ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਹੋਈ ।

ਸਾਹਿਤ ਵਿਗਿਆਨ ਕੇਂਦਰ (ਰਜਿ.)ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਹੋਈ

 

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਹੋਈ । ਇਸ ਵਿੱਚ ਸ਼ਹੀਦ ਭਗਤ ਸਿੰਘ ਜੀ ਨੁੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ,ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਪਰਮਜੀਤ ਕੌਰ ਪਰਮ (ਪ੍ਰਸਿੱਧ ਸ਼ਾਇਰਾ) ਨੇ ਕੀਤੀ ।ਸ. ਸੁਰਜੀਤ ਸਿੰਘ ਧੀਰ (ਸੇਵਾ ਮੁਕਤ ਮੁੱਖ ਇੰਜੀਨੀਅਰ)ਮੁੱਖ ਮਹਿਮਾਨ ਅਤੇ ਪ੍ਰਤਾਪ ਪਾਰਸ(ਪ੍ਰਸਿੱਧ ਕਵੀ)ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।

ਬਲਵਿੰਦਰ ਸਿੰਘ ਢਿੱਲੋਂ,ਸਵਰਨਜੀਤ ਸਿੰਘ ,ਸੁਰਿੰਦਰ ਕੁਮਾਰ,ਅੰਸ਼ੁਕਰ ਮਹੇਸ਼,ਮਹਿੰਦਰ ਸਿੰਘ ਗੋਸਲਾਂ,ਗੁਰਦਾਸ ਦਾਸ,ਨਰਿੰਦਰ ਲੌਂਗੀਆ,ਡਾ. ਅਨਿਲ ਬਹਿਲ,ਰਤਨ ਬਾਬਕਵਾਲਾ,ਸ਼ਾਨ ਸਿੰਘ ਗਿੱਲ,ਮਨਜੀਤ ਪਾਲ ਸਿੰਘ,ਡਾ. ਮਨਜੀਤ ਸਿੰਘ ਮਝੈਲ,ਮਲਕੀਤ ਨਾਗਰਾ,ਚਰਨਜੀਤ ਕਲੇਰ,ਕਰਨੈਲ ਸਿੰਘ,ਹਰਜੀਤ ਸਿੰਘ ,ਸੁਰਿੰਦਰ ਕੁਮਾਰ,ਰੁਪਿੰਦਰ ਸਿੰਘ

ਸਰਬਜੀਤ ਸਿੰਘ ਪੱਡਾ ਨੇ ਭਗਤ ਸਿੰਘ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ ।

ਕੇਵਲਜੀਤ ਕੰਵਲ,ਕੇਸਰ ਸਿੰਘ,ਨਰਿੰਦਰ ਸਿੰਘ ਦੌੜਕਾ,ਰੁਪਿੰਦਰ ਸਿੰਘ,ਬਲਜੀਤ ਕੌਰ ਬੁਟਰ ਢਿੱਲੋਂ,ਗੁਰਮੇਲ ਸਿੰਘ ਮੌਜੋਵਾਲ ਅਤੇ ਸੁਮਨ ਰਾਣੀ ਨੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਦਿਲ ਟੁੰਬਦੀਆਂ ਕਵਿਤਾਵਾਂ ਸਰੋਤਿਆਂ ਦੀ ਨਜ਼ਰ ਕੀਤੀਆਂ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦੇ ਪ੍ਰਧਾਨ ਸ. ਜਸਪਾਲ ਸਿੰਘ ਦੇਸੂਵੀ ਨੇ ਬਹੁਤ ਖੂਬਸੂਰਤ ਗ਼ਜ਼ਲ ਤਰੰਨਮ ਵਿੱਚ ਸੁਣਾਈ ।

ਵਿਸ਼ੇਸ਼ ਮਹਿਮਾਨ ਪ੍ਰਤਾਪ ਪਾਰਸ ਨੇ ਕੇਂਦਰ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਸਾਰੇ ਕਵੀਆਂ ਦੀਆਂ ਰਚਨਾਵਾਂ ਬਹੁਤ ਭਾਵਪੂਰਕ ਸਨ । ਮੁੱਖ ਮਹਿਮਾਨ ਸ. ਸੁਰਜੀਤ ਸਿੰਘ ਧੀਰ ਨੇ ਕਿਹਾ ਕਿ ਸਾਨੂੰ ਭਗਤ ਸਿੰਘ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ।

ਪ੍ਰਧਾਨਗੀ ਭਾਸ਼ਣ ਵਿੱਚ ਸ੍ਰੀਮਤੀ ਪਰਮਜੀਤ ਪਰਮ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਰਿਆਂ ਦੀਆਂ ਰਚਨਾਵਾਂ ਸੇਧ ਵਾਲੀਆਂ ਸਨ।

ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਵੱਲੋਂ ਬਾਖੂਬੀ ਨਿਭਾਇਆ ਗਿਆ ।

Adv.

Simarindustriesbtl@gmail.com

ਇਸ ਸਮਾਗਮ ਵਿੱਚ ਰਾਜਵਿੰਦਰ ਸਿੰਘ ਗੱਡੂ,ਪਰਲਾਦ ਸਿੰਘ,ਸੁਦਰਸ਼ਨ ਕੌਰ,ਸਤਵੀਰ ਸਿੰਘ ਧਨੋਆ ,ਸ਼ਰਨਜੀਤ ਸਿੰਘ ਨਈਅਰ ਵੀ ਹਾਜ਼ਰ ਸਨ ।

ਧੰਨਵਾਦ ਸਹਿਤ

ਦਵਿੰਦਰ ਕੌਰ ਢਿੱਲੋਂ

ਜਨਰਲ ਸਕੱਤਰ

 

Leave a Reply

Your email address will not be published. Required fields are marked *