਈ ਆਗੂਆਂ ਤੇਜਿੰਦਰ ਸਿੰਘ ਸੰਘਰੇੜੀ ਪ੍ਰਧਾਨ ਮਨਜੀਤ ਸਿੰਘ ਚਾਹਲ ਸਕੱਤਰ ਜਨਰਲ,ਗੁਰਚਰਨ ਸਿੰਘ ਕੋਲੀ,ਸੁਰਜੀਤ ਸਿੰਘ ਪੀ.ਆਰ.ਟੀ.ਸੀ ਅਤੇ ਸਕੱਤਰ ਵਰਿੰਦਰ ਜੀਤ ਸਿੰਘ ਬਜਾਜ ਨੇ ਸਾਂਝੇ ਬਿਆਨ ਰਾਹੀ ਦੱਸਿਆਂ ਕਿ ਕੇਦਂਰ ਸਰਕਾਰ ਨੇ ਖੇਤੀ ਸੁਧਾਰਾਂ ਦੇ ਨਾ ਹੇਠ ਖੇਤੀ ਵਿਰੋਧੀ ਕਾਨੂੰਨ ਦੇਸ ਵਿੱਚ ਲਾਗੂ ਕਰ ਦਿੱਤੇ ਹਨ|ਜਿਸ ਦੇ ਵਿਰੁੱਧ ਪਿਛਲੇ ਤਿੰਨ ਮਹੀਨੇ ਤੋ ਕਿਸਾਨ ਜਥੇਬੰਦੀਆਂ ਸੰਘਰਸ ਕਰ ਰਹੀਆਂ ਹਨ ਦੇਸ ਦੇ ਕਿਸਾਨ 26 ਨਵੰਬਰ ਤੋ ਕੇਂਦਰ ਸਰਕਾਰ ਦੇ ਦਰਵਾਜੇ ਤੇ ਦਿੱਲੀ ਵਿਖੇ ਪ੍ਰਦਰਸਨ ਕਰ ਰਹੇ ਹਨ ਲੇਕਿਨ ਸਰਕਾਰ ਇਹਨਾ ਕਾਨੂੰਨਾ ਨੂੰ ਰੱਦ ਨਾਂ ਕਰਨ ਦਾ ਹੱਠੀ ਰਵੱਈਆਂ ਧਾਰਨ ਕਰੀ ਬੈਠੀ ਹੈ|ਉਹਨਾ ਕਿਹਾ ਕਿ ਸਰਕਾਰ ਬਿਜਲੀ ਬਿਲ, 2020 ਅਤੇ ਟਰਾਸਪੋਰਟ ਨੀਤੀ 2020 ਲਾਗੁ ਕਰਕੇ ਪਬਲਿਕ ਸੈਕਟਰ ਦੇ ਸਾਰੇ ਅਦਾਰਿਆਂ ਨੂੰ ਖਤਮ ਕਰ ਰਹੀ ਹੈ|ਉਹਨਾਂ ਕਿਹਾ ਸਰਕਾਰ ਨੇ ਪਹਿਲਾ ਸਿਖਿਆਂ, ਸਿਹਤ,ਰੇਲਵੇ,ਬੈਕਾ,ਬੀਮਾ,ਟਰਾਸਪੋਰਟ ਆਦਿ ਨੂੰ ਨਿੱਜੀ ਹੱਥਾ ਚ ਸੋਪ ਦਿੱਤਾ ਹੈ|ਕੇਦਰ ਸਰਕਾਰ ਬਹੁਕੋਮੀ ਕੰਪਨੀਆਂ ਖਾਸ ਤੋਰ ਤੇ ਅਡਾਨੀ ਤੇ ਅਬਾਨੀ ਨੂੰ ਦੇਸ ਦਾ ਸਰਮਾਇਆਂ ਲੁੱਟਾ ਰਹੀ ਹੈ|ਉਹਨਾ ਕਿਹਾ ਕਿ ਸਰਕਾਰ ਦੀ ਕਿਸਾਨ,ਮਜਦੂਰ,ਮੁਲਾਜਮ ਅਤੇ ਆਮ ਲੋਕਾਂ ਨੂੰ ਆਰਥਿਕ ਤੋਰ ਤੇ ਖਤਮ ਕਰਨ ਦੀਆਂ ਸਾਜਿਸਾਂ ਦਾ ਮੂਹ ਤੋੜ ਜਵਾਬ ਦੇਣ ਲਈ ਸਮੱਚਾਂ ਮਹਿਨਤਕਸ ਵਰਗ 8 ਦਸੰਬਰ ਦੇ ਭਾਰਤ ਬੰਦ ਵਿੱਚ ਸਾਮਲ ਹੋਵੇਗਾ|ਉਹਨਾਂ ਕਿਹਾ ਕਿ ਸੰਘਰਸ ਨੂੰ ਤੇਜ ਕਰਨ ਲਈ ਮੁਲਾਜਮ ਫਰੰਟ ਪੰਜਾਬ ਦੀ ਮੀਟਿੰਗ 11 ਦਸੰਬਰ ਨੂੰ ਪਟਿਆਲਾ ਵਿਖੇ ਬੁਲਾਈ ਹੈ|
ਜਾਰੀ ਕਰਤਾ:ਮਨਜੀਤ ਸਿੰਘ ਚਾਹਲ ਸਕੱਤਰ ਜਨਰਲ ਮੁਲਾਜਮ ਫਰੰਟ ਪੰਜਾਬ

