ਇਹਨਾਂ ਖੇਤੀ ਆਰਡੀਨੈਂਸਾਂ ਦੇ ਨਾਲ ਇਕਲਾ ਕਿਸਾਨ ਹੀ ਨਹੀਂ ਬਲਕਿ ਹਰ ਵਰਗ ਪਰੇਸ਼ਾਨ ਹੋਏਗਾ।:-ਨਰੇਸ਼ ਗੋਇਲ

ਜੰਤਰ ਮੰਤਰ ਦਿੱਲੀ ਦੇ ਵਿਚ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਹੱਕ ਵਿੱਚ ਧਰਨਾ ਦਿੱਤਾ ।ਜਿਸ ਵਿੱਚ ਬਟਾਲਾ ਤੋਂ ਨਰੇਸ਼ ਗੋਇਲ ਅਤੇ ਨੀਨਾ ਮਿੱਤਲ ਪਟਿਆਲਾ ਤੋਂ ਧਰਨੇ ਵਿੱਚ ਸ਼ਾਮਲ ਹੋਏ।

ਬਟਾਲਾ (ਅਮਰੀਕ ਮਠਾਰੂ, ਰੰਜਨਦੀਪ ਸੰਧੂ)

ਨਰੇਸ਼ ਗੋਇਲ ਨੇ ਕਿਹਾ ਇਹਨਾਂ ਖੇਤੀ ਆਰਡੀਨੈਂਸਾਂ ਦੇ ਨਾਲ ਇਕਲਾ ਕਿਸਾਨ ਹੀ ਨਹੀਂ ਬਲਕਿ ਹਰ ਵਰਗ ਪਰੇਸ਼ਾਨ ਹੋਏਗਾ। ਜਿਨ੍ਹਾਂ ਚਿਰ ਸਰਕਾਰ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈਂਦੀ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਹਰ ਤਰ੍ਹਾਂ ਦੇ ਸੰਘਰਸ਼ ਵਿੱਚ ਸ਼ਾਮਲ ਰਹੇਗੀ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਦੇ ਨਾਲ ਹੈ। ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇਸੇ ਤਰ੍ਹਾਂ ਇਹ ਧਰਨੇ ਜਾਰੀ ਰਹਿਣਗੇ।।

Leave a Reply

Your email address will not be published. Required fields are marked *