ਬਬ
ਬਟਾਲਾ(ਅਮਰੀਕ ਮਠਾਰੂ ਰੰਜਨਦੀਪ ਸੰਧੂ ) ਸਥਾਨਿਕ ਬਟਾਲੀਅਨ ਨੰ. 2 ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਿਖੇ ਬਟਾਲੀਅਨ ਕਮਾਂਡੈਂਟ ਵਜੋ ਸ੍ਰ: ਸੁਖਬੀਰ ਸਿੰਘ ਵਲੋਂ ਅਹੁੱਦਾ ਸੰਭਾਲਿਆ ।
ਚਾਰਜ ਲੈਣ ਉਪਰੰਤ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ਼ੁਕਰਾਨਾ ਕਰਨ ਲਈ ਨਤਮਸਤਕ ਹੋਏ । ਉਨ੍ਹਾਂ ਵਲੋ ਸਟਾਫ, ਜਵਾਨਾਂ ਅਤੇ ਸੀ.ਡੀ. ਵਲੰਟੀਅਰਜ਼ ਦੀ ਸਿਹਤਯਾਬੀ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ । ਇਸ ਮੌਕੇ ਮੈਨੇਜ਼ਰ ਗੁਰਤਿੰਦਰਪਾਲ ਸਿੰਘ ਮਾਂਟੂ ਤੇ ਹੈਡ ਗ੍ਰੰਥੀ ਸਾਹਿਬ ਵਲੋ ਬਟਾਲੀਅਨ ਕਮਾਂਡੈਂਟ ਨੂੰ ਯਾਦਗਾਰੀ ਚਿੰਨ੍ਹ ਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ ।

ਆਖਰ ਵਿਚ ਪ੍ਰਬੰਧਕਾਂ ਵਲੋ ਸਿਵਲ ਡਿਫੈਂਸ ਵਲੋਂ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਬਦਲੇ ਸਿਰਪਾਓ ਭੇਟ ਕੀਤੇ ਗਏ, ਜਿਨਾਂ ‘ਚ ਡਿਪਟੀ ਕਮਾਂਡੈਟ ਮਨਪ੍ਰੀਤ ਸਿੰਘ ਰੰਧਾਵਾ (ਪੈ੍ਜ਼ੀਡੈਂਟ ਐਵਾਰਡੀ) ਸਟੋਰ ਸੁਪਰਡੈਂਟ ਕੰਵਲਜੀਤ ਸਿੰਘ, ਪੀ.ਸੀ ਕਸ਼ਮੀਰ ਸਿੰਘ, ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਗੁਰਮੁੱਖ ਸਿੰਘ, ਸੈਕਟਰ ਵਾਰਡਨ ਰਜਿੰਦਰਪਾਲ ਸਿੰਘ ਮਠਾਰੂ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਬਮਰਾਹ, ਹਰਜੀਤ ਸਿੰਘ ਸੰਧੂ, ਰਜਿੰਦਰ ਸਿੰਘ, ਹਰਦੀਪ ਸਿੰਘ ਲਾਲੀ, ਦਲਜਿੰਦਰ ਸਿੰਘ, ਮੋਹਨ ਲਾਲ, ਹਰਪ੍ਰੀਤ ਸਿੰਘ, ਮਨੋਜ ਕੁਮਾਰ ਤੇ ਬਲਵਿੰਦਰ ਸਿੰਘ ਗਾਰਦ ਇੰਚਾਰਜ ਆਦਿ ਸਨ ।



