ਬਟਾਲਾ ਪੁਲਿਸ ਵੱਲੋਂ ਇਕ ਲੁਟੇਰਾ ਗਰੋਹ ਕਾਬੂ

ਬਟਾਲਾ ਪੁਲਿਸ ਵੱਲੋਂ ਇਕ ਲੁਟੇਰਾ ਗਰੋਹ ਕਾਬੂ

ਬਟਾਲਾ:-(ਅਮਰੀਕ ਮਠਾਰੂ ਰੰਜਨਦੀਪ ਸੰਧੂ )
ਸ੍ਰੀ ਰਛਪਾਲ ਸਿੰਘ, ਪੀ.ਪੀ.ਐਸ, ਐਸ.ਐਸ.ਪੀ. ਬਟਾਲਾ ਜੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ,

ਜੋ ਇਸ ਮੁਹਿੰਮ ਤਹਿਤ ਮਿਤੀ 03-11-2020 ਐਸ.ਪੀ, ਡਿਟੈਕਟਿਵ, ਬਟਾਲਾ ਅਤੇ ਡੀ.ਐਸ.ਪੀ ਡਿਟੈਕਟਿਵ,

ਬਟਾਲਾ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਬਟਾਲਾ ਸਮੇਤ ਪੁਲਿਸ ਪਾਰਟੀ ਕੰਡਿਆਲ ਬਾਈਪਾਸ ਨਾਕਾਬੰਦੀ ਦੌਰਾਨ ਮੁੱਖਬਰ ਖਾਸ ਵੱਲੋਂ ਇਤਲਾਹ ਮਿਲਣ ਤੇ ਇੱਕ ਗੈਗ ਦੇ ਮੈਬਰਾਂ ਨੂੰ ਕਾਬੂ ਕੀਤਾ ਜੋ ਇਹ ਦੋਸ਼ੀ ਹੋਰਨਾ ਸਟੇਟਾ ਤੋਂ ਗੱਡੀਆ ਚੋਰੀ ਕਰਕੇ, ਉਨ੍ਹਾਂ ਗੱਡੀਆ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ ਅੱਗੇ ਵੇਚਦੇ ਅਤੇ ਜਾਅਲੀ ਨੰਬਰ ਪਲੇਟਾ ਲਾ ਕੇ ਘੁੰਮਦੇ ਸਨ ਅਤੇ ਇਹ ਆਪਣੇ ਪਾਸ ਨਜਾਇਜ ਅਸਲਾ ਰੱਖ ਕੇ ਲੁੱਟਾ ਖੋਹਾ ਕਰਦੇ ਸਨ। ਇਹਨਾ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 355 ਮਿਤੀ 03.11.2020 ਜੁਰਮ 379,411, 465,466, 468,471,473 ਭ:ਦ, 25-54-59 ਅਸਲਾ ਐਕਟ ਥਾਣਾ ਸਿਵਲ ਲਾਈਨ ਬਟਾਲਾ ਦਰਜ ਕੀਤਾ ਗਿਆ ਹੈ ॥

ਗ੍ਰਿਫਤਾਰ ਕੀਤੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਕੋਠੇ ਹਾਲ ਕਰਤਾਰ ਨਗਰ ਬਟਾਲਾ ਬਲਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਫਤਿਹਗੜ ਨਿਆੜਾ ਹਾਲ ਦਸਮੇਸ਼ ਨਗਰ ਗਲੀ ਨੰਬਰ 11 ਮਕਾਨ ਨੰਬਰ 02 ਹੁਸ਼ਿਆਰਪੁਰ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਦੀਪਕ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਮਕਾਨ ਨੰਬਰ 328 ਗੁਰੂ ਨਾਨਕ ਨਗਰ ਹੁਸ਼ਿਆਰਪੁਰ ਅਤੇ ਇਹਨਾਂ ਤੋਂ ਚੋੋੋਰੀ ਦੇ
ਵਹੀਕਲ:- 05 ਗੱਡੀਆ, (02 ਸਕਾਰਪਿਓ, 01 ਜੀਪ ਕਮਪਸ, 01 ਵਰਨਾ ਅਤੇ 01 ਬਲੈਰੋ ) ਨਜਾਇਜ਼ ਹਥਿਆਰਾਂ ਵਿੱਚ
02 ਰਾਈਫਲ 12 ਬੋਰ ਸਮੇਤ 02 ਰੌਦ,
01 ਰਿਵਾਲਵਰ 32 ਬੋਰ,
01 ਪਿਸਟਲ 32 ਬੋਰ ਸਮੇਤ 23 ਰੌਦ ਜਿੰਦਾ
2,55,000/- ਰਪਏ ਕੈਸ਼ ਬਰਾਮਦ ਕੀਤੇ ਹਨ।

Leave a Reply

Your email address will not be published. Required fields are marked *