ਬਟਾਲਾ – (ਅਮਰੀਕ ਮਠਾਰੂ, ਰੰਜਨਦੀਪ ਸੰਧੂ)ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜਾ ਵਿਖੇ ਇੱਕ ਵਿਆਹੁਤਾ ਜੋ ਕਿ ਕਬੱਡੀ ਖਿਡਾਰੀ ਨਾਲ ਦੋ ਸਾਲ ਪਹਿਲਾਂ ਵਿਆਹੀ ਹੋਈ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਉਹ ਬੀਤੀ ਸ਼ਾਮ ਅੱਠ ਵਜੇ ਦੇ ਕਰੀਬ ਘਰੋਂ ਸੈਰ ਲਈ ਨਿਕਲੀ ਸੀ ਅਤੇ ਇੱਕ ਘੰਟੇ ਦੇ ਬਾਅਦ ਕੋਈ ਹਾਦਸਾ ਹੋਣ ਦੀ ਖ਼ਬਰ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਬਟਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੇਕਿਨ ਲੜਕੀ ਦੇ ਪਰਿਵਾਰ ਵਾਲੇ ਦੋਸ਼ ਲਗਾ ਰਹੇ ਹਨ ਕਿ ਸਾਡੀ ਲੜਕੀ ਦਾ ਕਤਲ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਪੋਸਟ ਮਾਰਟਮ ਤੋਂ ਬਾਅਦ ਜੋ ਵੀ ਸੱਚਾਈ ਸਾਹਮਣੇ ਆਏਗੀ ਉਸ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ

