ਚੰਡੀਗੜ੍ਹ ਪਹੁੰਚ ਰਹੇ ਸੁਖਬੀਰ ਸਿੰਘ  ਬਾਦਲ-ਹਰਸਿਮਰਤ ਕੌਰ ਬਾਦਲ ਲਈ Chandigarh ਸ਼ਹਿਰ ਵਿੱਚ ਨੋ ਐਂਟਰੀ

 

ਚੰਡੀਗੜ੍ਹ (ਰੰਜਨਦੀਪ ਸੰਧੂ, ਅਮਰੀਕ ਮਠਾਰੁ):ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਤਖ਼ਤਾਂ ਤੋਂ ਮਾਰਚ ਸ਼ੁਰੂ ਕੀਤਾ।

ਇਸ ਮਾਰਚ ਦੀ ਸ਼ੁਰੂਆਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਤੋਂ ਕੀਤੀ। ਸਾਬਕਾ ਕੇਂਦਰੀ ਮੰਤਰੀ ਹਰਸਿਮਮਰਤ ਕੌਰ ਬਾਦਲ ਨੇ ਤਲਵੰਡੀ ਸਾਬੋਂ ਤੋਂ ਸ਼ੁਰੂਆਤ ਕੀਤੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੀ ਅਕਾਲੀ ਆਗੂਆਂ ਨੇ ਮਾਰਚ ਕੱਢਿਆ ਹੈ। ਇਹ ਮਾਰਚ ਚੰਡੀਗੜ੍ਹ ਤੱਕ ਕੱਢੇ ਜਾਵੇਗਾ ਜਿੱਥੇ ਪੰਜਾਬ ਦੇ ਗਵਰਨਰ ਨੂੰ ਮੈਮੋਰੈਂਡਮ ਦਿੱਤਾ ਜਾਣ ਹੈ । ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਆਪਣੇ ਟਵਿੱਟਰ ਹੈਂਡਲ ਤੋਂ ਜਾਰੀ ਆਪਣੇ ਬਿਆਨ ਲੋਕਾਂ ਨੂੰ ਪੰਜਾਬ  ਦਾ ਵਾਸਤਾ ਪਾ ਕੇ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਹਰਸਿਮਰਤ  ਬਾਦਲ ਨੇ  ਕਿਹਾ, ਮੈਂ ਆਪਣੇ ਘਰੋਂ ਚਲ ਪਈ ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਫਿਰ , ਬਰਨਾਲਾ, ਸੰਗਰੂਰ, ਪਟਿਆਲਾ ਹੁੰਦੇ ਹੋਏ ਚੰਡੀਗੜ੍ਹ  ਜਾਵਾਂਗੇ। ਜ਼ੀਰਕਪੁਰ ਦੇ ਰਸਤੇ ਹਰਸਿਮਰਤ ਕੌਰ ਬਾਦਲ ਚੰਡੀਗੜ੍ਹ ਵਿੱਚ ਦਾਖਲ ਹੋਣਗੇ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੇ ਪੁਖਤਾ ਪ੍ਰਬੰਧ ਕੀਤੇ ਹਨ।

Leave a Reply

Your email address will not be published. Required fields are marked *