ਟੋਟੇ ਧੀਆਂ ਦੇ ਕਰਵਾਉਂਦੀ.
ਦੂਜੀ ਦਾ ਪਤੀ ਤਕਾਂਊੰਦੀ.
ਨੂੰਹ ਤੇ ਰੋਹਬ ਜਮਾਉੰਦੀ.
ਸੱਸ ਨੂੰ ਬਾਹਰ ਜੋ ਚਾਹੁੰਦੀ .
ਮਾਰੀ ਜੋ ਤਕਦੀਰਾਂ ਦੀ.
ਖੈਰ ਮੰਗਦੀ ਵੀਰਾਂ ਦੀ.
ਨਦੀ ਜੋ ਅੱਖੋਂ ਨੀਰਾਂ ਦੀ.
ਖਿੱਦੋ ਬਣਗੀ ਲੀਰਾਂ ਦੀ.
ਵਿੱਚ ਸਮੁੰਦਰ ਤੈਰੀ ਹੈ.
ਨਿਗਾ ਬੜੀ ਗਹਿਰੀ ਹੈ.
ਬਹੁਤੀ ਹੋਈ ਸਹਿਰੀ ਹੈ.
ਸੱਚੀ ਆਪਣੀ ਜੋ ਵੈਰੀ ਹੈ.
ਕਿਰਨਜੀਤ ਨਿਆਣੀ ਸੀ.
ਪੱਥਰ ਸੀ ਤੂੰ ਪਾਣੀ ਸੀ.
ਕੁਝ ਚਿਰ ਬਾਦੋੰ ਰਾਣੀ ਸੀ.
ਅੰਤ ਵੇਲੇ ਸੁਘੜ ਸਿਆਣੀ ਸੀ.
ਕਿਰਨਜੀਤ ਕੌਰ .ਪਿੰਡ ਦੱਲੂਵਾਲਾ

