ਅਕਾਲੀ ਦਲ ਦਾ ਧਰਨਾ 2 ਨਵੰਬਰ ਨੂੰ, ਧਰਮਸੋਤ ਦੀ ਕੋਠੀ ਦਾ ਹੋਵੇਗਾ ਘਿਰਾਓ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜੇ- ਰੱਖੜਾ, ਕਬੀਰ ਦਾਸ, ਹਰੀ ਸਿੰਘ

  1. ਅਕਾਲੀ ਦਲ ਦਾ ਧਰਨਾ 2 ਨਵੰਬਰ ਨੂੰ, ਧਰਮਸੋਤ ਦੀ ਕੋਠੀ ਦਾ ਹੋਵੇਗਾ ਘਿਰਾਓ
    ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜੇ- ਰੱਖੜਾ, ਕਬੀਰ ਦਾਸ, ਹਰੀ ਸਿੰਘ
    ਨਾਭਾ (ਬਲਜਿੰਦਰ ਮਾਨ, ਅਮਰੀਕ ਮਠਾਰੂ, ਰੰਜਨਦੀਪ ਸੰਧੂ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਨਾਭਾ ਵਿਖੇ 2 ਨਵੰਬਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੇ ਸੰਬੰਧ ਵਿੱਚ ਧਰਨਾ ਲਗਾਇਆ ਜਾਵੇਗਾ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਹਵਾ ਨੇ ਗੁਰੂ ਘਰ ਵੱਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ , ਹਲਕਾ ਇੰਚਾਰਜ ਨਾਭਾ ਬਾਬੂ ਕਬੀਰ ਦਾਸ ਅਤੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਨੇ ਦੱਸਿਆ ਕਿ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਗਰੀਬ ਬੱਚਿਆਂ ਦੇ ਵਜ਼ੀਫੇ ਸਬੰਧੀ ਜੋ ਘੁਟਾਲਾ ਕੀਤਾ ਗਿਆ ਹੈ ਉਸਦੇ ਖਿਲਾਫ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਧਰਨਾ ਲਗਾਇਆ ਜਾਵੇਗਾ ਉਹਨਾਂ ਅੱਗੇ ਕਿਹਾ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਆਦਮ ਜਿੰਨ ਹੋਵਣ ਬਿਕਰਮਜੀਤ ਸਿੰਘ ਚੌਹਾਨ ਯੂਥ ਆਗੂ,ਚੇਅਰਮੈਨ ਧਰਮ ਸਿੰਘ ਧਾਰੋਕੀ, ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਕੋਟ, ਸ਼ਹਿਰੀ ਪ੍ਰਧਾਨ ਰਾਜੇਸ਼ ਬਾਂਸਲ ਬੱਬੂ, ਨਰ ਸ਼ੇਰ ਸਿੰਘ ਚੌਧਰੀ ਮਾਜਰਾ, ਕੁਲਵੰਤ ਸਿੰਘ ਸਿਆਣ, ਗੁਰਸੇਵਕ ਸਿੰਘ ਗੋਲੂ, ਰਵੀ ਕੁਮਾਰ ਸਾਬਕਾ ਐਮ ਸੀ, ਸੂਬੇਦਾਰ ਰੌਸਨ ਲਾਲ, ਗੁਰਜੀਤ ਭੱਟੀ ਅਤੇ ਕਮਲਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਸੀਨੀਅਰ ਆਗੂ ਅਤੇ ਵਰਕਰ ਹਾਜਰ ਸਨ

Leave a Reply

Your email address will not be published. Required fields are marked *