(ਰੰਜਨਦੀਪ ਸੰਧੂ, ਅਮਰੀਕ ਮਠਾਰੁ):- ਜਿਹੜੇ ਗਹਿਣੇ ਕਦੇ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਦੇ ਸਨ, ਨਿਲਾਮੀ ਦੌਰਾਨ ਸਭ ਤੋਂ ਵੱਧ ਚਰਚਾ ਦਾ ਕੇਂਦਰ ਰਹੇ। ਇਹ ਗਹਿਣੇ ਜਿੰਦ ਕੌਰ ਦੀ ਪੋਤੀ ਮਹਾਰਾਣੀ ਸੁਥਰਲੈਂਡ ਕੋਲ ਸਨ।

ਲੰਡਨ ਵਿੱਚ ਮਹਾਰਾਣੀ ਜਿੰਦ ਕੌਰ ਨਾਲ ਜੁੜੇ ਗਹਿਣਿਆਂ ਦੀ ਨਿਲਾਮੀ ਹੋਈ। ਇਸ ਵਿੱਚ ਸੋਨੇ ਦਾ ਚਾਂਦ ਟਿੱਕਾ, ਮੋਤੀਆਂ ਦਾ ਹਾਰ ਅਤੇ ਹੋਰ ਗਹਿਣੇ ਸ਼ਾਮਿਲ ਹਨ।
ਇਨ੍ਹਾਂ ਗਹਿਣਿਆਂ ਦੀ 63, 000 ਪਾਊਂਡ ਭਾਵ 65 ਲੱਖ ਰੁਪਏ ਤੋਂ ਵੱਧ ਵਿੱਚ ਨਿਲਾਮੀ ਹੋਈ। ਇਸੇ ਹਫ਼ਤੇ ਲੰਡਨ ਵਿੱਚ ਹੋਣ ਵਾਲੀ ‘ਬੋਹਮਾਸ ਇਸਲਾਮਿਕ ਐਂਡ ਇੰਡੀਅਨ ਆਰਟ ਸੇਲ’ ਵਿੱਚ ਇਨ੍ਹਾਂ ਗਹਿਣਿਆਂ
ਨੂੰ ਖਰੀਦਣ ਲਈ ਦਾਅਵੇਦਾਰ ਅੱਗੇ ਆਉਣਗੇ।ਬੋਹਮਾਸ ਸੇਲ ਨੇ ਨਿਲਾਮੀ ਕੀਤੀ ਜਾ ਰਹੀ ਜਵੈਲਰੀ ਦੇ ਨਾਲ ਇੱਕ ਇਤਿਹਾਸਿਕ ਜਾਣਕਰੀ ਦਿੱਤਾ ਹੈ। ਨਿਲਾਮੀ ਵਿੱਚ 19ਵੀਂ ਸਦੀ ਦੀਆਂ ਕਈ ਬੇਸ਼ਕੀਮਤੀ ਕਲਾ ਨਾਲ ਜੁੜੀਆਂ ਵਸਤਾਂ ਅਤੇ ਗਹਿਣੇ ਸ਼ਾਮਲ ਹਨ।

