ਪਿੰਡ ਨਾਥਪੁਰ ਦੀ ਵਾਇਰਲ ਵੀਡੀਓ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲ੍ਹਾਟੀ ਪਹੁੰਚੇ ਪਿੰਡ ਨਾਥਪੁਰ

ਪਿੰਡ ਨਾਥਪੁਰ ਦੀ ਵਾਇਰਲ ਵੀਡੀਓ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲ੍ਹਾਟੀ ਪਹੁੰਚੇ ਪਿੰਡ ਨਾਥਪੁਰ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਤੁਰੰਤ ਸਰਕਾਰੀ ਅਧਿਕਾਰੀਆਂ ਨੂੰ ਆਰਡਰ ਦਿੱਤੇ ਕਿ ਇਸ ਮਾਮਲੇ ਸਬੰਧੀ ਵਸੀਅਤ ਨੂੰ ਤੁਰੰਤ ਰੱਦ ਕੀਤਾ ਜਾਵੇ

ਮਾਤਾ ਦੇ ਦੋਨਾਂ ਪੁੱਤਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਲਗਾਈ ਗੁਹਾਰ

ਬਟਾਲਾ/ਕਾਦੀਆਂ 30 ਜੂਨ (ਅਮਰੀਕ ਮਠਾਰੂ/ਗੁਰਪ੍ਰੀਤ ਸਿੰਘ ਮੱਲ੍ਹੀ )ਕੁਝ ਦਿਨ ਪਹਿਲਾਂ ਪਿੰਡ ਨਾਥਪੁਰਾ ਦੇ ਵਿੱਚ ਇੱਕ ਬਜ਼ੁਰਗ ਮਾਤਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਕਿ ਉਸ ਦੇ ਪੁੱਤਰਾਂ ਵੱਲੋਂ ਧੋਖੇ ਨਾਲ ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾ ਲਈ ਗਈ ਹੈ ਜਿਸ ਤੋਂ ਬਾਅਦ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਤੇ ਮਾਨਯੋਗ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਅਤੇ ਡੀਐੱਸਪੀ ਹਰਕ੍ਰਿਸ਼ਨ ਅਤੇ ਐਸਐਚਓ ਬਲਕਾਰ ਸਿੰਘ ਕਾਦੀਆਂ ਪਿੰਡ ਨਾਥਪੁਰ ਪਹੁੰਚੇ ।ਇਸ ਦੌਰਾਨ ਬਜ਼ੁਰਗ ਮਾਤਾ ਜਸਬੀਰ ਕੌਰ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮਾਤਾ ਦਾ ਦੁੱਖ ਸੁਣਦੇ ਹੋਏ ਫ਼ੈਸਲਾ ਕੀਤਾ ਕਿ ਪੁੱਤਰਾਂ ਦੇ ਵੱਲੋਂ ਜੋ ਧੋਖੇ ਨਾਲ ਜ਼ਮੀਨ ਆਪਣੇ ਨਾਮ ਕਰਵਾਈ ਗਈ ਹੈ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਾਣਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਨਾਇਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ ਨੂੰ ਤੁਰੰਤ ਹਦਾਇਤ ਜਾਰੀ ਕੀਤੀ ਕਿ ਤੁਰੰਤ ਮਾਤਾ ਦੀ ਵਸੀਅਤ ਨੂੰ ਰੱਦ ਕਰਕੇ ਮਾਤਾ ਦੇ ਨਾਮ ਵਸੀਅਤ ਕੀਤੀ ਜਾਵੇ ਅਤੇ ਜੋ ਵੀ ਜ਼ਮੀਨ ਦਾ ਠੇਕਾ ਹੈ ਉਹ ਮਾਤਾ ਨੂੰ ਹੀ ਦਿੱਤਾ ਜਾਵੇ ।ਉਧਰ ਦੂਜੇ ਪਾਸੇ ਬਜ਼ੁਰਗ ਮਾਤਾ ਨੇ ਮਨੀਸ਼ਾ ਗੁਲਾਟੀ ਨੂੰ ਕਿਹਾ ਕਿ ਉਸ ਦੇ ਪੁੱਤਰਾਂ ਦੇ ਵੱਲੋਂ ਰਿਸ਼ਤੇਦਾਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕੋਈ ਵੀ ਗੱਲਬਾਤ ਨਾ ਕਰੇ ਨਹੀਂ ਤਾਂ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ ।ਮਨੀਸ਼ਾ ਗੁਲਾਟੀ ਨੇ ਬਜ਼ੁਰਗ ਮਾਤਾ ਨੂੰ ਕਿਹਾ ਕਿ ਉਸ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਅਤੇ ਮਾਤਾ ਦੇ ਪਤੀ ਦੇ ਨਾਮ ਜੋ ਵਸੀਅਤ ਸੀ ਜੋ ਧੋਖੇ ਨਾਲ ਪੁੱਤਰਾਂ ਨੇ ਆਪਣੇ ਨਾਮ ਕਰਵਾਇਆ ਉਸ ਨੂੰ ਤੁਰੰਤ ਰੱਦ ਕੀਤਾ ਜਾਵੇਗਾ ਤੇ ਜੋ ਵੀ ਬਣਦਾ ਹੱਕ ਮਾਤਾ ਨੂੰ ਦਿੱਤਾ ਜਾਵੇ ।ਉਧਰ ਦੂਜੇ ਪਾਸੇ ਬਜ਼ੁਰਗ ਮਾਤਾ ਦੇ ਪੁੱਤਰ ਰਿਟਾਇਰ ਸੂਬੇਦਾਰ ਰਾਜ ਕੰਵਲ ਅਤੇ ਰਿਟਾਇਰ ਮਾਸਟਰ ਮਲਵਿੰਦਰ ਸਿੰਘ ਨੇ ਅਤੇ ਉਸ ਦੀਆਂ ਪਤਨੀਆਂ ਅਤੇ ਬੱਚਿਆਂ ਨੇ ਦੱਸਿਆ ਕਿ ਜੋ ਵੀ ਅੱਜ ਮਹਿਲਾ ਕਮਿਸ਼ਨ ਦੇ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਉਹ ਉਨ੍ਹਾਂ ਦੇ ਹੱਕ ਵਿੱਚ ਨਹੀਂ ਹੈ ।ਉਨ੍ਹਾਂ ਕਿਹਾ ਕਿ ਆਈ ਹੋਈ ਪੁਲਸ ਫੋਰਸ ਵੱਲੋਂ ਵੀ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਡਾ ਪੱਖ ਸੁਣਿਆ ਜਾਵੇਗਾ ਜਦਕਿ ਉਨ੍ਹਾਂ ਦਾ ਬਿਨਾਂ ਪੱਖ ਸੁਣਿਆਂ ਹੀ ਇਕਤਰਫ਼ਾ ਫ਼ੈਸਲਾ ਕਰ ਦਿੱਤਾ ਗਿਆ ।ਮਾਤਾ ਦੇ ਪੁੱਤਰਾਂ ਨੇ ਪ੍ਰੈੱਸ ਦੇ ਰਾਹੀਂ ਇਨਸਾਫ਼ ਦੀ ਮੰਗ ਕੀਤੀ।

Adv.

Leave a Reply

Your email address will not be published. Required fields are marked *