861.90 ਕਰੋੜ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਸੰਸਦ ਦੀ ਨਵੀਂ ਇਮਾਰਤ ਦਾ ਠੇਕਾ ਟਾਟਾ ਪ੍ਰਾਜੈਕਟਸ ਲਿਮਟਿਡ ਨੇ ਹਾਸਲ ਕਰ ਲਿਆ ( ਅਮਰੀਕ ਮਠਾਰੂ,ਰੰਜਨਦੀਪ)
861.90 ਕਰੋੜ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਸੰਸਦ ਦੀ ਨਵੀਂ ਇਮਾਰਤ ਦਾ ਠੇਕਾ ਟਾਟਾ ਪ੍ਰਾਜੈਕਟਸ ਲਿਮਟਿਡ ਨੇ ਹਾਸਲ ਕਰ ਲਿਆ ਹੈ। ਐੱਲਐਂਡਟੀ ਨੇ ਇਸ ਪ੍ਰਾਜੈਕਟ ਲਈ 865 ਕਰੋੜ ਰੁਪਏ ਦੀ ਬੋਲੀ ਦਾਖ਼ਲ ਕੀਤੀ ਸੀ। ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰਾਜੈਕਟ ਤਹਿਤ ਸੰਸਦ ਦੀ ਨਵੀਂ ਇਮਾਰਤ ਮੌਜੂਦਾ ਪੁਰਾਣੀ ਇਮਾਰਤ ਦੇ ਨਜ਼ਦੀਕ ਹੀ ਊਸਾਰੀ ਜਾਵੇਗੀ। ਇਸ ਪੂਰੇ ਪ੍ਰਾਜੈਕਟ ਦੇ 21 ਮਹੀਨਿਆਂ ’ਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਕੇਂਦਰੀ ਲੋਕ ਨਿਰਮਾਣ ਵਿਭਾਗ ਮੁਤਾਬਕ ਨਵੀਂ ਇਮਾਰਤ ਪਾਰਲੀਮੈਂਟ ਹਾਊਸ ਐਸਟੇਟ ਦੇ ਪਲਾਟ ਨੰਬਰ 118 ’ਤੇ ਬਣੇਗੀ। ਨਵੀਂ ਇਮਾਰਤ ਦੀ ਉਸਾਰੀ ਤਕ ਮੌਜੂਦਾ ਸੰਸਦੀ ਇਮਾਰਤ ’ਚ ਆਮ ਵਾਂਗ ਕੰਮ ਚਲਦਾ ਰਹੇਗਾ।

