-
- ≠ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਟਾਲਾ ਪੁਲਿਸ ਵੱਲੋਂ 03 ਅੰਤਰਰਾਸ਼ਟਰੀ ਸਮੱਗਲਰਾ ਪਾਸੋ 06 ਕਿੱਲੋ 557 ਗ੍ਰਾਮ ਹੈਰੋਇੰਨ ਬ੍ਰਾਮਦ
ਬਟਾਲਾ :-(ਅਮਰੀਕ ਮਠਾਰੂ,ਰੰਜਨਦੀਪ )
ਮਾਨਯੋਗ ਡੀ.ਜੀ.ਪੀ , ਪੰਜਾਬ ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਟਾਲਾ ਪੁਲਿਸ ਵੱਲੋਂ 03 ਅੰਤਰਰਾਸ਼ਟਰੀ ਸਮੱਗਲਰਾ ਪਾਸੋ 06 ਕਿੱਲੋ 557 ਗ੍ਰਾਮ ਹੈਰੋਇੰਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਸ੍ਰੀ ਸੁਰਿੰਦਰ ਪਾਲ ਸਿੰਘ ਪਰਮਾਰ , ਆਈ.ਪੀ.ਐਸ , ਇੰਸਪੈਕਟਰ ਜਰਨਲ ਪੁਲਿਸ , ਬਾਰਡਰ ਰੇਂਜ , ਅੰਮ੍ਰਿਤਸਰ ਜੀ ਵੱਲੋਂ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 16.09.2020 ਨੂੰ ਇੱਕ ਮੁਕੱਦਮਾ ਦੀ ਤਫਤੀਸ਼ ਵਿੱਚ ਐਸ.ਆਈ ਸੁਖਰਾਜ ਸਿੰਘ ਐਸ.ਐਚ.ਓ ਥਾਣਾ ਸਦਰ ਬਟਾਲਾ , ਐਸ.ਆਈ ਦਲਜੀਤ ਸਿੰਘ , ਐਸ.ਐਚ.ਓ ਡੇਰਾ ਬਾਬਾ ਨਾਨਕ ਅਤੇ ਐਸ.ਆਈ ਸੁਖਵਿੰਦਰ ਸਿੰਘ , ਐਸ.ਐਚ.ਓ ਫਤਿਹਗੜ੍ਹ ਚੂੜੀਆਂ ਜੋਰ ਨਿਗਰਾਨੀ ਸ੍ਰੀ ਬਲਵੀਰ ਸਿੰਘ , ਡੀ.ਐਸ.ਪੀ ਫਤਿਹਗੜ੍ਹ ਚੂੜੀਆਂ ਦੌਰਾਨੇ ਨਾਕਾਬੰਦੀ ਭਗਤ ਸਿੰਘ ਚੌਕ , ਫਤਿਹਗੜ੍ਹ ਚੂੜੀਆਂ ਵਿਖੇ ਸਰਬਜੀਤ ਸਿੰਘ ਉਰਫ ਸ਼ਾਬਾ ਪੁੱਤਰ ਕਰਨੈਲ ਸਿੰਘ ਵਾਸੀ ਕੱਕੜ ਥਾਣਾ ਲੋਪੋਕੇ ,
ਜਗਤਾਰ ਸਿੰਘ ਉਰਫ ਦਿਆ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਰਾਣੀਆਂ ਥਾਣਾ ਲੋਪਕੇ ਅਤੇ ਸੁਰਜੀਤ ਸਿੰਘ ਉਰਫ ਬਿੱਲੂ ਪੁੱਤਰ ਸਰਬਜੀਤ ਸਿੰਘ ਵਾਸੀ ਕੱਕੜ ਥਾਣਾ ਲੋਪੋਕੇ ਪਾਸੋ ਦੌਰਾਨੇ ਤਲਾਸ਼ੀ 157 ਗ੍ਰਾਮ ਹੈਰੋਇੰਨ ਸਮੇਤ ਕੰਪਿਊਟਰ ਕੰਡਾ ਬ੍ਰਾਮਦ ਕੀਤਾ ਗਿਆ , ਇਸ ਸਬੰਧ ਵਿਚ ਮੁਕੱਦਮਾ ਨੰਬਰ 108 ਮਿਤੀ 16.09.2020 ਜੁਰਮ 21,23,29-61-85 ਐਨ.ਡੀ.ਪੀ.ਐਸ ਐਕਟ ਥਾਣਾ ਫਤਿਹਗੜ੍ਹ ਚੂੜੀਆਂ ਦਰਜ ਕੀਤਾ ਗਿਆ । ਆਈ.ਜੀ.ਪੀ , ਬਾਰਡਰ ਰੇਂਜ , ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਨ੍ਹਾਂ ਗ੍ਰਿਫਤਾਰ ਦੋਸ਼ੀਆਂ ਨੇ ਆਪਣੀ ਪੁੱਛ – ਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਦੇ ਸਬੰਧ ਪਾਕਿਸਤਾਨ ਸਮੱਗਲਰਾਂ ਨਾਲ ਹਨ , ਜੋ ਉਹ ਪਾਕਿਸਤਾਨੀ ਸਮੱਗਲਰਾਂ ਨਾਲ ਤਾਲ ਮੇਲ ਕਰਕੇ ਭਾਰਤ – ਪਾਕਿਸਤਾਨ ਬਾਰਡਰ ਰਸਤੇ ਹੈਰੋਇੰਨ ਮੰਗਵਾ ਕੇ ਵੱਖ – ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ ਅਤੇ ਹੁਣ ਜੋ ਹੈਰੋਇੰਨ ਬ੍ਰਾਮਦ ਹੋਈ ਹੈ , ਉਹ ਪਾਕਿਸਤਾਨ ਤੋਂ ਮੰਗਵਾਈ ਹੈ ਅਤੇ ਹੈਰੋਇੰਨ ਦੀ ਜਿਆਦਾ ਖੇਪ ਬਾਰਡਰ ਦੇ ਨਜਦੀਕ ਵੱਖ – ਵੱਖ ਜਗਾ ਤੇ ਛੁਪਾ ਕੇ ਰੱਖੀ ਹੈ । ਇਨ੍ਹਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਇੰਕਸ਼ਾਫ ਕਰਨ ਉਪਰੰਤ ਇਸ ਕੇਸ ਦੀ ਕਮਾਂਡ ਸ੍ਰੀ ਰਛਪਾਲ ਸਿੰਘ , ਐਸ.ਐਸ.ਪੀ ਬਟਾਲਾ ਵੱਲੋਂ ਖੁਦ ਕੀਤੀ ਗਈ , ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਦੇ ਹੀ ਏਰੀਆਂ ਦੇ ਥਾਣਾ ਲੋਪੋਕੇ ਦੇ ਪਿੰਡ ਕੱਕੜ ਸਾਈਡ ਦਰਿਆ ਰਾਵੀ ਤੋਂ ਪਾਰ ਜੰਗਲਾਤ ਵਿਭਾਗ ਦੀ ਜੋ ਜਮੀਨ ਹੈ , ਜਿੱਥੇ ਉਹ ਖੇਤੀ ਦੇ ਬਹਾਨੇ ਜਾਂਦੇ ਹਨ ਅਤੇ ਇਸੇ ਜੰਗਲਾਤ ਵਿਭਾਗ ਦੇ ਏਰੀਆਂ ਅਤੇ ਬਾਰਡਰ ਪੋਸਟ ਦੇ ਨਜਦੀਕ ਪਾਕਿਸਤਾਨ ਤੋਂ ਮੰਗਵਾਈ ਹੈਰੋਇੰਨ ਉਨ੍ਹਾਂ ਵੱਲੋਂ ਛੁਪਾ ਕੇ ਰੱਖੀ ਹੈ । ਜਿਸ ਤੇ ਐਸ.ਐਸ.ਪੀ ਬਟਾਲਾ ਜੀ ਵੱਲੋਂ ਬੀ.ਐਸ.ਐਫ ਅਧਿਕਾਰੀਆਂ ਨਾਲ ਤਾਲ ਮੇਲ ਕਰਕੇ ਆਪ ਖੁਦ ਕਮਾਂਡ ਕਰਦੇ ਹੋਏ ਪੁਲਿਸ ਪਾਰਟੀਆਂ ਸਮੇਤ ਗ੍ਰਿਫਤਾਰ ਦੋਸ਼ੀਆਂ ਦੀ ਨਿਸ਼ਾਨਦੇਹੀ ਪਰ ਦਰਿਆ ਰਾਵੀ ਤੋਂ ਪਾਰ ਪੁੱਜ ਕੇ ਜੰਗਲਾਤ ਵਿਭਾਗ ਦੀ ਜਮੀਨ ਵਿੱਚ ਝਾੜੀਆਂ ਵਿੱਚ ਲੁਕਾ ਕੇ ਰੱਖੇ ਟਰੈਕਟਰ ਹਾਲੈਂਡ 3630 ਦੇ ਸੱਜੇ ਟਾਇਰ ਵਿੱਚੋਂ 16 ਪੈਕਟ ਹੈਰੋਇੰਨ ਵਜਨੀ 05 ਕਿੱਲੋ 400 ਗ੍ਰਾਮ ਅਤੇ ਬੀ.ਓ.ਪੀ ਕੱਕੜ 91 / 13 – ਜੀ ਨਜਦੀਕ ਝਾੜੀਆਂ ਵਿੱਚੋ 04 ਪੈਕਟ ਹੈਰੋਇੰਨ ਵਜਨੀ 01 ਕਿੱਲੋਗ੍ਰਾਮ ਬ੍ਰਾਮਦ ਕੀਤੀ । ਇਸ ਤਰਾਂ ਇੰਨ੍ਹਾਂ ਤਿੰਨਾਂ ਮੁਲਜਮਾ ਪਾਸੋ 06 ਕਿੱਲੋ 557 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ ਹੈ ਅਤੇ ਦੋਸੀਆ ਪਾਸੋ ਪੁੱਛਗਿੱਛ ਜਾਰੀ ਹੈ , ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ । ਆਈ.ਜੀ.ਪੀ , ਬਾਰਡਰ ਰੇਂਜ ਅੰਮ੍ਰਿਤਸਰ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਰਛਪਾਲ ਸਿੰਘ , ਐਸ.ਐਸ.ਪੀ , ਬਟਾਲਾ ਵੱਲੋਂ ਆਪਣਾ ਕਾਰਜਭਾਰ ਸੰਭਾਲਣ ਉਪਰੰਤ ਕੀਬ 1 ਮਹੀਨੇ ਵਿੱਚ ਪੁਲਿਸ ਜਿਲਾ ਬਟਾਲਾ ਵਿੱਚ ਨਸ਼ਿਆ ਦੇ ਖਿਲਾਫ ਅਸਰਦਾਰ ਢੰਗ ਨਾਲ ਕਾਰਵਾਈ ਕਰਦੇ ਹੋਏ ਉਦਾਹਰਣ ਪੂਰਵਕ ਬ੍ਰਾਮਦਗੀਆਂ ਕੀਤੀਆਂ ਹਨ । ਸਮੁੱਚੇ ਪੁਲਿਸ ਜਿਲਾ ਬਟਾਲਾ ਵਿੱਚ CASO ( Cordon And Search Operations ) ਦੌਰਾਨ 23 ਸਰਚ ਅਭਿਆਨ ਚਲਾ ਕੇ ਕੁੱਲ 292 ਮੁਕੱਦਮੇ ਐਕਸਾਈਜ ਐਕਟ ਅਧੀਨ ਦਰਜ ਕਰਕੇ 2954.645 ਲੀਟਰ ਨਜਾਇਜ ਸ਼ਰਾਬ , 135.990 ਲੀਟਰ ਠੇਕਾ ਸ਼ਰਾਬ , 12923 ਕਿੱਲੋ ਲਾਹਣ , 16 ਚਾਲੂ ਭੱਠੀਆਂ ਅਤੇ ਖਾਸ ਕਰਕੇ 685.250 ਲੀਟਰ ਅਲਕੋਹਲ ਬ੍ਰਾਮਦ ਕੀਤੀ ਗਈ ਹੈ ।
ਇਸੇ ਤਰਾਂ ਇਸ ਸਮੇਂ ਦੌਰਾਨ ਐਨ.ਡੀ.ਪੀ.ਐਸ ਐਕਟ ਦੇ 07 ਮੁਕੱਦਮੇ ਦਰਜ ਰਜਿਸਟਰ ਕਰਕੇ 735 ਗ੍ਰਾਮ ਹੈਰੋਇੰਨ ਅਤੇ ਹੋਰ ਨਸ਼ਾ ਸਮੱਗਰੀ ਵੱਖ ਰੂਪ ਵਿੱਚ ਮਦ ਕੀਤੀ ਗਈ ਹੈ । ਲੁੱਟਾ / ਖੋਹਾ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਮੁਜਰਮਾਂ ਨੂੰ ਕਾਬੂ ਕਰਕੇ 03 ਪਿਸਤੋਲ ਸਮੇਤ ਰੌਦ , 34 ਚੋਰੀਸ਼ੁਦਾ ਮੋਟਰਸਾਈਕਲ , 01 ਬਲੈਰੋ ਗੱਡੀ , 08 ਮੋਬਾਇਲ ਬ੍ਰਾਮਦ ਕੀਤੇ ਗਏ ਹਨ ਅਤੇ ਇਸੇ ਤਰਾਂ ਮੁਜਰਿਮ ਇਸ਼ਤਿਹਾਰੀਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਪਿਛਲੇ ਪੰਜ ਸਾਲਾ ਤੋਂ ਵੱਖ ਵੱਖ ਕੇਸਾਂ ਵਿੱਚ ਭਗੌੜੇ ਚੱਲੇ ਆ ਰਹੇ 12 ਪੀ.ਓਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

