ਗੁਰੂ ਨਾਨਕ ਦੇਵ ਜੀ ਦੇ 551ਵਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਕੱਢੀ ਗਈ ਪਰਬਾਤ ਫੇਰੀ

ਗੁਰੂ ਨਾਨਕ ਦੇਵ ਜੀ ਦੇ 551ਵਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਕੱਢੀ ਗਈ ਪਰਬਾਤ ਫੇਰੀ

ਬਟਾਲਾ 29 ਨਵੰਬਰ (ਅਮਰੀਕ ਮਠਾਰੂ ਰੰਜਨਦੀਪ ਸੰਧੂ ਬਲਦੇਵ ਸਿੰਘ ਖਾਲਸਾ) ਸਤਿਗੁਰੂ ਨਾਨਕ ਪ੍ਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਅਕਾਲਗ੍ਹੜ ਸਾਹਿਬ ਇੰਡਸਟ੍ਰੀਅਲ ਅਸਟੇਟ ਰੋਡ ਬਟਾਲਾ ਤੋ ਅੰਮ੍ਰਿਤ ਵੇਲੇ ਪਰਬਾਤ ਫੇਰੀ ਕੱਢੀ ਗਈ।ਪਰਬਾਤ ਫੇਰੀ ਦੀ ਅਰੰਭਤਾ ਸਮੇ ਹੈੱਡ ਗ੍ਰੰਥੀ ਗਿਆਨੀ ਗੁਰਵਿੰਦਰ ਸਿੰਘ ਵਲੋ ਅਰਦਾਸ ਬੇਨਤੀ ਕਰਨ ਉਪਰੰਤ ਅਤੇ ਗੁਰੂਦੁਆਰਾ ਕਮੇਟੀ ਪ੍ਬੰਧਕ ਜਗਦੀਪ ਸਿੰਘ ਹਰਜਿੰਦਰ ਿੰਸਘ ਰਤਨ,, ਰਮਿੰਦਰ ਸਿੰਘ ਮੱਲੀ ,,ਜੁਗਿੰਦਰ ਸਿੰਘ ਗਿੱਲ ਕੇਵਲ ਵਾਲਾ,ਸਾਹਿਬਜੀਤ ਸਿੰਘ ਵਾਲੀਆ ,ਦੀ ਅਗਵਾਈ ਵਿਚ ਪਰਬਾਤ ਫੇਰੀ ਦੀ ਅਰੰਭਤਾ ਹੋਈ।ਗੁਰੂ ਨਾਨਕ ਦੇਵ ਜੀ ਦੇ ਜਸ ਗਾਉਂਦੀਆ ਹੋਈਆ ਸੰਗਤਾ ਨੇ ਪਹਿਲਾ ਪੜਾਅ ਸਦਰ ਥਾਣਾ ਇੰਡਸਟਰੀਅਲ ਰੋਡ ਵਿਖੇ ਪੁੰਹਚੀਆ। ਜਿੱਥੇ ਕਿ ਥਾਣਾ ਇੰਚਾਰਜ ਐਸ ਐਚ ਓ ਸੁਖਰਾਜ ਸਿੰਘ ,,ਏ ਐਸ ਆਈ ਦਿਲਬਾਗ ਸਿੰਘ ,,ਏ ਐਸ ਆਈ ਲਖਵਿੰਦਰ ਸਿੰਘ ,, ਹਰਵਿੰਦਰਪਾਲ ਸਿੰਘ,,ਜਰਨੈਲ ਸਿੰਘ ,,ਪ੍ਕਾਸ਼ ਸਿੰਘ,,ਪੰਜਾਬ ਪੁਲਿਸ ਦੇ ਮੁਲਾਜਮਾ ਵਲੋ ਆਈਆ ਹੋਈਆ ਸਿੱਖ ਸੰਗਤਾ ਵਾਸਤੇ ਚਾਹ ਪਾਣੀ ਦੇ ਲੰਗਰ ਵੀ ਤਿਆਰ ਕੀਤੇ।ਉਪਰੰਤ ਗ੍ੰਥੀ ਗੁਰਵਿੰਦਰ ਸਿੰਘ ਅਤੇ ਪ੍ਬੰਧਕ ਕਮੇਟੀ ਵਲੋ ਗੁਰੂ ਘਰ ਦੀ ਬਖਸ਼ਿਸ਼ ਸਿਰਪਓ ਦੇ ਕੇ ਏ ਐਸ ਆਈ ਦਿਲਬਾਗ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਸੰਗਤਾ ਵਲੋ ਅਗਲੇ ਪੜਾਉ ਵਾਸਤੇ ਰਵਾਣਾ ਹੁੰਦੀਆ ਹੋਈਆ ਜੁਝਾਰ ਨਗਰ ਦੀਆ ਗਲੀਆ ਨੂੰ ਪਵਿੱਤਰ ਕਰਦੀਆ ਹੋਈਆ ਗੁਰੂ ਨਾਨਕ ਦੇਵ ਜੀ ਦੇ ਗੁਣਗਾਣ ਕਰਦੀਆ ਹੋਈਆ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਅਤੇ ਬੀਬੀ ਦਲਜੀਤ ਕੌਰ ਦੇ ਗ੍ਰਹਿ ਵਿਖੇ ਪੁੱਜੀਆ ।

ਜਿੱਥੇ ਕਿ ਬੀਬੀਆ ਅਤੇ ਛੋਟੀਆ ਬੱਚੀਆ ਵਲੋ ਗੁਰੂ ਨਾਨਕ ਦੇਵ ਜੀ ਦਾ ਗੁਣਗਾਣ ਕੀਤਾ ਗਿਆ। ਅਤੇ ਬਾਬਾ ਗੁਰਵਿੰਦਰ ਸਿੰਘ ਜੀ ਵਲੋ ਗੁਰੂ ਨਾਨਕ ਦੇਵ ਜੀ ਦਾ ਦਿੱਤੇ ਹੋਏ ਉਪਦੇਸ਼ ਤੇ ਚਾਨਣਾ ਪਾਇਆ ।ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉਪਦੇਸ਼ ਤੇ ਚਲਣ ਲੲੀ ਅਤੇ ਬਾਣੀ ਅਤੇ ਬਾਣਾ ਦੇ ਧਾਰਨੀ ਹੋਣ ਦਾ ਉਪਦੇਸ਼ ਦਿੱਤਾ ਅਤੇ ਉਪਰੰਤ ਸੰਗਤਾ ਵਲੋ ਗੁਣਗਾਣ ਕਰਦੀਆ ਹੋਈਆ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਪਰਬਾਤ ਫੇਰੀ ਦੀ ਸਮਾਪਤੀ ਕੀਤੀ।

Leave a Reply

Your email address will not be published. Required fields are marked *