ਰਾਮਗੜ੍ਹੀਆ ਮਿਸਲ ਦੇ ਬਾਨੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਤੇ ਮੁਬਾਰਕਾਂ

 

ਰਾਮਗੜ੍ਹੀਆ ਮਿਸਲ ਦੇ ਬਾਨੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਤੇ ਮੁਬਾਰਕਾਂ

ਇਸ ਮਿਸਲ ਦੇ ਕਰਤਾ ਧਰਤਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸੀ।   ਸੁਰ ਸਿੰਘ ਦੇ ਰਹਿਣ ਵਾਲੇ ਸਨ, ਕਿੰਤੂ 1772 ਵਿੱਚ ਇਹਦੇ ਦਾਦਾ ਹਰਦਾਸ ਸਿੰਘ ਦੇ ਚਲਾਣਾ ਕਰ ਜਾਣ ਤੇ ਇਨ੍ਹਾਂ ਦੇ ਪਿਤਾ ਸਰਦਾਰ ਭਗਵਾਨ ਸਿੰਘ ਨੇ ਆਪਣੀ ਵਸੋਂ ਈਜ਼ਗਿਲ ਪਰਗਣਾ ਲਾਹੌਰ ਵਿੱਚ ਕਰ ਲਈ।

ਰਾਮਗੜ੍ਹੀਆ ਜੱਸ ਸਿੰਘ ਜੋ ਗਯਾਨੀ ਭਗਵਾਨ ਸਿੰਘ ਦੇ ਸਪੁੱਤਰ ਸੀ, ਇਹ ਸ਼ਸਤਰ ਵਿਦਿਆ ਦਾ ਧਨੀ ਤੋ ਬੜਾ ਹਿੰਮਤੀ ਸੀ, ਖਾਲਸਾ ਪੰਥ ਨੇ ਇਸ ਨੂੰ ਕੁੜੀ ਮਾਰਨ ਦਾ ਕਲੰਕ ਲਾ ਕੇ ਪੰਗਤ ਵਿੱਚੋਂ ਛੇਕ ਦਿੱਤਾ, ਇਹ ਆਪਣੇ ਚਾਰ ਭਾਈਆਂ ਸਮੇਤ ਜਲੰਧਰ ਦੇ ਹਾਕਮ ਅਦੀਨਾਬੇਗ ਪਾਸ ਨੌਕਰ ਜਾ ਹੋਇਆ, ਅਤੇ ਸਿੱਖਾਂ ਦੀ ਟੋਲੀ ਦਾ ਅਫ਼ਸਰ ਬਣਿਆ, ਜਦ ਸ਼ਾਹਜ਼ਾਦਾ ਤੈਮੂਰ ਪੰਜਾਬ ਆਇਆ ਅਤੇ ਅਦੀਨਾਬੇਗ ਪਹਾੜ ਵੱਲ ਨੱਠ ਗਿਆ, ਤਾਂ ਜੱਸਾ ਸਿੰਘ ਨੇ ਅੰਮ੍ਰਿਤਸਰ ਜਾ ਕੇ ਪੰਥ ਤੋਂ ਮੁਆਫੀ ਮੰਗ ਲਈ ਤੇ ਨੰਦ ਸਿੰਘ ਸੰਘਾਣੀ ਨਾਲ ਮਿਲ ਕੇ ਰਹਿਣ ਲੱਗਿਆ। ਇਨ੍ਹਾਂ ਦੋਹਾਂ ਨੇ ਰਾਮਰੌਣੀ ਨੂੰ ਨਵੇਂ ਸਿਰਿਓਂ ਬਣਾਇਆ, ਅਦੀਨਾਯੋਗ ਦੇ ਜਰਨੈਲ ਨੇ ਇਸ ਗੜ੍ਹੀ ਨੂੰ ਢਹਾ ਦਿੱਤਾ, ਪਰ ਜੱਸਾ ਸਿੰਘ ਨੇ ਰਾਮ ਰੌਣੀ ਨੂੰ ਮੁੜ ਉਸਾਰਿਆ ਅਤੇ ਨਾਮ “ਰਾਮਗੜ੍ਹ” ਰੱਖਿਆ।

ਜੱਸਾ ਸਿੰਘ ਨੇ ਕਨ੍ਹੈਯਾ ਮਿਸਲ ਨਾਲ ਮਿਲ ਕੇ ਦੀਨਾਨਗਰ, ਬਟਾਲਾ, ਕਲਾਨੌਰ, ਸ਼੍ਰੀ ਗੋਬਿੰਦਪੁਰ ਕਾਦੀਆਂ, ਘੁਮਾਣ ਆਦਿ ਨਗਰ ਅਤੇ ਕੁਝ ਦੁਆਬੇ ਦਾ ਇਲਾਕਾ ਫਤਿਹ ਕਰਕੇ ਆਪਣੀ ਹਕੂਮਤ ਬੈਠਾਈ, ਪਰ ਆਹਲੂਵਾਲੀਆ ਜੱਸਾ ਸਿੰਘ ਨਾਲ ਟਾਕਰਾ ਹੋਣ ਤੋਂ ਇਸ ਨੂੰ ਇੱਕ ਵਾਰ ਸਤਲੁਜ ਪਾਰ ਹੋ ਕੇ ਸਰਸੇ ਦਿਨ ਵਿਤਾਉਣ ਪਏ ਸਨ, 1783 ਤੱਕ ਇਹ ਸਰਸੇ ਵੱਲ ਰਹਿ ਕੇ ਦਿੱਲੀ ਮੇਰਠ ਤੱਕ ਮਾਰਾਂ ਮਾਰਦਾ ਰਿਹਾ, ਹਿਸਾਰ ਦੇ ਹਾਕਮ ਪਾਸੋਂ ਬ੍ਰਾਹਮਣ ਲੜਕੀਆਂ ਨੂੰ ਜੰਗ ਕਰਕੇ ਛੁਡਵਾਉਣ ਤੋਂ ਇਸ ਦੀ ਉਸ ਦੇਸ਼ ਵਿੱਚ ਬੜੀ ਮਹਿਮਾ ਫੈਲੀ, ਇਹ ਗੁਰਬਾਣੀ ਦਾ ਪ੍ਰੇਮੀ ਵਰਤਾਰੇ ਛਕਣ ਵਾਲਾ ਅਤੇ ਨਿਡਰ ਯੋਧਾ ਸੀ, ਅਹਿਮਦਸ਼ਾਹ ਦੁਰਾਨੀ ਨਾਲ ਜੋ ਖਾਲਸ ਦੇ ਜੰਗ ਹੋਏ, ਉਨ੍ਹਾਂ ਵਿੱਚ ਇਹ ਸ਼ਾਮਲ ਰਿਹਾ ਹੈ

ਜੱਸਾ ਸਿੰਘ ਦਾ ਦੇਹਾਂਤ ਸੰਨ 1802 (ਸੰਮਤ 1860) ਵਿੱਚ ਹੋਇਆ, ਇਸ ਦੇ ਪੁੱਤਰ ਜੋਧ ਸਿੰਘ ਨੇ ਸੰਨ 1808 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਰਣ ਅੰਗੀਕਾਰ ਕੀਤੀ।

Adv.

Leave a Reply

Your email address will not be published. Required fields are marked *