ਕੱਥੂਨੰਗਲ ਟੋਲ ਪਲਾਜ਼ਾ ਉਤੈ  ਕਿਸਾਨਾਂ ਦਾ ਧਰਨਾ ਤੀਜੇ  ਦਿਨ ਵੀ ਜਾਰੀ

ਕੱਥੂਨੰਗਲ(ਰੰਜਨਦੀਪ ਸੰਧੂ, ਅਮਰੀਕ ਮਠਾਰੁ )ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ  ਅੰਮਿ੍ਤਸਰ ਪਠਾਨਕੋਟ ਨੈਸ਼ਨਲ ਹਾਈਵੇ ਉੱਪਰ ਸਥਿਤ ਟੋਲ ਪਲਾਜ਼ਾ ਕੱਥੂਨੰਗਲ ਵਿਖੇ ਧਰਨਾ ਦੇ ਰਹੇ ਕਿਸਾਨਾਂ ਨੇ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ ਕੀਤਾ | ਮੌਕੇ ਤੋਂ ਟੋਲ ਪਲਾਜ਼ਾ ਤੇ ਧਰਨਾ ਦੇ ਰਹੇ ਕਿਸਾਨਾਂ ਦੀਆਂ 30 ਤੋਂ 32 ਜਥੇਬੰਦੀਆਂ ਵਲੋਂ  ਸੱਦੇ ਤੇ ਕੱਥੂਨੰਗਲ ਵਿਖੇ ਟੋਲ ਪਲਾਜ਼ਾ ਤੇ ਧਰਨਾ ਅੱਜ ਤੀਜੇ  ਦਿਨ ਵਿਚ ਦਾਖਲ ਹੋ ਗਿਆ ਹੈ | ਧਰਨੇ ਨੂੰ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਮਾਜਿਆਂ ਵਾਲੀ ਤੇ ਅਜੀਤ ਸਿੰਘ ਖੋਖਰ, ਰਛਪਾਲ ਸਿੰਘ ਟਰਪੱਈ, ਸਾਹਿਬ ਸਿੰਘ ਖੋਖਰ, ਕੇਵਲ ਸਿੰਘ ਠੱਠਾ, ਹਰਦੀਪ ਸਿੰਘ ਨਾਨੋਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜਾ ਕਿਸਾਨ ਵਿਰੋਧੀ ਬਿੱਲ ਪਾਸ ਕੀਤਾ ਹੈ, ਇਸ ਨੂੰ ਅਸੀਂ ਕਦੇ ਵੀ ਲਾਗੂ ਨਹੀਂ ਹੋਣ ਦਿਆਂਗੇ ਕਿਉਂਕਿ ਕਿਸਾਨਾਂ ਨੇ ਹੱਢ ਭੰਨਵੀਂ ਮਿਹਨਤ ਕਰਕੇ ਪੰਜਾਬ ਦੀ ਖੇਤੀਬਾੜੀ ਨੂੰ ਪ੍ਰਫੁੱਲਿਤ ਕੀਤਾ ਹੈ ਅਤੇ ਹੁਣ ਇਹ ਸਿਆਸੀ ਲੋਕ ਆਪਣੇ ਤਾਨਾਸ਼ਾਹੀ ਵਤੀਰੇ ਨਾਲ ਸਾਡੀ ਖੇਤੀਬਾੜੀ ਨੂੰ ਖੋਹਣਾ ਚਾਹੁੰਦੇ ਹਨ, ਪਰ ਮਸਲੇ ਦਾ ਹੱਲ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਸਾਹਿਬ ਸਿੰਘ ਖੋਖਰ, ਸਕੱਤਰ ਸਿੰਘ ਭੇਟ ਪੱਤਣ, ਦਲਜੀਤ ਸਿੰਘ ਚਿਤੋੜਗੜ, ਰਛਪਾਲ ਸਿੰਘ ਟਰਪਈ ਆਦਿ ਆਗੂ ਹਾਜ਼ਰ ਸਨ |

Leave a Reply

Your email address will not be published. Required fields are marked *