ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਟਰੁਗਨੀਨਾ ਨਾਰਥ ਸੀਨੀਅਰਜ ਕਲੱਬ ਵਲੋਂ ਟਰੁਗਨੀਨਾ ਕਮਿਊਨਿਟੀ ਸੈਂਟਰ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮ- ਧਾਮ ਨਾਲ ਮਨਾਇਆ

ਆਸਟ੍ਰੇਲੀਆ ਵਿਚ ਵਿਸਾਖੀ ਮਨਾਈ

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਟਰੁਗਨੀਨਾ ਨਾਰਥ ਸੀਨੀਅਰਜ ਕਲੱਬ ਵਲੋਂ ਟਰੁਗਨੀਨਾ ਕਮਿਊਨਿਟੀ ਸੈਂਟਰ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮ- ਧਾਮ ਨਾਲ ਮਨਾਇਆ ਗਿਆ।ਕਲੱਬ ਦੇ ਸੀਨੀਅਰ ਮੈੰਬਰ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ

ਕਲੱਬ ਦੇ ਪ੍ਰਧਾਨ ਆਰ. ਐੱਸ. ਜੰਮੂ ਨੇ ਵਿਸਾਖੀ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ।ਕੋਮਲ ਜੰਮੂ, ਜਗਜੀਤ ਮੱਕੜ ਅਤੇ ਇੰਦਰਪ੍ਰੀਤ ਕੌਰ ਨੇ ਵਧੀਆ ਕੋਰੀਓਗ੍ਰਾਫੀ ਪੇਸ਼ ਕੀਤੀ।ਹਰੀ ਚੰਦ ਨੇ ਇਸ ਕਲੱਬ ਦੇ ਕੰਮ-ਕਾਰ ਬਾਰੇ ਚਾਨਣਾ ਪਾਇਆ।ਛੋਟੇ ਬੱਚੇ ਤਾਜ ਨੇ ਟਰੈਕਟਰ ਚਲਣ ਦੀਆਂ ਵੱਖ ਵੱਖ ਆਵਾਜ਼ਾਂ ਕੱਢ ਕੇ ਦਰਸ਼ਕਾਂ ਦਾ ਮਨ ਮੋਹ ਲਿਆ।ਗਾਇਕ ਨਈਅਰ ਅਤੇ ਸ੍ਰੀਮਤੀ ਜੇਤਲੀ ਨੇ ਹਿੰਦੀ ਪੰਜਾਬੀ ਫਿਲਮੀ ਗਾਣੇ ਗਾ ਕੇ ਸੋਹਣੀ ਰੌਣਕ ਲਾਈ।ਗੁਰਦਰਸ਼ਨ ਸਿੰਘ ਮਾਵੀ ਨੇ ਪੰਜਾਬੀ ਗੀਤ ਗਾ ਕੇ ਮਾਹੌਲ ਖੁਸ਼-ਮਿਜਾਜ ਬਣਾ ਦਿੱਤਾ। ਸਪੀਕਰ ਉਤੇ ਪੰਜਾਬੀ ਗੀਤ ਚਲਾਇਆ ਗਿਆ ਤਾਂ ਸਭ ਕਲੱਬ ਮੈਂਬਰਾਂ ਨੇ ਖੂਬ ਡਾਂਸ ਕੀਤਾ।

ਦੂਜੇ ਗਾਣੇ ਉਤੇ ਹਾਜਰ ਬੀਬੀਆਂ ਨੇ ਬੜਾ ਸੋਹਣਾ ਡਾਂਸ ਕੀਤਾ।ਪ੍ਰਧਾਨਗੀ ਭਾਸ਼ਨ ਵਿਚ ਕੌਂਸਲਰ ਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਨਵੇਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਚਾਹੀਦਾ ਹੈ।ਸਾਡਾ ਇਤਹਾਸ, ਸਭਿਆਚਾਰ ਅਤੇ ਰੀਤੀ ਰਿਵਾਜ਼ ਬਹੁਤ ਸੋਹਣੇ ਹਨ ਅਤੇ ਇਹ ਅੱਗੇ ਵਧਣੇ ਚਾਹੀਦੇ ਹਨ।ਇਸ ਮੌਕੇ ਕੁਝ ਕਲੱਬ ਮੈਂਬਰਜ ਦਾ ਸਨਮਾਨ ਵੀ ਕੀਤਾ ਗਿਆ।

Adv.

ਸਟੇਜ ਦੀ ਕਾਰਵਾਈ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਵਧੀਆ ਢੰਗ ਨਾਲ ਚਲਾਈ।।ਅਖੀਰ ਵਿਚ ਕਰਨਲ ਮਨਜੀਤ ਸਿੰਘ ਨੇ ਅੱਜ ਦੇ ਪ੍ਰੋਗਰਾਮ ਨੂੰ ਯਾਦਗਾਰੀ ਦੱਸਦਿਆਂ ਸਭ ਦਾ ਧੰਨਵਾਦ ਕੀਤਾ।

————————————————-

ਗੁਰਦਰਸ਼ਨ ਸਿੰਘ ਮਾਵੀ

ਫੋਨ 98148 51298

Leave a Reply

Your email address will not be published. Required fields are marked *