ਜਗਤ ਪੰਜਾਬੀ ਸਭਾ ਵਲੋੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇਸਨਮਾਨ ਸਮਾਗਮ ਲਈ ਭਾਰੀ ਉਤਸ਼ਾਹ

ਜਗਤ ਪੰਜਾਬੀ ਸਭਾ ਵਲੋੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਨਮਾਨ ਸਮਾਗਮ ਲਈ ਭਾਰੀ ਉਤਸ਼ਾਹ ।

ਜਗਤ ਪੰਜਾਬੀ ਸਭਾ ਵਲੋੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸਹਿਯੋਗ ਨਾਲ 28 ਫ਼ਰਵਰੀ 2021 ਦਿਨ ਐਤਵਾਰ ਨੂੰ 10 ਵਜੇ ਸਵੇਰੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਸਮਾਗਮ ਹੋ ਰਿਹਾ ਹੈ । ਸਮਾਗਮ ਵਿੱਚ ਸ਼ਾਮਿਲ ਹੋਣ ਲਈ ਮੈਂਬਰਜ਼ ਵਿੱਚ ਭਾਰੀ ਉਤਸ਼ਾਹ ਹੈ । “ ਦੁਨੀਆਂ ਦੇ 101 ਸਿਰਮੌਰ ਪੰਜਾਬੀ “ ਸੂਚੀ ਵਿੱਚੋਂ 20 ਹੱਸਤੀਆਂ ਨੂੰ ਸਨਮਾਨਿਤ ਕੀਤਾ ਜਾਏਗਾ । ਸ : ਸੁਰਜੀਤ ਸਿੰਘ ਸੀਚੇਵਾਲ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹਨ । ਸੰਤ ਬਲਬੀਰ ਸਿੰਘ ਸੀਚੇਵਾਲ ਜੀ ਖੁੱਦ ਆਪ ਸਮਾਗਮ ਵਿੱਚ ਸ਼ਾਮਿਲ ਹੋਣਗੇ । ਕੈਨੇਡਾ ਤੋਂ ਸ : ਨੱਛਤਰ ਸਿੰਘ ਮਾਨ ਵਾਈਸ ਪ੍ਰਧਾਨ ਵਰਲਡ ਪੰਜਾਬੀ ਕਾਨਫ਼ਰੰਸ 2021 ਪਹੁੰਚ ਰਹੇ ਹਨ । ਸ : ਹਰਬੰਸ ਸਿੰਘ ਚੱਠਾ ਇੰਗਲੈਂਡ ਤੋਂ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ । ਡਾ: ਐਸ ਐਸ ਗਿੱਲ ਸਰਪ੍ਰਸਤ ਜਗਤ ਪੰਜਾਬੀ ਸਭਾ ਕੈਨੇਡਾ ਨੇ ਕਿਹਾ ਕਿ ਇਹ ਸਮਾਗਮ ਵੀ ਖਾਲਸਾ ਕਾਲਜ ਪਟਿਆਲਾ ਦੇ ਸਮਾਗਮ ਵਾਂਗ ਹੀ ਕਾਮਯਾਬ ਹੋਏਗਾ । ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ । ਗੁਰਦੁਆਰਿਆਂ ਦੇ ਦਰਸ਼ਨ ਵੀ ਕਰਾਏ ਜਾਣਗੇ । ਹੋਰ ਜਾਣਕਾਰੀ ਲਈ ਸ : ਸੁਰਜੀਤ ਸਿੰਘ ਸੀਚੇਵਾਲ ਨਾਲ 9463060363 ਤੇ ਸੰਪਰਕ ਕੀਤਾ ਜਾ ਸਕਦਾ ਹੈ । ਸਤਿੰਦਰ ਕੌਰ ਕਾਹਲੋਂ ਤੇ ਡਾ: ਸਤਿੰਦਰਜੀਤ ਕੌਰ ਬੁੱਟਰ ਇਸ ਸਮਾਗਮ ਦੇ ਪ੍ਰਬੰਧਾਂ ਵਿੱਚ ਹਿੱਸਾ ਲੈ ਰਹੇ ਹਨ । ਧੰਨਵਾਦ ਸਹਿਤ ।
ਅਜੈਬ ਸਿੰਘ ਚੱਠਾ ਚੇਅਰਮੈਨ

Adv

One thought on “ਜਗਤ ਪੰਜਾਬੀ ਸਭਾ ਵਲੋੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇਸਨਮਾਨ ਸਮਾਗਮ ਲਈ ਭਾਰੀ ਉਤਸ਼ਾਹ

Leave a Reply to Ranjit Kaur Bajwa Cancel reply

Your email address will not be published. Required fields are marked *