(ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਇਹ ਇੱਕ ਠੀਕ ਸਮਾਂ ਹੈ ਉਸਦੇ ਸਿਆਸੀ ਪਿੜ ਵਿੱਚ ਉਤਰਨ ਦਾ। ਉਸਦੀ ਮਕਬੂਲੀਅਤ ਕਾਇਮ ਹੈ ਤੇ ਪੰਜਾਬ ਦੇ ਭਵਿੱਖ ਲਈ ਮੇਰੀ ਅੱਜ ਵੀ ਪਹਿਲੀ ਪਸੰਦ ਹੈ। ਲੋਕ ਉੱਸਦੀ ਇਮਾਨਦਾਰੀ ਦੇ ਕਾਇਲ ਹਨ। ਹੱਕ, ਸੱਚ ਤੇ ਇਨਸਾਫ ਦੀ ਲੜਾਈ ਵਿੱਚ ਹੁਣ ਵੀ ਨਾ ਕੁੱਦਦਾ ਤਾਂ ਨਿਸਚਿਤ ਤੌਰ ਤੇ ਉਸਦੇ ਪ੍ਰਸ਼ੰਸਕਾਂ ਲਈ ਵੱਡਾ ਧੱਕਾ ਹੁੰਦਾ। ਉਸ ਨੂੰ ਲੋਕਾਂ ਦੀਆਂ ਉਮੀਦਾਂ ਤੇ ਖਰੇ ਉੱਤਰਦੇ ਹੋਏ ਹੁਣ ਮੈਦਾਨ ਵਿੱਚ ਪੂਰੀ ਤਰ੍ਹਾਂ ਡੱਟ ਜਾਣਾ ਚਾਹੀਦਾ ਹੈ, ਉਸਦੇ ਸੁਭਾਅ ਨੂੰ ਜਾਨਣ ਵਾਲੇ ਉਸਦੇ ਵਿਰੋਧੀ ਹੁਣ ਵੀ ਉਸਨੂੰ ਹਾਸ਼ੀਏ ਤੇ ਧੱਕਣ ਦੀਆਂ ਸਾਜਿਸ਼ਾਂ ਦੇ ਨਾਲ ਨਾਲ ਵੱਡੇ ਯਤਨ ਕਰਨਗੇ, ਪਰ ਉਸਨੂੰ ਲੋਕ ਤੇ ਕਿਸਾਨ ਹਿਤਾਂ ਲਈ ਹੁਣ ਪੂਰੀ ਤਰਾਂ ਜੰਮ ਜਾਣਾ ਚਾਹੀਦਾ ਹੈ। ਇੱਕ ਨੇਕ ਨੀਅਤ ਨਾਲ ਲੜੀ ਗਈ ਲੜਾਈ ਵਿੱਚ ਪ੍ਰਮਾਤਮਾ ਤੇ ਲੋਕਾਂ ਦਾ ਸਾਥ ਉਸਨੂੰ ਬੁਲੰਦੀ ਤੇ ਲੈ ਜਾ ਸੱਕਦਾ ਹੈ ll
ਜਸਵੰਤ ਜੱਸ !!

