Punjab, Kerala CMs condemn manhandling, arrest of Rahul Gandhi by UP police/ਹਾਥਰਸ ਜਾਂਦਿਆਂ ਰਾਹੁਲ ਗਾਂਧੀ-ਪ੍ਰਿਅੰਕਾ ਗਾਂਧੀ ਹਿਰਾਸਤ ਵਿੱਚ, ਪੁਲਿਸ ਨਾਲ ਹੋਈ ਧੱਕਾ ਮੁੱਕੀ

Punjab, Kerala CMs condemn manhandling, arrest of Rahul Gandhi by UP police

 

(RANJANDEEP SANDHU, AMRIK MATHAROO)

Gautam Buddh Nagar (Uttar Pradesh)/Chandigarh (Punjab) [India], October 1 (ANI): Punjab Chief Minister Captain Amarinder Singh on Thursday condemned the “manhandling” and arrest of Congress leader Rahul Gandhi who was detained on his way to Hathras in Uttar Pradesh to meet the family of gangrape victim along with party’s general secretary Priyanka Gandhi and other Congress leaders

ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ ਅਤੇ ਧੱਕਾ ਮੁੱਕੀ ਦਾ ਵੀ ਇਲਜ਼ਾਮ ਹੈ।

ਰਾਹੁਲ ਆਪਣੀ ਭੈਣ ਅਤੇ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨਾਲ ਹਾਥਰਸ ਵੱਲ ਜਾ ਰਹੇ ਸਨ।

ਦੋਵੇਂ ਹਾਥਰਸ ਦੇ ਕਥਿਤ ਗੈਂਗਰੇਪ ਅਤੇ ਕਤਲ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਸਨ।

ਕੁਝ ਸਮਾਂ ਪਹਿਲਾਂ ਯਮੂਨਾ ਐਕਸਪ੍ਰੈਸ ਵੇਅ ‘ਤੇ ਉਨ੍ਹਾਂ ਦੀਆਂ ਗੱਡੀਆਂ ਰੋਕ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਉਹ ਆਪਣੇ ਸਮਰਥਕਾਂ ਸਣੇ ਪੈਦਲ ਹੀ ਅੱਗੇ ਵਧਣ ਲੱਗ ਗਏ ਸਨ।

ਰਾਹੁਲ ਗਾਂਧੀ ਨੇ ਰੋਕੇ ਜਾਣ ਤੋਂ ਬਾਅਦ ਕਿਹਾ, ”ਪੁਲਿਸ ਨੇ ਲਾਠੀਚਾਰਜ ਕੀਤਾ ਹੈ ਅਤੇ ਮੈਨੂੰ ਜ਼ਮੀਨ ਤੇ ਸੁੱਟਿਆ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ, ਕੀ ਸਿਰਫ਼ ਨਰਿੰਦਰ ਮੋਦੀ ਹੀ ਇਸ ਮੁਲਕ ਵਿੱਚ ਚਲ ਸਕਦੇ ਹਨ, ਆਮ ਆਦਮੀ ਨਹੀਂ?”

ਰਾਹੁਲ ਗਾਂਧੀ ਨੇ ਯੂਪੀ ਦੇ ਮੁੱਖ ਮੰਤਰੀ ਨੂੰ ਸੰਬੋਧਿਤ ਕਰਕੇ ਇੱਕ ਟਵੀਟ ਕੀਤਾ ਹੈ।

ਉਨ੍ਹਾਂ ਲਿਖਿਆ, ”ਦੁਖ ਦੀ ਘੜੀ ਵਿੱਚ ਆਪਣਿਆਂ ਨੂੰ ਇਕੱਲਿਆਂ ਨਹੀਂ ਛੱਡਿਆ ਜਾਂਦਾ। ਯੂਪੀ ਵਿੱਚ ਜੰਗਲਰਾਜ ਇੰਨਾ ਹੈ ਕਿ ਸਦਮੇ ਵਿੱਚ ਆਏ ਇੱਕ ਪਰਿਵਾਰ ਨੂੰ ਮਿਲਣਾ ਵੀ ਸਰਕਾਰ ਨੂੰ ਡਰਾ ਦਿੰਦਾ ਹੈ। ਇਨ੍ਹਾਂ ਨਾ ਡਰੋ ਮੁੱਖ ਮੰਤਰੀ ਸਾਬ੍ਹ।”

Leave a Reply

Your email address will not be published. Required fields are marked *