
ਮੋਹਾਲੀ ( ਦਵਿੰਦਰ ਕੌਰ ਢਿੱਲੋਂ ) ਜਿੰਦਗੀ ਦੇ ਦੁੱਖਾਂ ਸੁੱਖਾਂ ਨਾਲ ਭਰਪੂਰ ਪਰਮਜੀਤ ਕੌਰ ਪਰਮ ਵਲੋਂ ਲਿਖੀ ਸਵੈ ਜੀਵਨੀ “ਧੁੱਪਾਂ ਤੇ ਛੱਤਰੀਆਂ” ਚੰਡੀਗੜ੍ਹ ਦੇ ਕਲਾ ਭਵਨ ਵਿਚ ਲੋਕ ਅਰਪਣ ਕੀਤੀ ਗਈ ।ਬਲਬੀਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਏ ਇਸ ਪਰੋਗਰਾਮ ਦੇ ਮੁਖ-ਮਹਿਮਾਨ ਡਾ: ਜੰਗ ਬਹਾਦਰ ਗੋਇਲ ਸਨ। ਪਰਮਜੀਤ ਕੌਰ ਸਰਹਿੰਦ ਅਤੇ ਲੇਖਿਕਾ ਪਰਮਜੀਤ ਪਰਮ,ਬਲਕਾਰ ਸਿੱਧੂ ਵੀ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਸਨ।ਪਰੋਗਰਾਮ ਦੀ ਸ਼ੁਰੂਆਤ ਡਾ: ਮਨਜੀਤ ਸਿੰਘ ਬੱਲ ਵਲੋਂ ਹਿੰਦੀ ਗੀਤ” ਨਾ ਜਾਨੇ ਤੁਮ ਕਬ ਆਓਗੇ” ਉਪਰ ਬੰਸਰੀ ਨਾਲ ਮਨਮੋਹਕ ਧੁਨ ਸੁਣਾਈ ਗਈ ।ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਕਿਤਾਬ ਦਾ ਲੋਕ-ਅਰਪਣ ਕੀਤਾ ਗਿਆ ਪਰਮਜੀਤ ਸਰਹੰਦ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਲੇਖਿਕਾ ਨੇ ਸਵੈ- ਜੀਵਨੀ ਸੱਚੋ ਸੱਚ ਲਿਖੀ ਹੈ ਅਤੇ ਕੌੜੇ ਮਿੱਠੇ ਤਜਰਬੇ ਸਭ ਦੇ ਸਾਹਮਣੇ ਰੱਖੇ ਹਨ। ਦੁੱਖਾਂ, ਕਸ਼ਟਾਂ ਵਿਚੋਂ ਲੰਘਦਿਆਂ ਲੇਖਿਕਾ ਨੇ ਬਹੁਤ ਹਿੰਮਤ ਨਾਲ ਸਮਾਂ ਕਢਿਆ ਹੈ।ਪਰਮ ਨੂੰ ਘਰ ਤੋਂ ਸਾਹਿਤ ਦੀ ਲਗਨ ਲੱਗੀ ਅਤੇ ਇਸ ਨੇ 6 ਕਿਤਾਬਾਂ ਲਿਖ ਦਿੱਤੀਆਂ ।ਜਿੰਦਗੀ ਦੀ ਜਦੋ-ਜਹਿਦ ਅਜੇ ਵੀ ਜਾਰੀ ਹੈ ਪਰ ਸਹੇਲੀਆਂ ਅਤੇ ਸੁਹਿਰਦ ਲੋਕਾਂ ਦੀ ਮਦਦ ਨਾਲ ਇਸ ਦੇ ਹੌਸਲੇ ਬੁਲੰਦ ਹਨ।
ਕਸ਼ਮੀਰ ਕੌਰ ਵਲੋਂ ਪਰਮ ਬਾਰੇ ਲਿਖੀ ਕਵਿਤਾ ਸਤਬੀਰ ਕੌਰ ਨੇ ਵਧੀਆ ਅੰਦਾਜ਼ ਵਿਚ ਸੁਣਾਈ।ਮਲਕੀਤ ਬਸਰਾ,ਸੁਰਜੀਤ ਬੈਂਸ,ਜਗਦੀਪ ਨੂਰਾਨੀ, ਸੇਵੀ ਰਾਇਤ,ਸਿਰੀ ਰਾਮ ਅਰਸ਼, ਡਾ: ਸਤੀਸ਼ ਸੋਨੀ ,ਮਨਜੀਤ ਇੰਦਰਾ,ਹਰਮੰਦਰ ਸਿੰਘ ਕਾਲੜਾ,ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।ਦਰਸ਼ਨ ਤਿਓਣਾ ਅਤੇ ਹਰਮਿੰਦਰ ਸਿੰਘ ਭਾਟੀਆ ਨੇ ਢੁਕਵੇਂ ਗੀਤ ਸੁਣਾ ਕੇ ਵਾਹ-ਵਾਹ ਖੱਟੀ । ਡਾ: ਜੰਗ ਬਹਾਦਰ ਗੋਇਲ ਨੇ ਸਾਹਿਤ ਨੂੰ ਮਨੁੱਖ ਲਈ ਸੰਜੀਵਨੀ ਬੂਟੀ ਦਸਦਿਆਂ ਪਰਮ ਦੇ ਹੌਸਲੇ ਦੀ ਦਾਦ ਦਿੱਤੀ ।ਬਲਬੀਰ ਸਿੰਘ ਸੈਣੀ ਨੇ ਕਿਹਾ ਕਿ ਇਹ ਕਿਤਾਬ ਹਰ ਇਸਤਰੀ ਨੂੰ ਪੜ੍ਹਨੀ ਚਾਹੀਦੀ ਹੈ।ਪੁਸਤਕ ਵਿਚੋ ਹੌਸਲਾ ਵਧਾਉਣ ਲਈ ਵਧੀਆ ਸੇਧ ਮਿਲਦੀ ਹੈ।
Adv.
ਪਰੋਗਰਾਮ ਵਿੱਚ ਗੁਰਦੀਪ ਗੁਲ, ਡਾ: ਅਵਤਾਰ ਸਿੰਘ ਪਤੰਗ,ਸਿਮਰਜੀਤ ਗਰੇਵਾਲ, ਰਜਿੰਦਰ ਰੇਨੂ, ਸਤਬੀਰ ਕੋਰ, ਬਲਵਿੰਦਰ ਢਿਲੋਂ, ਗੁਰਦਰਸ਼ਨ ਸਿੰਘ ਮਾਵੀ,ਪਾਲ ਅਜਨਬੀ,ਭੁਪਿੰਦਰ ਮਲਿਕ, ਆਰ, ਕੇ, ਭਗਤ,ਗੁਰਪ੍ਰੀਤ ਸੋਮਲ,ਸੁਰਜੀਤ ਸਿੰਘ ਧੀਰ, ਕਰਮਜੀਤ ਬੱਗਾ,ਸਿਕੰਦਰ ਸਿੰਘ,ਦਵਿੰਦਰ ਬਾਠ,ਸੁਭਾਸ਼ ਭਾਸਕਰ,ਬਲਜੀਤ ਸਿੰਘ ਪਪਨੇਜਾ,ਸੰਜੀਵਨ, ਡਾ: ਕੁਲਦੀਪ ਸਿੰਘ ਬਨੂੜ, ਬਹਾਦਰ ਸਿੰਘ ਗੋਸਲ, ਸਮੇਤ ਬਹੁਤ ਸਾਰੇ ਲੇਖਕਾਂ ਅਤੇ ਕਵੀਆਂ ਨੇ ਹਾਜਰੀ ਲਵਾਈ।ਇਸ ਮੋਕੇ ਪੀ.ਐੱਸ.ਆਰਟਸ ਐਂਡ ਕਲਚਰਲ ਸੋਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ, ਜਨਰਲ ਸਕੱਤਰ ਰਾਜਦੀਪ ਕੌਰ ਅਤੇ ਮੈਂਬਰ ਅਨੁਰੀਤ ਕੋਰ, ਹਰਜੀਤ ਸਿੰਘ ਪੋ੍ਗਰਾਮ ਵਿੱਚ ਸ਼ਾਮਿਲ ਹੋਏ । ਕਸ਼ਮੀਰ ਕੌਰ ਸੰਧੂ ਨੇ ਸ਼ਾਲ ਭੇਂਟ ਕਰਕੇ
ਪ੍ਰਧਾਨਗੀ ਮੰਡਲ ਦਾ ਸਨਮਾਨ ਕੀਤਾ।ਸਟੇਜ ਦੀ ਜਿੰਮੇਵਾਰੀ ਦੀਪਕ ਸ਼ਰਮਾ ਚਨਾਰਥਲ ਨੇ ਬਾ-ਖੂਬੀ ਸੰਭਾਲੀ।

