ਸਰਕਾਰੀ ਸਕੂਲਾਂ ਦੀ ਇਹੀ ਚਰਚਾ, ਪੜ੍ਹਾਈ ਵੱਧ ਤੇ ਖਰਚਾ ਘੱਟ
-ਪ੍ਰਿੰ ਸੁਨੀਤਾ ਸ਼ਰਮਾ।*

ਘੁਮਾਣ, (ਆਈ.ਜੇ.ਐੱਸ.ਬਾਵਾ)ਮਾਣਯੋਗ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੁਮਾਣ ਦਾ ਸਮੂਹ ਸਟਾਫ਼ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਬਹੁਤ ਮਿਹਨਤ ਕਰ ਰਿਹਾ ਹੈ।ਸਰਕਾਰ ਵੱਲੋਂ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਮੁਹਿੰਮ ਨਾਲ ਸਾਰਥਿਕ ਸਿੱਟੇ ਸਾਹਮਣੇ ਆਏ ਹਨ।ਸਰਕਾਰੀ ਸਕੂਲਾਂ ਦੀ ਪੜ੍ਹਾਈ ਵਧੀਆ ਅਤੇ ਵੱਧ ਸਹੂਲਤਾਂ ਹਨ।ਅੱਜ ਬਹੁਤ ਸਾਰੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵਧੀਆ,ਸਮਾਰਟ ਸਕੂਲ,
ਅਧਿਆਪਕਾਂ ਦੀਆਂ ਖਾਲੀ ਪੋਸਟਾਂ ਦਾ ਭਰੇ ਜਾਣਾ,ਗੁਣਾਤਮਿਕ ਸਿੱਖਿਆ ਲਈ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਵਰਗੇ ਪ੍ਰਾਜੈਕਟ, ਖੇਡਾਂ ਲਈ ਤਜਰਬੇਕਾਰ ਅਤੇ ਮਿਹਨਤੀ ਅਧਿਆਪਕ, ਸਮਾਰਟ ਖੇਡ ਦੇ ਮੈਦਾਨ, ਅਨੁਸ਼ਾਸਨਮਈ ਵਾਤਾਵਰਨ,ਸਮਾਰਟ ਕਲਾਸ-ਰੂਮ, ਪ੍ਰਾਜੈਕਟਰ ਦੀ ਵਰਤੋਂ,ਛੇਵੀਂ ਤੋਂ ਅੱਠਵੀਂ ਤੱਕ 100% ਵਜ਼ੀਫਾ,ਮੁਫ਼ਤ ਡਾਕਟਰੀ ਜਾਂਚ, ਮੁਫ਼ਤ ਮਿਡ-ਡੇ ਮੀਲ,ਮੁਫ਼ਤ ਵਰਦੀ,ਵਿੱਦਿਅਕ ਟੂਰ,ਮੁਫ਼ਤ ਸਾਈਕਲ, ਮੁਫ਼ਤ ਕਿਤਾਬਾਂ,ਅੰਗਰੇਜ਼ੀ ਵਿਸ਼ਾ ਸ਼ੁਰੂ,ਸੱਭਿਆਚਾਰਕ ਮੁਕਾਬਲੇ,ਈ-ਕੰਟੈਂਟ,ਸਮਾਰਟ ਸਕੂਲਾਂ ਦਾ ਨਿਰਮਾਣ,ਕੰਪਿਊਟਰ ਲੈਬ,ਆਰਟ ਐਂਡ ਕਰਾਫਟ ਲੈਬ,ਕਰਸਿਵ ਰਾਈਟਿਗ,ਆਈਲੈੱਟਸ ਸੰਬੰਧੀ ਕੋਰਸ, ਵੋਕੇਸ਼ਨਲ ਕੋਰਸ,ਮੁਫ਼ਤ ਵਿੱਦਿਆ,ਵਧੀਆ ਅਕਾਦਮਿਕ ਨਤੀਜੇ ਆਦਿ ਸਹੂਲਤਾਂ ਮਾਪਿਆਂ ਦਾ ਧਿਆਨ ਖਿੱਚ ਰਹੀਆਂ ਹਨ।ਇਸ ਸਮੇਂ ਫੈਲ ਰਹੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੂਰਾ ਸਟਾਫ਼ ਪੂਰੀ ਤਨਦੇਹੀ ਨਾਲ ਵਿਦਿਆਰਥਣਾਂ ਨੂੰ ਆਨ-ਲਾਈਨ ਪੜ੍ਹਾਈ ਕਰਵਾ ਰਿਹਾ ਹੈ।ਸਾਡੇ ਸਕੂਲ ਦੇ ਬੱਚੇ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਬੱਚਿਆਂ ਤੋਂ ਕਿਸੇ ਪੱਖ ਤੋਂ ਵੀ ਪਿੱਛੇ ਨਹੀਂ ਹਨ।
Adv.

ਪ੍ਰਿੰਸੀਪਲ ਸੁਨੀਤਾ ਸ਼ਰਮਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਜਿੱਥੇ ਕਾਬਿਲ ਅਧਿਆਪਕਾਂ ਵੱਲੋ ਉਨ੍ਹਾਂ ਦਾ ਭਵਿੱਖ ਤਰਾਸ਼ਿਆ ਜਾਵੇਗਾ।
Adv.

ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਦਾ ਦਾਖਲਾ ਕਰਵਾ ਕੇ ਸਰਕਾਰ ਦੁਆਰਾ ਮਿਲ ਰਹੀਆਂ ਸਹੂਲਤਾਂ ਦਾ ਲਾਹਾ ਉਠਾਈਏ ਜੀ।

