ਬਟਾਲਾ ਫੁੱਟਬਾਲ ਕਲੱਬ  ਐਸੋਸੀਏਸ਼ਨ ਵੱਲੋਂ  ਗੌਰਮੈਂਟ ਆਈ ਟੀ ਆਈ ਕਾਲਜ ਬਟਾਲਾ ਵਿਖੇ ਫੁੱਟਬਾਲ  ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ।

ਬਟਾਲਾ (ਰੰਜਨਦੀਪ ਸੰਧੂ, ਅਮਰੀਕ ਮਠਾਰੁ ):- ਬਟਾਲਾ ਫੁੱਟਬਾਲ ਕਲੱਬ  ਐਸੋਸੀਏਸ਼ਨ ਵੱਲੋਂ  ਐਤਵਾਰ  ਨੂ ਗੌਰਮੈਂਟ ਆਈ ਟੀ ਆਈ ਕਾਲਜ ਬਟਾਲਾ ਵਿਖੇ ਫੁੱਟਬਾਲ  ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ।  ਜਿਸ ਵਿਚ ਕਲੱਬ ਦੇ ਮੈਂਬਰ ਸਾਹਿਬਾਨ ਮੌਜੂਦ ਸਨ ਅਤੇ ਉਚੇਚੇ ਤੌਰ ਤੇ ਆਏ ਮਹਿਮਾਨਾਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਸਰਦਾਰ ਦਲਬੀਰ ਸਿੰਘ ਰੰਧਾਵਾ ( ਡਾਇਰੈਕਟਰ ਸਪੋਰਟਸ ਪੰਜਾਬੀ ਯੁਨੀਵਰਸਿਟੀ ਪਟਿਆਲਾ ) ਸਰਬਜੋਤ ਸਿੰਘ ਕੋਚ  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ)।  ਮੈਚ ਦੋ ਟੀਮਾਂ  ਦਰਮਿਆਨ  ਖੇਡਾਂ ਗਿਆ ਜੋ ਕੀ  Batala Football Club  ਅਤੇ Behbal chak ਦਰਮੀਅਨ ਹੋਇਆ।   ਮੈਚ ਬਟਾਲਾ ਫੁੱਟਬਾਲ ਕਲੱਬ ਨੇ 2-0 ਨਾਲ ਜਿੱਤਿਆ ਇਸ ਟੂਰਨਾਮੈਂਟ ਵਿੱਚ ਬਟਾਲਾ ਫੁੱਟਬਾਲ ਕਲੱਬ  ਦੇ ਸਾਰੇ ਮੈਂਬਰ ਸਾਹਿਬਾਨ ਮੌਜ਼ੂਦ ਸਨ ਰਾਜਿੰਦਰ ਬਾਜਵਾ ,ਰਾਜਵਿੰਦਰ ਸਿੰਘ  , ਜਸਪਾਲ ਸਿੰਘ ,ਪਰਮਿੰਦਰ ਸਿੰਘ, ਪਲਵਿੰਦਰ ਸਿੰਘ ,ਰਣਜੀਤ ਸਿੰਘ,ਰੰਜਨਦੀਪ ਸਿੰਘ ਸੰਧੂ ,ਨਵਜੋਤ ਮੱਲ੍ਹੀ , ਸਰਬਜੀਤ ਸਿੰਘ ,ਅਵਤਾਰ ਸਿੰਘ  ਅਤੇ ਬਾਕੀ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ ਵੀ ਹਜਾਰ ਸਨ  ।

Leave a Reply

Your email address will not be published. Required fields are marked *