ਕੁੱਝ ਅਣਵਿਕੇ ਇਨਸਾਨ ਨੇ ਹੋਂਦ ਬਚਾਉਣ ਵਾਸਤੇ

ਵਿੱਕ ਰਹੀ ਹੈ ਹਵਾ
ਵਿੱਕ ਰਿਹਾ ਹੈ ਪਾਣੀ
ਭਾਂਬੜ ਅੱਗ ਦੀ
ਇਹੀ ਰਾਮ ਕਹਾਣੀ
ਗਿੱਠ ਗਿੱਠ ਹੋ ਕੇ
ਧਰਤੀ ਵਿੱਕ ਗਈ
ਡਾਗਾਂ ਦੇ ਭਾਅ
ਖੁਲ੍ਹਾ ਅਸਮਾਨ
ਵਿੱਕ ਗਿਆ
ਮੁੱਲੋ ਮੁੱਲ ਇਹ ਦੁਨੀਆਂ ਹੋਈ
ਮੁੱਲ ਦਲਾਲੀ
ਹਰ ਸ਼ੈਅ ਦੀ ਹੋਈ
ਪੰਜ ਤੱਤ ਦਾ
ਬੰਦਾ ਬਣਿਆ
ਜੋ ਹਰ ਥਾਈਂ
ਰੋਜ਼ ਵਿੱਕਿਆ
ਕੁੱਝ ਅਣਵਿਕੇ
ਇਨਸਾਨ ਨੇ
ਹੋਂਦ ਬਚਾਉਣ ਵਾਸਤੇ
ਉਨ੍ਹਾਂ ਦੇ ਅਹਿਸਾਨ ਨੇ
ਈਮਾਨਦਾਰੀ ਦੇ
ਰੱਤੇ ਜੋ
ਛੇ ਤੱਤਾਂ ਦੇ
ਹੋਏ ਉਹ
ਖਰੀਦਦਾਰ ਨਾ ਕੋਈ
ਉਨ੍ਹਾਂ ਦਾ
ਦੌਲਤ ਬਣੀ ਨਾ ਐਸੀ
ਜੋ ਮੁੱਲ ਪਾਊ ਉਨ੍ਹਾਂ ਦਾ
ਲਾਜ. ਲਾਜਵਿੰਦਰ ਮੰਡੀ ਡੱਬਵਾਲੀ

Leave a Reply

Your email address will not be published. Required fields are marked *