(ਰੰਜਨਦੀਪ ਸੰਧੂ,ਅਮਰੀਕ ਮਠਾਰੁ ) ਪੰਜਾਬ ਆਈਪੀਐੱਲ ਤੋਂ ਤਕਰੀਬਨ ਬਾਹਰ ਹੈ ਦੀਪਕ ਹੁੱਡਾ ਨੇ ਜਦੋਂ ਫਾਡੂ ਪਲੈਸੀ ਦਾ ਕੈਚ ਛੱਡਿਆ ਤਾਂ ਉਸ ਵੇਲੇ ਲੱਗਿਆ ਉਨ੍ਹਾਂ ਨੇ ਕਿੰਗਸ ਇਲੈਵਨ ਪੰਜਾਬ ਲਈ ਆਪੀਐੱਲ ਨੂੰ ਹੀ ਛੱਡ ਦਿੱਤਾ।

ਚੇਨੱਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਖਰੀ ਮੈਚ ਵਿੱਚ ਕਿੰਗਸ ਇਲੈਵਨ ਪੰਜਾਬ ਦਾ ਮਜ਼ਬੂਤ ਨਜ਼ਰ ਆਉਂਦਾ ਬੈਟਿੰਗ ਆਡਰ ਇੱਕ ਤਰੀਕੇ ਨਾਲ ਫੇਲ ਸਾਬਿਤ ਹੋ ਗਿਆ। ਦੀਪਕ ਹੁੱਡਾ ਤੋਂ ਇਲਾਵਾ ਕੋਈ ਵੀ ਖਿਡਾਰੀ ਚੰਗੀ ਬੈਟਿੰਗ ਨਹੀਂ ਕਰ ਸਕਿਆ।12ਵੇਂ ਓਵਰ ਵਿੱਚ ਕਿੰਗਸ ਇਲੈਵਨ ਪੰਜਾਬ ਦੇ 72 ਦੌੜਾਂ ਤੇ 4 ਵਿਕਟਾਂ ਡਿੱਗ ਗਈਆਂ ਸਨ। ਫਿਰ ਮਨਦੀਪ ਸਿੰਘ ਤੇ ਦੀਪਕ ਹੂਡਾ ਨੇ ਕੁਝ ਪਾਰੀ ਸਾਂਭੀ ਪਰ ਮਨਦੀਪ ਵੀ 108 ਦੇ ਟੀਮ ਦੇ ਟੋਟਲ ਤੇ ਆਪਣਾ ਵਿਕਟ ਗੁਆ ਬੈਠੇ। ਪਰ ਉਸ ਵੇਲੇ ਤੱਕ ਦੀਪਕ ਹੁੱਡਾ ਸ਼ਾਨਦਾਰ ਸ਼ੌਟਸ ਲਗਾਉਣਾ ਸ਼ੁਰੂ ਹੋ ਗਏ ਸਨ।ਰਾਹੁਲ ਨੇ 29 ਤੇ ਮਯੰਕ ਅਗਰਵਾਲ ਨੇ 26 ਦੌੜਾਂ ਬਣਾਈਆਂ। ਬੀਤੇ ਮੈਚਾਂ ਵਿੱਚ ਤਾਬੜਤੋੜ ਬੱਲੇਬਾਜ਼ੀ ਕਰਨ ਵਾਲੇ ਯੂਨੀਵਰਸ ਦੇ ਬੌਸ ਕ੍ਰਿਸ ਗੇਲ ਵੀ ਇਮਰਾਨ ਤਾਹਿਰ ਦੀ ਗੇਂਦ ‘ਤੇ ਐਲਬੀਡਬਲਿਊ ਹੋ ਗਏ।ਪੰਜਾਬ ਨੇ ਚੇਨੱਈ ਦੇ ਸਾਹਮਣੇ 155 ਦੌੜਾਂ ਦਾ ਟੀਚਾ ਰੱਖਿਆ…ਜਿਸ ਨੂੰ ਚੇਨੱਈ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਪੂਰਾ ਕਰ ਲਿਆ। ਚੇਨੱਈ ਵੱਲੋਂ ਆਰ ਗਾਇਕਵਾਡ ਨੇ ਬਹੁਤ ਹੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਅਰਧ ਸੈਂਕੜਾ ਮਾਰਿਆ।ਫਾਡੂ ਪਲੈਸੀ ਤੇ ਗਾਇਕਵਾਡ ਨੇ ਚੇਨੱਈ ਨੂੰ ਚੰਗੀ ਸ਼ੁਰੂਆਤ ਦਿੱਤੀ। ਉਸ ਤੋਂ ਬਾਅਦ ਰਾਇਡੂ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ ਤੇ ਚੇਨੱਈ ਨੇ ਜਿੱਤ ਤੱਕ ਪਹੁੰਚਾਇਆ।

