ਪਿਛਲੇ ਸਾਲ ਤਕਰੀਬਨ 30 ਟਨ ਸੋਨਾ ਵਿਕਿਆ ਸੀ। ਇਸ ਸਾਲ ਇਸ ਦੀ ਵਿਕਰੀ ਤਕਰੀਬਨ 40 ਟਨ ਰਹੀ।”

ਪਿਛਲੇ ਸਾਲ ਤਕਰੀਬਨ 30 ਟਨ ਸੋਨਾ ਵਿਕਿਆ ਸੀ। ਇਸ ਸਾਲ ਇਸ ਦੀ ਵਿਕਰੀ ਤਕਰੀਬਨ 40 ਟਨ ਰਹੀ।”

ਨਵੀਂ ਦਿੱਲੀ (ਅਮਰੀਕ ਮਠਾਰੂ, ਰੰਜਨਦੀਪ ਸੰਧੂ )

ਆਈ. ਬੀ. ਜੇ. ਏ. ਦੇ ਅੰਕੜਿਆਂ ਅਨੁਸਾਰ, ਇਸ ਸਾਲ ਦੇਸ਼ ਭਰ ‘ਚ ਧਨਤੇਰਸ ‘ਤੇ ਸੋਨੇ ਦੀ ਵਿਕਰੀ ਤਕਰੀਬਨ 40 ਟਨ ਰਹੀ, ਜਿਸ ਦੀ ਕੀਮਤ ਲਗਭਗ 20,000 ਕਰੋੜ ਰੁਪਏ ਹੈ। ਆਈ. ਬੀ. ਜੇ. ਏ. ਦੇ ਕੌਮੀ ਸਕੱਤਰ ਸੁਰੇਂਦਰ ਮਹਿਤਾ ਨੇ ਦੱਸਿਆ ਕਿ ਪਿਛਲੇ ਸਾਲ ਸੋਨੇ ਦੀ ਵਿਕਰੀ ਤਕਰੀਬਨ 12,000 ਕਰੋੜ ਰੁਪਏ ਸੀ। ਇਸ ਸਾਲ ਇਹ ਅੰਕੜਾ ਵੱਧ ਕੇ 20,000 ਕਰੋੜ ਰੁਪਏ ਹੋ ਗਿਆ ਹੈ।

ਮਹਿਤਾ ਨੇ ਕਿਹਾ, “ਪਿਛਲੇ ਸਾਲ ਤਕਰੀਬਨ 30 ਟਨ ਸੋਨਾ ਵਿਕਿਆ ਸੀ। ਇਸ ਸਾਲ ਇਸ ਦੀ ਵਿਕਰੀ ਤਕਰੀਬਨ 40 ਟਨ ਰਹੀ।”

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਜਿੱਥੇ ਸੋਨੇ ਦੀ ਵਿਕਰੀ 30 ਤੋਂ 35 ਫ਼ੀਸਦੀ ਵਧੀ ਹੈ, ਉੱਥੇ ਹੀ ਕੀਮਤਾਂ ‘ਚ ਲਗਭਗ 70 ਫ਼ੀਸਦੀ ਦਾ ਵਾਧਾ ਹੋਇਆ ਹੈ। ਮਹਿਤਾ ਨੇ ਕਿਹਾ ਕਿ ਇਸ ਵਾਰ ਧਨਤੇਰਸ ‘ਤੇ ਸੋਨੇ ਦੀ ਵਿਕਰੀ ‘ਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਪਿਛਲੇ ਅੱਠ ਮਹੀਨਿਆਂ ਤੋਂ ਗਹਿਣਿਆਂ ਦੀ ਵਿਕਰੀ ‘ਚ ਕਮੀ ਹੈ, ਜਿਸ ਕਾਰਨ ਮੰਗ ‘ਚ ਤੇਜ਼ੀ ਆਈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਲੋਕ ਸੋਨੇ ਦੇ ਗਹਿਣਿਆਂ ਨੂੰ ਨਹੀਂ ਖ਼ਰੀਦ ਸਕੇ ਕਿਉਂਕਿ ਬਾਜ਼ਾਰ ਬੰਦ ਸੀ। ਹੁਣ ਵਿਆਹ ਦੇ ਮੌਸਮ ਦੇ ਮੱਦੇਨਜ਼ਰ ਲੋਕ ਧਨਤੇਰਸ ਦੇ ਮੌਕੇ ‘ਤੇ ਸੋਨੇ ਅਤੇ ਚਾਂਦੀ ਦੀ ਖ਼ਰੀਦ ਦਾ ਇੰਤਜ਼ਾਰ ਕਰ ਰਹੇ ਸਨ। ਇਸ ਤੋਂ ਇਲਾਵਾ ਸੋਨੇ ਦੀ ਕੀਮਤ 56,000 ਰੁਪਏ ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ ਥੋੜ੍ਹੀ ਜਿਹੀ ਹੇਠਾਂ ਆ ਗਈ ਹੈ ਅਤੇ ਕੋਰੋਨਾ ਕਾਰਨ ਕੀਮਤ ਫਿਰ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਨੇ ਇਸ ਸਮੇਂ ਸੋਨੇ ਦੀ ਖਰੀਦ ਕੀਤੀ ਹੈ।

ਮਹਿਤਾ ਨੇ ਕਿਹਾ ਕਿ ਇਸ ਸਾਲ ਦੇਸ਼ ‘ਚ ਧਨਤੇਰਸ ਦੋ ਦਿਨ ਮਨਾਇਆ ਗਿਆ, ਜਿਸ ਨਾਲ ਲੋਕਾਂ ਨੂੰ ਖ਼ਰੀਦ ਲਈ ਵਧੇਰੇ ਸਮਾਂ ਮਿਲਿਆ। ਆਈ. ਬੀ. ਜੇ. ਏ. ਅਨੁਸਾਰ, ਸ਼ੁੱਕਰਵਾਰ ਨੂੰ 24 ਕੈਰੇਟ ਸੋਨੇ ਦੀ ਔਸਤ ਕੀਮਤ 50,849 ਰੁਪਏ ਪ੍ਰਤੀ 10 ਗ੍ਰਾਮ ਰਹੀ। 22 ਕੈਰੇਟ ਦੀ ਕੀਮਤ 50,645 ਰੁਪਏ ਪ੍ਰਤੀ 10 ਗ੍ਰਾਮ ਸੀ।

Leave a Reply

Your email address will not be published. Required fields are marked *