ਬਟਾਲਾ:-(ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਅੱਜ ਕਰੀਬ 11 ਵਜੇ ਕੁਲਵੰਤ ਸਿੰਘ ਨਾਮ ਦੇ ਵਿਅਕਤੀ ਤੇ ਗੋਲੀ ਚਲਾ ਕੇ ਕਾਤਲਾਨਾ ਹਮਲਾ ਕੀਤਾ ਗਿਆ ਜੋ ਕੇ ਪ੍ਰੇਮ ਇੰਡਸਟਰੀ ਬਟਾਲਾ ਵਿੱਚ ਕੰਮ ਕਰਦਾ ਸੀ।ਉਸ ਨੂੰ ਸਤਿਆਜੀਤ ਨਾਮ ਦੇ ਵਿਅਕਤੀ ਨੇ ਗੋਲੀ ਮਾਰੀ। ਜੋ ਕੇ ਮਜੀਠਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਬਾਅਦ ਵਿਚ ਭੱਜਦਿਆਂ ਉਸ ਨੇ ਪੁਲਿਸ ਪਾਰਟੀ ਉਪਰ ਗੋਲੀ ਚਲਾਈ। ਜਿਸ ਨੂੰ ਕਿ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਕੁਲਵੰਤ ਸਿੰਘ ਸਕੁਟਰੀ ਤੇ ਆ ਰਿਹਾ ਸੀ। ਸਤਿਆਜੀਤ ਨੇ ਪਿਸਤੌਲ ਦੀ ਨੋਕ ਤੇ ਉਸ ਦਾ ਸਕੁਟਰੀ ਖੋਣ ਦੀ ਕੋਸ਼ਿਸ਼ ਕੀਤੀ ਨਕਾਮ ਰਹਿਣ ਤੇ ਗੋਲੀ ਚਲਾ ਦਿੱਤੀ । ਜਿਸ ਨਾਲ ਉਹ ਜ਼ਖਮੀ ਹੋ ਕੇ ਡਿੱਗ ਪਿਆ ।

