ਅੱਜ ਬਟਾਲਾ ਵਿਖੇ ਦੁਸਹਿਰਾ ਮਨਾਉਣ ਵੇਲੇ ਵੱਡਾ ਹਾਦਸਾ ਹੁੰਦੇ ਹੁੰਦੇ ਬਚਿਆ।।
ਬਟਾਲਾ 25 ਅਕਤੂਬਰ (ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਅੱਜ ਬਟਾਲਾ ਵਿਖੇ ਦੁਸਹਿਰਾ ਮਨਾਉਣ ਵੇਲੇ ਵੱਡਾ ਹਾਦਸਾ ਹੁੰਦੇ ਹੁੰਦੇ ਬਚਿਆ। ਸਥਾਨਕ ਸੇਖੜੀਆਂ ਮੁਹੱਲੇ, ਬਟਾਲਾ ਵਿੱਚ ਰਾਵਣ ਦਹਨ ਸਮੇ ਦੁਸ਼ਹਿਰੇ ਦੀ ਪੂਜਾ ਕਰਦੇ ਸਮੇਂ ਆਪਣੇ ਆਪ ਹੀ ਅੱਗ ਲੱਗ ਗਈ।ਉਸ ਸਮੇਂ ਦੁਸਹਿਰਾ ਮਨਾਉਂਣ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਵੀ ਦੁਸ਼ਹਿਰੇ ਦੇ ਲਾਗੇ ਸਨ। ਅਸ਼ਵਨੀ ਸੇਖੜੀ ਅਤੇ ਹੋਰ ਜੋ ਲੋਕ ਉ੍ਥੇ ਮੌਜੁਦ ਸਨ ਵਾਲ ਵਾਲ ਬਚੇ। ਪ੍ਰਮਾਤਮਾ ਉਨ੍ਹਾਂ ਤੇ ਹੋਰਨਾਂ ਨੂੰ ਹੱਥ ਦੇ ਆਪ ਬਚਾਇਆ ll

