ਕੋਵਿਡ-19
ਚੀਨ ਤੋਂ ਚੱਲਿਆ ਸਾਰੇ ਛਾ ਗਿਆ
ਘੁੰਮਦਾ ਘੁੰਮਦਾ ਲੰਡਨ ਆ ਗਿਆ
ਬੋਰਿਸ ਦੇ ਵੀ ਹਿੱਕ ਵਿੱਚ ਵੱਜਿਆ
ਟਰੰਪ ਕਹਿੰਦਾ ਚੀਨ ਨੇ ਛੱਡਿਆ
ਲੌਕਡਾਉਨ ਦੇ ਹੋ ਗਏ ਐਲਾਨ
ਇੰਡੀਅਨ ਪੁਲਿਸ ਨੇ ਕੱਟੇ ਚਲਾਨ
ਸਾਰੇ ਜ਼ਹਾਜ਼ ਹੇਠਾਂ ਲਹਿ ਗਏ
ਮੂੰਹਾਂ ਉੱਤੇ ਮਾਸਕ ਪੈ ਗਏ
ਹੈਲਥ ਸਰਵਿਸ ਪੱਬਾਂ ਭਾਰ
ਕੋਵਿਡ ਪਾਉਂਦਾ ਸਾਹ ਤੇ ਮਾਰ
ਵੀਰਵਾਰ ਨੂੰ ਤਾੜੀ ਵੱਜੇ
ਸਟੇਅ ਹੋਮ ਦੇ ਨਾਅਰੇ ਲੱਗੇ
ਵਹਿਲੇ ਬੱਚੇ ਲੱਗੇ ਰੋਣ
ਹੱਥਾਂ ਨੂੰ ਸਭ ਲੱਗੇ ਧੋਣ
ਮਹਿੰਗੀਆਂ ਹੋ ਗਈਆਂ ਹੈਂਡ ਜੈਲਾਂ
ਘਰ ਘਰ ਹੋਵਣ ਇਹੋ ਗੱਲਾਂ
ਦੋ ਮੀਟਰ ਦਾ ਰੂਲ ਹੈ ਚਾਲੂ
ਲਾਇਨ ‘ਚ ਲੱਗਕੇ ਮਿਲਦੇ ਆਲੂ
ਸਾਰੇ ਸਟੋਰ ਖਾਲੀ ਕਰਲੇ
ਰਾਸ਼ਨ ਨਾਲ਼ ਘਰ ਸੀ ਭਰਲੇ
ਇੰਟਰਨੈਟ ਗੋਲ਼ ਹੋ ਗਿਆ
ਸਾਰਾ ਸੰਸਾਰ ਕੋਲ਼ ਹੋ ਗਿਆ
ਵਰਚੂਅਲ ਬਹਿਕੇ ਮੀਟਿੰਗ ਕਰਦੇ
ਸਾਰੇ ਕੰਮ ਜ਼ੂਮ ਤੇ ਸਰਦੇ
ਸਾਇੰਸ ਹੋ ਗਈ ਹੋਰ ਵੀ ਤੇਜ਼
ਡੀਲ ਹੋ ਗਈ ਉੱਤੇ ਮੇਜ਼
ਔਕਸਫੋਰਡ ਵਿੱਚ ਬਣਦਾ ਟੀਕਾ
ਮਿਲਅਨ ਚਾਲੀ ਉੱਤੇ ਛੀਕਾ
‘ ਦੀਪ ‘ ਤੂੰ ਵੀ ਰਹੀ ਸੀ ਰੁੱਝੀ
ਗੱਲ ਰਹੀ ਨਾ ਕੋਈ ਗੁੱਝੀ
ਕੁਦਰਤ ਦਾ ਸਭ ਖੇਡ ਰਚਾਇਆ
ਸੈਕਿੰਡ ਪੀਕ ਦਾ ਰੱਟ ਹੈ ਲਾਇਆ
~ ਮਨਦੀਪ ਕੌਰ ਭੰਡਾਲ

