” ਦੁਆਵਾਂ ”
ਧੰਨਵਾਦ ਜਿੰਨ੍ਹਾਂ ਨੇ ਦੁਆਵਾਂ ਕਰੀਆ
ਮੇਰਿਆਂ ਰਾਵਾਂ ਚ ਕ ਈਆ ਛਾਵਾਂ ਕਰੀਆ
ਨਹੀਉ ਕਰਜ਼ਾ ਉਤਾਰ ਕਦੇ ਸਕਦੀ ਜਿੰਨ੍ਹਾਂ ਨੇ ਸਤਿਕਾਰ ਕਰਿਆ
ਜਿੰਦਗੀ ਚ ਮਿਲੇ ਬੜੇ ਚੰਗੇ ਮਾੜੇ ਲੋਕ ਨਹੀਉ ਭੁੱਲਣੇ ਜਿੰਨ੍ਹਾਂ ਨੇ ਦਿਲੋਂ ਪਿਆਰ ਕਰਿਆ
ਕਰਾ ਮੈਂ ਸੁਕਰੀਆਂ ਉਹਨਾਂ ਮੇਰੇ ਪਿਆਰਿਆ ਦਾ ਘਟੀਆ ਨਿਕੰਮੀ ਜਿੰਨਾ ਜਾਣਿਆ
ਬਣ ਜਾਵਾਂ ਧੂੜ ਉਹਨਾਂ ਚਰਨਾਂ ਦੀ ਸੱਚੀ ਜਿੰਨ੍ਹਾਂ ਭੀੜ ਵਿੱਚ ਮੈਨੂੰ ਸੀ ਪਛਾਣਿਆ
ਕ ਈਆ ਚੁਗ ਦਿੱਤੇ ਕੰਡੇ ਮੇਰੇ ਰਾਹਾਂ ਚੋ ਤੇ ਕ ਈਆ ਨੇ ਪੱਥਰ ਧਰਿਆ
ਜਿੰਦਗੀ ਚ ਮਿਲੇ ਬੜੇ ਚੰਗੇ ਮਾੜੇ ਲੋਕ ਨਹੀਉ ਭੁੱਲਣੇ ਜਿੰਨ੍ਹਾਂ ਨੇ ਦਿਲੋਂ ਪਿਆਰ ਕਰਿਆ
ਕਰਾਂਗੇ ਤਰੱਕੀ ਇਕ ਦਿਨ ਤਾਂ ਜਰੂਰ ਪੱਕਾ ਮਨ ਵਿੱਚ ਸਾਡੇ ਵਿਸਵਾਸ਼ ਸੀ
ਦੁਨੀਆਂ ਲਤਾਡ਼ ਸਾਰੀ ਇੱਕ ਪਾਸੇ ਕੀਤੀ ਅਸੀਂ ਵਾਹਿਗੁਰੂ ਉੱਤੇ ਰੱਖੀ ਆਸ ਸੀ
ਬਿਖਰੇ ਜਰੂਰ ਪਰ ਟੁੱਟੇ ਨਹੀਉ ਅੰਦਰੋਂ ਤਾਅਨਾ ਬਹੁਤਿਆਂ ਦਾ ਮਨ ਉੱਤੇ ਜਰਿਆਂ
ਜਿੰਦਗੀ ਚ ਮਿਲੇ ਬੜੇ ਚੰਗੇ ਮਾੜੇ ਲੋਕ ਨਹੀਉ ਭੁੱਲਣੇ ਜਿੰਨ੍ਹਾਂ ਨੇ ਦਿਲੋਂ ਪਿਆਰ ਕਰਿਆ
” ਗੁਰਮੀਤ ਕੌਰ ਕਾਹਲੋਂ “
ਗੱਗੜ ਪੁਰ ਸੰਗਰੂਰ