*ਸਰਦਾਰ ਸਰਬਜੀਤ ਸਿੰਘ ਦੀ ਪ੍ਰਧਾਨ,ਡਾ ਪਾਲ ਕੌਰ ਦੀ ਸੀਨੀਅਰ ਮੀਤ ਪ੍ਰਧਾਨ,ਅਤੇ ਡਾ ਗੁਲਜ਼ਾਰ ਸਿੰਘ ਪੰਧੇਰ ਦੀ ਜਨਰਲ ਸਕੱਤਰ ਵਜੋਂ ਸ਼ਾਨਦਾਰ ਜਿੱਤ*

*ਸਰਦਾਰ ਸਰਬਜੀਤ ਸਿੰਘ ਪ੍ਰਧਾਨ,ਡਾ ਅਰਵਿੰਦਰ ਕੌਰ ਕਾਕੜਾ ਮੀਤ ਪ੍ਰਧਾਨ ,ਅਤੇ ਡਾ ਹਰੀ ਸਿੰਘ ਜਾਚਕ ਪ੍ਰਬੰਧਕੀ ਬੋਰਡ ਮੈਂਬਰ ਵਜੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ**
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੂਝਵਾਨ ਅਤੇ ਵਿਦਵਾਨ ਵੋਟਰ ਸਾਹਿਬਾਨ ਨੇ ਆਪਣੀਆਂ ਕੀਮਤੀ ਵੋਟਾਂ ਰਾਹੀਂ ਡਾ ਸਰਬਜੀਤ ਸਿੰਘ ਨੂੰ ਪ੍ਰਧਾਨ, ਡਾ ਪਾਲ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਡਾ ਗੁਲਜ਼ਾਰ ਸਿੰਘ ਪੰਧੇਰ ਨੂੰ ਜਨਰਲ ਸਕੱਤਰ ਵਜੋਂ ਚੋਣ ਕੀਤੀ ਹੈ ।

ਇਸ ਦੇ ਨਾਲ ਹੀ ਡਾ ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਸ੍ਰੀ ਤਰਲੋਚਨ ਲੋਚੀ, ਜਸਪਾਲ ਮਾਨਖੇੜਾ ਅਤੇ ਹਰਵਿੰਦਰ ਸਰਸਾ ਦੀ ਮੀਤ ਪ੍ਰਧਾਨ ਚੁਣੇ ਗਏ ਹਨ।। ਪ੍ਰਬੰਧਕੀ ਬੋਰਡ ਦੇ 15 ਜੇਤੂ ਮੈਂਬਰਾਂ ਦੇ ਨਾਂ ਇਸ ਪ੍ਰਕਾਰ ਹਨ।
ਡਾ ਹਰੀ ਸਿੰਘ ਜਾਚਕ,ਸਹਿਜ ਪ੍ਰੀਤ ਸਿੰਘ ਮਾਂਗਟ, ਸ਼ਬਦੀਸ਼,
ਸੰਜੀਵਨ ਸਿੰਘ ,ਨਰਿੰਦਰ ਪਾਲ ਕੌਰ, ਵਾਹਿਦ ਉਰਫ਼ ਸਤਨਾਮ ਸਿੰਘ,ਪ੍ਰੋ ਹਰਜਿੰਦਰ ਸਿੰਘ , ਸੰਤੋਖ ਸਿੰਘ ਸੁੱਖੀ,ਕੰਵਰਜੀਤ ਭੱਠਲ,ਵਰਗਿਸ ਸਲਾਮਤ
ਪ੍ਰੋ ਸਰਘੀ,ਦੀਪ ਜਗਦੀਪ ਸਿੰਘ
ਕਰਮਜੀਤ ਸਿੰਘ ਗਰੇਵਾਲ,ਪ੍ਰੋ ਬਲਵਿੰਦਰ ਸਿੰਘ ਚਹਿਲ ਅਤੇ
ਪ੍ਰੇਮ ਸਾਹਿਲ ਆਦਿਕ।

*ਇਨਾਂ ਚੋਣਾਂ ਵਿੱਚ ਡਾ ਸਰਬਜੀਤ ਸਿੰਘ ਨੂੰ ਪ੍ਰਧਾਨ,ਅਰਵਿੰਦਰ ਕੌਰ ਕਾਕੜਾ ਨੂੰ ਮੀਤ ਪ੍ਰਧਾਨ ਅਤੇ ਡਾ ਹਰੀ ਸਿੰਘ ਜਾਚਕ ਨੂੰ ਪ੍ਰਬੰਧਕ ਬੋਰਡ ਮੈਂਬਰ ਵਜੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਤਿਕਾਰ ਯੋਗ ਮੈਂਬਰ ਸਾਹਿਬਾਨ ਨੇ ਸਭ ਤੋਂ ਵੱਧ ਵੋਟਾਂ ਦੇ ਕੇ ਜਿਤਾਇਆ ਹੈ।*

ਇਹ ਸੇਵਾਵਾਂ ਮਿਲਣ ਦੇ ਨਾਲ ਹੀ ਸਾਰੇ ਸੇਵਾਦਾਰਾਂ ਦੀਆਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਜ਼ਿਮੇਵਾਰੀਆਂ ਹੋਰ ਵੀ ਵਧ ਗਈਆਂ ਹਨ ।
Adv.
ਇਸ ਚੋਣ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਵਾਨ ਸੱਜਣਾਂ ਅਤੇ ਜੇਤੂ ਉਮੀਦਵਾਰਾਂ ਨੇ ਰਲ ਮਿਲ ਕੇ ਹਾਜ਼ਰ ਪਤਵੰਤੇ ਸਾਹਿਬਾਨ ਅਤੇ ਸ਼ੁਭ ਚਿੰਤਕਾਂ ਨਾਲ ਸਾਂਝੀ ਫੋਟੋ ਖਿਚਵਾਈ।
ਇਨਾਂ ਚੋਣਾਂ ਦੌਰਾਨ ਨਾਮਧਾਰੀ ਦਰਬਾਰ ਦੇ ਸੇਵਾਦਾਰਾਂ ਨੇ ਚਾਹ ਪਾਣੀ ਅਤੇ ਲੰਗਰ ਦੀ ਸੁਚੱਜੀ ਸੇਵਾ ਨਿਭਾਈ।

