ਬਟਾਲਾ ਵਿਚ ਦਿਨ ਦਿਹਾੜੇ ਚਲੀ ਗੋਲੀ, ਇਕ ਯੁਵਕ ਦੀ ਛਾਤੀ ਵਿਚ ਲਗੀ ਗੋਲੀ

ਬਟਾਲਾ ਵਿਚ ਦਿਨ ਦਿਹਾੜੇ ਚਲੀ ਗੋਲੀ, ਇਕ ਯੁਵਕ ਦੀ ਛਾਤੀ ਵਿਚ ਲਗੀ ਗੋਲੀ

 

ਬਟਾਲਾ :- ( ਅਮਰੀਕ ਮਠਾਰੂ/ਗੁਰਿੰਦਰ  ਸੰਧੂ)ਬਟਾਲਾ ਦੇ ਵਿੱਚ ਦੀਨ ਦਿਹਾੜੇ ਹਜੀਰਾ ਪਾਰਕ ਵਿੱਚ ਗੋਲੀ ਲੱਗਣ ਨਾਲ ਇਕ ਯੁਵਕ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਬੁੱਟਰ ਨਾਮਕ ਨੌਜਵਾਨ ਨੇ ਰਾਹੁਲ ਦੀ ਛਾਤੀ ਵਿਚ ਗੋਲੀ ਮਾਰ ਦਿਤੀ। ਰਾਹੁਲ ਨੂੰ ਨੇੜੇ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਲੇਕਿਨ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਲਈ ਰੈਫਰ ਕਰ ਦਿਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲਗਾ ਹੈ, ਕਿ ਇਸ ਵਾਰਦਾਤ ਵਿਚ ਇਕ ਲੜਕੀ ਦਾ ਮਾਮਲਾ ਪਾਇਆ ਜਾ ਰਿਹਾ ਹੈ, ਮੌਕਾ ਤੇ ਪੁਛੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਐਸਐਚਓ ਸਿਟੀ ਨੇ ਦਸਿਆ ਕਿ ਸੂਚਨਾ ਮਿਲੀ ਸੀ, ਕਿ ਹਜੀਰਾ ਪਾਰਕ ਦੇ ਕੋਲ ਗੋਲੀ ਚਲੀ ਹੈ ਅਤੇ ਰਾਹੁਲ ਦੀ ਛਾਤੀ ਵਿਚ ਗੋਲੀ ਲਗੀ ਹੈ, ਜਿਸ ਨੂੰ ਇਲਾਜ ਦੇ ਲਈ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿਤਾ ਹੈ। ਉਨ੍ਹਾਂ ਨੇ ਦਸਿਆ ਕਿ, ਇਹ ਵਾਰਦਾਤ ਕੋਈ ਗੈਂਗਵਾਰ ਦੇ ਨਾਲ ਜੁੜੀ ਨਹੀਂ ਹੈ, ਇਸ ਵਾਰਦਾਤ ਵਿਚ ਲੜਕੀ ਦਾ ਮਾਮਲਾ ਸਾਮਣੇ ਆ ਰਿਹਾ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ।

Adv.

ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਨੇ ਦਸਿਆ ਕਿ ਉਹ ਅਮ੍ਰਿਤਸਰ ਤੋਂ ਆਏ ਸਨ ਅਤੇ ਹਜੀਰਾ ਪਾਰਕ ਵਿੱਚ ਮੌਜੂਦ ਸਨ ਅਤੇ ਇਸ ਦੌਰਾਨ ਗੁਰਦਾਸਪੂਰ ਦਾ ਬੁੱਟਰ ਆਇਆ ਅਤੇ ਪਹਿਲਾਂ ਉਸਨੇ ਹਵਾ ਵਿਚ ਗੋਲੀ ਚਲਾਈ ਅਤੇ ਫਿਰ ਉਸਨੇ ਰਾਹੁਲ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ।

Adv.

 

Leave a Reply

Your email address will not be published. Required fields are marked *