ਸਿਹਤ ਵਿਭਾਗ ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਕੋਰੋਨਾ ਵੈਕਸੀਨੇਸ਼ਨ ਕੈੰਪ ਲਗਾਇਆ ਗਿਆ

ਸਿਹਤ ਵਿਭਾਗ ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਕੋਰੋਨਾ ਵੈਕਸੀਨੇਸ਼ਨ ਕੈੰਪ ਲਗਾਇਆ ਗਿਆ

ਬਟਾਲਾ, 1 ਅਪ੍ਰੈਲ ( ਅਮਰੀਕ ਮਠਾਰੂ, ਰੰਜਨਦੀਪ ਸੰਧੂ    ) – ਬਟਾਲਾ ਦਾ ਸਰਕਾਰੀ ਬਹੁ-ਤਕਨੀਕੀ ਕਾਲਜ ਜ਼ਿਲੇ ਦਾ ਪਹਿਲਾ ਬਹੁ-ਤਕਨੀਕੀ ਕਾਲਜ ਬਣ ਗਿਆ ਹੈ ਜਿਸਦੇ ਸਮੁੱਚੇ ਸਟਾਫ ਵੱਲੋਂ ਕੋਵਿਡ-19 ਵੈਕਸੀਨ ਲਗਵਾ ਲਈ ਗਈ ਹੈ। ਕਾਲਜ ਦੇ ਪਿ੍ਰੰਸੀਪਲ ਅਜੇ ਕੁਮਾਰ ਅਰੋੜਾ ਦੀ ਅਗਵਾਈ ਹੇਠ ਹਰਜਿੰਦਰਪਾਲ ਸਿੰਘ ਅਤੇ ਜਸਬੀਰ ਸਿੰਘ ਦੇ ਯਤਨਾ ਸਦਕਾ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸਟਾਫ ਮੈਂਬਰਜ਼ ਦੀ ਕੋਰੋਨਾ ਵੈਕਸੀਨੇਸ਼ਨ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।

ਇਸ ਕੈਂਪ ਦੌਰਾਨ ਕਾਲਜ ਦੇ ਕਰੀਬ 40 ਸਟਾਫ ਮੈੰਬਰਾਂ ਨੇ ਕੋਵਿਡ-19 ਵੈਕਸੀਨ ਲਗਵਾਈ। ਕਾਲਜ ਦੇ ਸਟਾਫ ਤੋਂ ਇਲਾਵਾ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੇ ਵੀ ਇਸ ਕੈੱਪ ਦਾ ਫਾਇਦਾ ਲੈੰਦਿਆਂ ਵੈਕਸੀਨ ਲਗਵਾਈ। ਇਸ ਮੌਕੇ ਪਿ੍ਰੰਸੀਪਲ ਸ੍ਰੀ ਅਰੋੜਾ ਨੇ ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਦੇ ਯਤਨਾ ਸਦਕਾ ਉਨਾਂ ਦੇ ਕਾਲਜ ਦੇ ਸਮੂਹ ਸਟਾਫ ਦੀ ਕੋਵਿਡ-19 ਵੈਕਸੀਨੇਸ਼ਨ ਹੋ ਗਈ ਹੈ। ਉਨਾਂ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਇਹ ਵੈਕਸੀਨ ਲਗਾਉਣੀ ਬਹੁਤ ਜਰੂਰੀ ਹੈ ਅਤੇ ਵੈਕਸੀਨ ਲਗਵਾਉਣ ਦੇ ਨਾਲ ਕੋਰੋਨਾ ਤੋਂ ਬਚਣ ਦੀਆਂ ਸਾਵਧਾਨੀਆਂ ਵੀ ਅਮਲ ਵਿੱਚ ਲਿਆਉਣੀਆਂ ਜਰੂਰੀ ਹਨ। ਉਨਾਂ ਕਿਹਾ ਕਿ ਸਾਂਝੇ ਯਤਨਾ ਨਾਲ ਹੀ ਕੋਰੋਨਾ ਦੀ ਮਹਾਂਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ।  

Leave a Reply

Your email address will not be published. Required fields are marked *