ਗੰਧਕ ਅਤੇ ਪੋਟਾਸ਼ ਮਿਲਾਕੇ ਪਟਾਕੇ ਬਣਾਉਣ ਸਮੇਂ ਹੋਏ ਜ਼ਬਰਦਸਤ ਧਮਾਕੇ ’ਚ ਦੋ ਬੱਚੇ ਬੁਰੀ ਤਰ੍ਹਾਂ ਝੁਲਸ ਗਏ

 

ਗੰਧਕ ਅਤੇ ਪੋਟਾਸ਼ ਮਿਲਾਕੇ ਪਟਾਕੇ ਬਣਾਉਣ ਸਮੇਂ ਹੋਏ ਜ਼ਬਰਦਸਤ ਧਮਾਕੇ ’ਚ ਦੋ ਬੱਚੇ ਬੁਰੀ ਤਰ੍ਹਾਂ ਝੁਲਸ ਗਏ

ਲਹਿਰਾਗਾਗਾ, 11 ਨਵੰਬਰ

ਇਥੇ ਵਾਰਡ ਨੰਬਰ 13 ’ਚ ਬਾਜ਼ੀਗਰ ਬਸਤੀ ਨੂੰ ਜਾਂਦੀ ਗਲੀ ’ਚ ਬੀਤੀ ਰਾਤ ਗੰਧਕ ਅਤੇ ਪੋਟਾਸ਼ ਮਿਲਾਕੇ ਪਟਾਕੇ ਬਣਾਉਣ ਸਮੇਂ ਹੋਏ ਜ਼ਬਰਦਸਤ ਧਮਾਕੇ ’ਚ ਦੋ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਇਹ ਧਮਾਕਾ ਐਨਾ ਜ਼ਬਰਦਸਤ ਸੀ ਕਿ 200 ਮੀਟਰ ਦੂਰ ਘਰਾਂ ਦੇ ਸ਼ੀਸ਼ੇ ਭੰਨ੍ਹੇ ਗਏ। ਗੰਭੀਰ ਜਖ਼ਮੀ ਲਾਲੀ ਸਿੰਘ (14) ਪੁੱਤਰ ਦਿਲਬਾਗ ਸਿੰਘ ਅਤੇ ਹੀਰਾ ਸਿੰਘ (15) ਪੁੱਤਰ ਬਲਦੇਵ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਲਹਿਰਾਗਾਗਾ ’ਚ ਦਾਖਲ ਕਰਵਾਇਆ, ਜਿਥੇ ਮੈਡੀਕਲ ਅਫਸਰ ਡਾ. ਤੁਲੇਸ਼ ਬਾਂਸਲ ਨੇ ਜ਼ਖ਼ਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਕੇ ਪ੍ਰਾਈਵੇਟ ਐਂਬੂਲੈਂਸ ਰਾਹੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ।

ਲਾਲੀ ਸਿੰਘ ਅਤੇ ਹੀਰਾ ਸਿੰਘ ਦੀਵਾਲੀ ਲਈ ਗੰਧਕ ਅਤੇ ਪੋਟਾਸ਼ ਲਿਆਕੇ ਕੁੰਡੇ ’ਚ ਰਗੜਣ ਲੱਗੇ ਤਾਂ ਅਚਾਨਕ ਧਮਾਕਾ ਹੋ ਗਿਆ। ਸਿਟੀ ਪੁਲੀਸ ਦੇ ਮੁੱਖੀ ਬਿਕਰਮਜੀਤ ਸਿੰਘ ਦੀ ਅਗਵਾਈ ’ਚ ਪੁਲੀਸ ਨੇ ਮੌਕੇ ਦਾ ਜਾਇਜ਼ੀ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *