ਚੱਲ ਛੱਡ ਪੁਰਾਣੀ ਗੱਲ
ਯਾਦ ਨਾ ਕਰਿਆ ਕਰ ਅੱਲ੍ਹੇ ਸੱਲ਼
ਹੁਣ ਤਾਂ ਸੂਰਜ ਚੜ੍ਹਨ ਦਾ ਵੇਲਾ ਹੈ
ਲੰਘੀ ਕਾਲੀ ਰਾਤ ਸਵੇਰਾ ਹੋਣ ਵਾਲਾ ਹੈ
ਚੱਲ ਆ ਨਿਭਾਈਏ ਉਹ ਰਿਸ਼ਤੇ
ਜੋ ਦਿਲ ਨੂੰ ਸਕੂਨ ਦਿੰਦੇ ਨੇ
ਭੁੱਲ ਜਾ ਉਹ ਨਾਤੇ ਜੋ
ਦਿਲ ਨੂੰ ਝਰੀਟ ਦਿੰਦੇ ਨੇ
ਸੱਦਕੇ ਜਾਈਏ ਉਨ੍ਹਾਂ ਦੇ
ਜੋ ਫੱਟ ਤੇ ਮਲ੍ਹਮ ਲਾਉਂਦੇ ਨੇ
ਰਫ਼ਾ ਦਫ਼ਾ ਕਰੀਏ ਉਨ੍ਹਾਂ ਨੂੰ
ਜੋ ਜਖ਼ਮਾਂ ਨੂੰ ਕੁਰੇਦਦੇ ਰਹਿੰਦੇ ਨੇ
ਲਾਜ

