ਅੰਮ੍ਰਿਤਸਰ(ਰੰਜਨਦੀਪ ਸੰਧੂ, ਅਮਰੀਕ ਮਠਾਰੁ):- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਦੇ ਅਵਸਰ ਤੇ ਸ਼ਾਮ ਨੂੰ ਸੁੰਦਰ ਦੀਪਮਾਲਾ ਕੀਤੀ ਗਈ ਹੈ ,ਜਿਸ ਦਾ ਦੂਰੋਂ ਨੇੜਿਓਂ ਲੱਖਾਂ ਸੰਗਤਾਂ ਨੇ ਪੁੱਜ ਕੇ ਆਨੰਦ ਮਾਣ ਰਹੀਆਂ ਹਨ ।ਤੇ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਅਤੈ ਵਦੇਸ਼ ਤੋਂ ਲਿਆਂਦੇ ਫੁੱਲਾਂ ਨਾਲ ਸਜਾਵਟ ਵੀ ਕੀਤੀ ਗਈ । ਜਿੱਥੇ ਬਿਜਲੀ ਦੇ ਬਲਬਾਂ ਦੀਆਂ ਲੜੀਆਂ ਨਾਲ ਦੀਪਮਾਲਾ ਕੀਤੀ ਗਈ ਹੈ ਉਥੇ ਰਵਾਇਤੀ ਘਿਓ ਦੇ ਦੀਵੇ ਵੀ ਸ਼ਰਧਾਲੂਆਂ ਵੱਲੋਂ ਪਰਿਕਰਮਾ ਵਿਚ ਸਰੋਵਰ ਦੇ ਕਿਨਾਰੇ ਸ਼ਰਧਾ ਸਹਿਤ ਜਗਾਏ ਗਈ । ਇਨ੍ਹਾਂ ਦੀਵਿਆਂ ਦੀ ਦੀਪਮਾਲਾ ਦੀ ਸ਼ੁਰੂਆਤ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਕੀਤੀ ਗਈ ਇਸ ਮੌਕੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ ।

