ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਹੁਣ ਬਾਲੀਵੁੱਡ ਵਿੱਚ ਡਰੱਗਸ ਜੀ ਜਾਂਚ ਤੱਕ ਜਾ ਪਹੁੰਚੀ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਕੇਸ ਨਾਲ ਸਬੰਧਿਤ ਲੋਕਾਂ ਦੀ ਵ੍ਹਟਸਐੱਪ ਚੈਟ ਵੀ ਲੋਕਾਂ ਵਿੱਚ ਲੀਕ ਹੋਈ।

(ਰੰਜਨਦੀਪ ਸੰਧੂ, ਅਮਰੀਕ ਮਠਾਰੁ ):– ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਹੁਣ ਬਾਲੀਵੁੱਡ ਵਿੱਚ ਡਰੱਗਸ ਜੀ ਜਾਂਚ ਤੱਕ ਜਾ ਪਹੁੰਚੀ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਕੇਸ ਨਾਲ ਸਬੰਧਿਤ ਲੋਕਾਂ ਦੀ ਵ੍ਹਟਸਐੱਪ ਚੈਟ ਵੀ  ਲੀਕ ਹੋਈ।

ਹਾਲ ਹੀ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਇੱਕ ਵ੍ਹਟਸਐੱਪ ਚੈਟ ਵੀ ਮੀਡੀਆ ਵਿੱਚ ਦਿਖਾਈ ਜਾ ਰਹੀ ਹੈ, ਜਿਸ ਵਿੱਚ ਕਥਿਤ ਤੌਰ ਤੇ ਦੀਪਿਕਾ  ਕਿਸੇ ਤੋਂ ਡਰੱਗਸ ਮੰਗ   ਰਹੀ ਹੈ

ਇਹ ਜਾਣਕਾਰੀ ਖ਼ੁਦ ਵ੍ਹਟਸਐਪ ਨੇ ਜਾਂਚ ਏਜੰਸੀਆਂ ਨਾਲ ਸ਼ੇਅਰ ਕੀਤੀ ਜਾਂ ਕਿਸੇ ਹੋਰ ਤਰੀਕੇ ਨਾਲ ਇਹ ਚੈਟ ਮੀਡੀਆ ਵਿੱਚ ਪਹੁੰਚੀ? ਅਤੇ ਵ੍ਹਟਸਐੱਪ ਪ੍ਰਾਈਵੇਸੀ ਨੂੰ ਲੈ ਕੇ ਜੋ ਦਾਅਵੇ ਕਰਦਾ ਹੈ, ਕੀ ਉਨ੍ਹਾਂ ‘ਤੇ ਖਰਾ ਉਤਰਦਾ ਹੈ? ਤਾਂ ਵ੍ਹਟਸਐਪ ਕਹਿੰਦਾ ਹੈ ਕਿ ਉਹ ਸਰਵਿਸ ਦੇਣ ਦੀ ਆਮ ਤਰਤੀਬ ਵਿੱਚ ਤਾਂ ਮੈਸਜ ਸਟੋਰ ਨਹੀਂ ਕਰਦਾ ਪਰ ਵਿਸ਼ੇਸ਼ ਹਾਲਾਤ ਵਿੱਚ ਉਹ ਅਜਿਹਾ ਕਰ ਸਕਦਾ ਹੈ ਅਤੇ ਉਸ ਨੂੰ ਸ਼ੇਅਰ ਵੀ ਕਰ ਸਕਦਾ ਹੈ।

 ਵ੍ਹਟਸਐਪ ਮੈਸੇਜ ਸਟੋਰ ਕਰਦਾ ਹੈ?

ਵ੍ਹਟਸਐਪ ਦੀ ਪ੍ਰਾਈਵੇਸੀ ਪਾਲਿਸੀ ਮੁਤਾਬਕ, ਕੰਪਨੀ ਆਮ ਤੌਰ ‘ਤੇ ਯੂਜ਼ਰ ਦੇ ਮੈਸੇਜ ਨਹੀਂ ਰੱਖਦੀ। ਇੱਕ ਵਾਰ ਜੇ ਯੂਜ਼ਰ ਦਾ ਮੈਸੇਜ ਡਿਲੀਵਰ ਹੋ ਗਿਆ ਤਾਂ ਉਹ ਉਨ੍ਹਾਂ ਦੇ ਸਰਵਰ ਤੋਂ ਡਿਲੀਟ ਹੋ ਜਾਂਦਾ ਹੈ।

ਜੇਕਰ ਕੋਈ ਮਸ਼ਹੂਰ ਵੀਡੀਓ ਜਾਂ ਫੋਟੋ ਬਹੁਤ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਤਾਂ ਕੰਪਨੀ ਆਪਣੇ ਸਰਵਰ ਵਿੱਚ ਉਸ ਨੂੰ ‘ਲੰਬੇ’ ਸਮੇਂ ਤੱਕ ਰੱਖ ਸਕਦੀ ਹੈ। ਯੂਜ਼ਰ ਦੇ ਮੈਸੇਜ ਐਨਕ੍ਰਪਿਟਡ ਹੁੰਦੇ ਹਨ, ਜਿਸ ਦਾ ਮਤਲਬ ਹੈ ਕਿ ਇੱਕ ਡਿਵਾਈਸ  ਦੂਜੇ ਡਿਵਾਈਸ ਤੱਕ ਮੈਸੇਜ ਪਹੁੰਚਣ ਵਿਚਾਲੇ ਵ੍ਹਟਸਐਪ ਜਾਂ ਕੋਈ ਥਰਡ ਪਾਰਟੀ ਉਸ ਨੂੰ ਨਹੀਂ ਪੜ੍ਹ ਸਕਦੀ।

ਯੂਜ਼ਰ ਦੀ ਪਰਫੌਰਮੈਂਸ ਸਬੰਧੀ ਜਾਣਕਾਰੀ ਵੀ ਵ੍ਹਟਸਐਪ ਇਕੱਠੀ ਕਰਦਾ ਹੈ। ਜਿਵੇਂ ਯੂਜ਼ਰ ਵ੍ਹਟਸਐਪ ਨੂੰ ਕਿਵੇਂ ਇਸਤੇਮਾਲ ਕਰਦਾ ਹੈ, ਕਿਵੇਂ ਦੂਜਿਆਂ ਨਾਲ ਸੰਵਾਦ ਕਰਦਾ ਹੈ।

ਵ੍ਹਟਸਐਪ ਤੁਹਾਡੀ ਜਾਣਕਾਰੀ ਇਕੱਠੀ ਕਰ ਸਕਦਾ ਹੈ, ਇਸਤੇਮਾਲ ਕਰ ਸਕਦਾ ਹੈ, ਉਸ ਨੂੰ ਸਟੋਰ ਕਰ ਸਕਦਾ ਹੈ ਅਤੇ ਸ਼ੇਅਰ ਵੀ ਕਰ ਸਕਦਾ ਹੈ, ਜੇਕਰ ਉਸ ਨੂੰ ਲਗਦਾ ਹੈ ਕਿ ਇਹ ਇਨ੍ਹਾਂ ਮਾਮਲਿਆਂ ਵਿੱਚ ਜ਼ਰੂਰੀ ਹੈ-

 

ਆਪਣੇ ਨਿਯਮਾਂ ਨੂੰ ਲਾਗੂ ਕਰਨ ਲਈ ਜਾਂ ਕਿਸੇ ਹੋਰ ਨਿਯਮ ਜਾਂ ਨੀਤੀ ਨੂੰ ਲਾਗੂ ਕਰਨ ਲਈ, ਕਿਸੇ ਉਲੰਘਣ ਦੀ ਜਾਂਚ ਲਈ

ਕਿਸੇ ਧੋਖਾਧੜੀ ਜਾਂ ਗ਼ੈਰ-ਕਾਨੂੰਨੀ ਗਤੀਵਿਧੀ ਦਾ ਪਤਾ ਲਗਾਉਣ ਲਈ, ਜਾਂਚ ਲਈ, ਬਚਾਅ ਲਈ, ਸੁਰੱਖਿਆ ਅਤੇ ਤਕਨੀਕੀ ਕਾਰਨਾਂ ਕਰਕੇ

ਆਪਣੇ ਯੂਜਰਜ਼, ਵ੍ਹਟਸਐਪ, ਫੇਸਬੁੱਕ ਦੀ ਕੰਪਨੀਆਂ ਦੇ ਅਧਿਕਾਰੀਆਂ ਅਤੇ ਸੰਪਤੀ ਦੀ ਰੱਖਿਆ ਲਈ, ਉਨ੍ਹਾਂ ਦੀ ਸੁਰੱਖਿਆ ਲਈ

 

ਵ੍ਹਟਸਐਪ ਦਾ ਐਨਕ੍ਰਿਪਸ਼ਨ ਸਿਰਫ਼ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਹੈ, ਯਾਨਿ ਇੱਕ ਫੋਨ ਤੋਂ ਦੂਜੇ ਫੋਨ ‘ਤੇ ਵ੍ਹਟਸਐਪ ਰਾਹੀਂ ਭੇਜਿਆ ਜਾਣ ਵਾਲਾ ਕੋਈ ਮੈਸੇਜ ਵ੍ਹਟਸਐਪ ਜਾਂ ਕੋਈ ਤੀਜੀ ਸਰਕਾਰੀ ਜਾਂ ਗ਼ੈਰ-ਸਰਕਾਰੀ ਪਾਰਟੀ ਨਹੀਂ ਪੜ੍ਹ ਸਕਦੀ।

ਪਰ ਉਸ ਤੋਂ ਬਾਅਦ ਮੈਸੇਜ ਦੋਵਾਂ ਡਿਵਾਈਸ ਵਿੱਚ ਰਹਿੰਦਾ ਹੈ। ਉੱਥੋਂ ਡਿਲੀਟ ਹੋਣ ਤੋਂ ਬਾਅਦ ਵੀ ਮੈਸੇਜ ਨੂੰ ਕੱਢਿਆ ਜਾ ਸਕਦਾ ਹੈ। ਕਿਵੇਂ?

ਕਈ ਵਾਰ ਵ੍ਹਟਸਐਪ ਵਿੱਚ ਯੂਜ਼ਰ ਨੇ ਆਰਕਾਈਵਲ ਦਾ ਬਦਲ ਰੱਖਿਆ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀ ਚੈਟ ਗੂਗਲ ਡ੍ਰਾਈਵ ਜਾਂ ਫੋਨ ਦੀ ਕਿਸੇ ਡ੍ਰਾਈਵ ਵਿੱਚ ਸਟੋਰ ਹੋ ਜਾਂਦੀ ਹੈ।

ਸਾਈਬਰ ਐਕਸਪਰਟ ਵਿਰਾਗ ਗੁਪਤਾ ਕਹਿੰਦੇ ਹਨ ਕਿ ਫਿਲਹਾਲ ਇਸ ਡਰੱਗਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ, ਪੁੱਛਗਿੱਛ ਹੋ ਰਹੀ ਹੈ।

ਹੁਣ ਤੱਕ ਤਾਂ ਇਹੀ ਲਗ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੇ ਮੌਬਾਈਲ ਡਿਵਾਈਸ ਤੋਂ ਚੈਟਸ ਦੇ ਸਕਰੀਨ ਸ਼ੌਟ ਲਏ ਗਏ ਹਨ ਜਾਂ ਉਨ੍ਹਾਂ ਦੇ ਫੋਨ ਦੀ ਡ੍ਰਾਈਵ ਤੋਂ ਕੱਢੇ ਗਏ ਹਨ।

ਜ਼ਿਆਦਾਤਰ ਜੋ ਲੀਕਸ ਹੁੰਦੇ ਹਨ, ਉਹ ਵ੍ਹਟਸਐਪ ਦੀ ਸੁਰੱਖਿਆ ਵਿੱਚ ਸੰਨ ਲਗਾ ਕੇ ਨਹੀਂ ਬਲਕਿ ਥਰਡ ਪਾਰਟੀ ਦੇ ਕਾਨੂੰਨੀ ਜਾਂ ਗ਼ੈਰ-ਕਾਨੂੰਨੀ ਤਰੀਕਾ ਨੇ ਜਾਣਕਾਰੀ ਹਾਸਲ ਕਰਨ ਨਾਲ ਹੁੰਦੀਆਂ ਹਨ।

ਵਿਰਾਗ ਗੁਪਤਾ ਕਹਿੰਦੇ ਹਨ ਕਿ ਜਾਂਚ ਏਜੰਸੀਆਂ ਵ੍ਹਟਸਐਪ ਤੋਂ ਵੀ ਇਹ ਚੈਟ ਲੈ ਸਕਦੀਆਂ ਹਨ ਪਰ ਉਸ ਦੀ ਪ੍ਰਕਿਰਿਆ ਹੈ ਅਤੇ ਜਾਂਚ ਏਜੰਸੀਆਂ ਨੂੰ ਡਾਟਾ ਲੈਣ ਦਾ ਅਧਿਕਾਰ ਵੀ ਹੈ।

ਇਸ ਦੇ ਨਾਲ ਹੀ ਕਿਵੇਂ ਉਨ੍ਹਾਂ ਤੱਕ ਪਹੁੰਚਿਆ, ਇਹ ਉਨ੍ਹਾਂ ਨੂੰ ਚਾਰਜਸ਼ੀਟ ਵਿੱਚ ਦੱਸਣਾ ਵੀ ਪਵੇਗਾ।

ਵ੍ਹਟਸਐਪ ਕਿੰਨਾ ਸੁਰੱਖਿਅਤ

‘ਵ੍ਹਟਸਐੱਪ ਲਾਅ’ ਕਿਤਾਬ ਦੇ ਲੇਖਕ ਅਤੇ ਸਾਈਬਰ ਕਾਨੂੰਨ ਦੇ ਜਾਣਕਾਰ ਪਵਨ ਦੁੱਗਲ ਕਹਿੰਦੇ ਹਨ ਕਿ “ਜੇਕਰ ਵ੍ਹਟਸਐਪ ਦੀ ਪ੍ਰਾਈਵੇਸੀ ਪਾਲਸੀ ਨੂੰ ਧਿਆਨ ਨਾਲ ਪੜਿਆ ਜਾਵੇ ਤਾਂ ਪਤਾ ਲੱਗੇਗਾ ਕਿ ਜੋ ਵੀ ਤੁਸੀਂ ਜਾਣਕਾਰੀ ਉੱਥੇ ਦੇ ਰਹੇ ਹੋ, ਉਹ ਪਬਲਿਕ ਜਾਣਕਾਰੀ ਹੈ ਅਤੇ ਉਸ ‘ਤੇ ਕੋਈ ਨਿੱਜਤਾ ਦਾ ਅਧਿਕਾਰ ਲਾਗੂ ਨਹੀਂ ਹੁੰਦਾ ਹੈ।”

ਉਹ ਕਹਿੰਦੇ ਹਨ ਕਿ ਵ੍ਹਟਸਐਪ ਨੂੰ ਹੈਕ ਕਰਨਾ ਵੀ ਮੁਸ਼ਕਲ ਨਹੀਂ ਹੈ।

ਉੱਥੇ ਮੁੰਬਈ ਸਾਈਬਰ ਮਾਮਲਿਆਂ ਦੇ ਜਾਣਕਾਰ ਪ੍ਰਸ਼ਾਂਤ ਮਾਲੀ ਕਹਿੰਦੇ ਹਨ ਕਿ ਜੇਕਰ ਕੋਈ ਸਰਕਾਰੀ ਏਜੰਸੀ ਯੂਜ਼ਰ ‘ਤੇ ਨਿਗਰਾਨੀ ਰੱਖ ਰਹੀ ਹੈ ਤਾਂ ਵ੍ਹਟਸਐਪ ਯੂਜ਼ਰ ਨੂੰ ਕੋਈ ਅਲਰਟ ਜਾਂ ਚਿਤਾਵਨੀ ਨਹੀਂ ਦਿੰਦਾ ਹੈ।

ਜੇਕਰ ਕੋਈ ਜਾਸੂਸੀ ਕੰਪਨੀ ਵੀ ਯੂਜ਼ਰ ਦੇ ਵ੍ਹਟਸਐਪ ਵਿੱਚ ਸਪਾਈਵੇਅਰ ਪਾ ਦਈਏ ਤਾਂ ਯੂਜ਼ਰ ਨੂੰ ਪਤਾ ਨਹੀਂ ਲੱਗੇਗਾ।

ਜਿਵੇਂ ਪਿਛਲੇ ਸਾਲ ਹੀ ਖ਼ਬਰਾਂ ਸਨ ਕਿ ਇਸਰਾਇਲੀ ਕੰਪਨੀ ਨੇ ਪੈਗਾਸਾਸ ਨਾਮ ਦੀ ਸਪਾਈਵਰ ਕਈ ਵ੍ਹਟਸਐਪ ਅਕਾਊਂਟ ਵਿੱਚ ਇੰਸਟਾਲ ਕਰ ਦਿੱਤਾ ਸੀ ਅਤੇ ਦੁਨੀਆਂ ਭਰ ਵਿੱਚ ਇਸ ਦੀ ਚਰਚਾ ਹੋਈ ਸੀ।

ਪ੍ਰਸ਼ਾਂਤ ਕਹਿੰਦੇ ਹਨ, “ਪ੍ਰਾਈਵੇਸੀ ਨੂੰ ਲੈ ਕੇ ਵ੍ਹਟਸਐਪ ਦੀ ਇੱਕ ਖ਼ਾਸੀਅਤ ਹੈ ਕਿ ਮੈਸੇਜ ਐਨਕ੍ਰਿਪਟਡ ਹੁੰਦੇ ਹਨ ਪਰ ਅੱਜ ਕੱਲ੍ਹ ਤਾਂ ਇਹ ਬਹੁਤ ਕੰਪਨੀਆਂ ਦੇ ਰਹੀਆਂ ਹਨ। ਏਟੀਐੱਮ ਕਾਰਡ ਵੀ ਅਜਿਹੇ ਹੁੰਦੇ ਹਨ।”

ਇਸ ਦੇ ਨਾਲ ਹੀ ਵ੍ਹਟਸਐਪ ਤੁਹਾਡਾ ਮੈਟਾਡੇਟਾ ਜਿਵੇਂ ਕਿ ਤੁਸੀਂ ਵ੍ਹਟਸਐਪ ਵਿੱਚ ਕੀ ਕਰਦੇ ਹੋ, ਕਿਸ ਨੂੰ ਕੀ ਭੇਜਦੇ ਹੋ, ਤੁਹਾਡੀ ਪਸੰਦ ਕੀ ਹੈ, ਕਿਸ ਗਰੁੱਪ ਦੇ ਮੈਂਬਰ ਹੋ, ਉਹ ਸਭ ਵ੍ਹਟਸਐਪ ਕਈ ਦਿਨਾਂ ਤੱਕ ਰੱਖਦਾ ਹੈ ਅਤੇ ਫੇਸਬੁੱਕ ਇੰਸਟਗਰਾਮ ਦੇ ਨਾਲ ਸਾਂਝਾ ਵੀ ਕਰਦਾ ਹੈ ਤਾਂ ਇੱਕ ਤਰ੍ਹਾਂ ਨਾਲ ਯੂਜ਼ਰ ਦੀ ਪ੍ਰੋਫਾਈਲਿੰਗ ਕਰਦਾ ਹੈ।

ਪਵਨ ਕਹਿੰਦੇ ਹਨ ਕਿ ਜਦੋਂ-ਜਦੋਂ ਜਾਂਚ ਏਜੰਸੀਆਂ ਕੋਈ ਵੇਰਵਾ ਮੰਗਦੀਆਂ ਹਨ ਅਤੇ ਵ੍ਹਟਸਐਪ ਕੋਲ ਉੁਲਬਧ ਹੁੰਦਾ ਹੈ ਤਾਂ ਉਹ ਅਕਸਰ ਦਿੰਦਾ ਵੀ ਹੈ।

ਜੇਕਰ ਕੋਈ ਯੂਜ਼ਰ ਆਪਣੀ ਨਿੱਜਤਾ ਦੇ ਉਲੰਘਣ ਨੂੰ ਲੈ ਕੇ ਕੋਈ ਕਾਨੂੰਨੀ ਕਾਰਵਾਈ ਵੀ ਕਰਨਾ ਚਾਹੇ ਤਾਂ ਵ੍ਹਟਸਐਪ ਕੈਲੀਫੋਰਨੀਆ ਦੀਆਂ ਅਦਾਲਤਾਂ ਦੇ ਦਾਇਰੇ ਵਿੱਚ ਆਉਂਦਾ ਹੈ, ਭਾਰਤ ਦੀਆਂ ਨਹੀਂ।

ਹਾਲ ਹੀ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਇੱਕ ਵ੍ਹਟਸਐੱਪ ਚੈਟ ਵੀ ਮੀਡੀਆ ਵਿੱਚ ਦਿਖਾਈ ਜਾ ਰਹੀ ਹੈ, ਜਿੱਥੇ ਕਥਿਤ ਤੌਰ ‘ਤੇ ਉਹ ਕਿਸੇ ਤੋਂ ਡਰੱਗਸ ਮੰਗਦੀ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਇਹ ਚੈਟ ਕੁਝ ਸਾਲ ਪੁਰਾਣੀ ਹੈ ਜੋ ਡਿਲੀਟ ਹੋ ਗਈ ਸੀ, ਪਰ ਜਾਂਚ ਏਜੰਸੀਆਂ ਨੇ ਉਸ ਨੂੰ ਹਾਸਿਲ ਕਰ ਲਿਆ ਹੈ।

 

Leave a Reply

Your email address will not be published. Required fields are marked *