ਬਟਾਲਾ ਦੇ ਵਿਕਾਸ ਤਹਿਤ, ਭੁੱਲਰ ਰੋਡ ਦੇ ਵਿਕਾਸ ਦੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਅੱਜ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੇ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕੀਤੀ।

ਬਟਾਲਾ ਦੇ ਵਿਕਾਸ ਤਹਿਤ,
ਭੁੱਲਰ ਰੋਡ ਦੇ ਵਿਕਾਸ ਦੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਅੱਜ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੇ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕੀਤੀ।

(ਅਮਰੀਕ ਮਠਾਰੂ ਰੰਜਨਦੀਪ ਸੰਧੂ)
ਪੂਰੇ ਬਟਾਲਾ ਵਿੱਚ ਵਿਕਾਸ ਕਾਰਜ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ ਜਿਸ ਤਹਿਤ ਗੁਰੂ ਨਾਨਕ ਨਗਰ ਅਤੇ ਭੁੱਲਰ ਰੋਡ ਦੇ ਵੀ ਵਿਕਾਸ ਕਾਰਜਾਂ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਆਰਾ ਇਹ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਿਨ ਰਾਤ ਇੱਕ ਕਰ ਰਹੇ ਹਨ। ਅੱਜ ਇਸ ਕਾਰਜ ਦੇ ਤਹਿਤ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੇ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕੀਤੀ। ਇਸ ਸਮੇਂ ਸਮੁੱਚੇ ਗੁਰੂ ਨਾਨਕ ਨਗਰ ਅਤੇ ਭੁੱਲਰ ਰੋਡ ਦੇ ਨਿਵਾਸੀ ਪਹੁੰਚੇ। ਇਸ ਮੋਕੇ ਮਿਉਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ੍ਰ ਬਲਵਿੰਦਰ ਸਿੰਘ, ਰਮੇਸ਼ ਭਾਟੀਆ SSPਸ੍ਰ ਰਸ਼ਪਾਲ ਸਿੰਘ ਅਤੇ ਕਾਂਗਰਸ ਦੇ ਸੀਨੀਅਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *