ਸੰਘਣੀ ਜਹੀ ਹੁੰਦੀ ਜਾ ਰਹੀ ,
ਸਿਆਹੀ ਹੁਣ ਕਲਮ ਦੀ।
ਸੰਘਣੀ ਜਹੀ ਹੁੰਦੀ ਜਾ ਰਹੀ ,
ਸਿਆਹੀ ਹੁਣ ਕਲਮ ਦੀ।
ਕਦੀ ਲੀਕ ਤਿੱਖੀ ਤੀਰ ਸੀ,
ਦੱਸ ਦਿੰਦੀ ਜੋ ਵੀ ਅਖੀਰ ਸੀ।
ਹੁਣ ਮੋਟਾ ਮੋਟਾ ਜੋੜਦੀ ,
ਗੱਲ ਵਿਚੇ ਵਿਚ ਮੋੜਦੀ।
ਵੇਲਾਂ ਬੂਟੀਆਂਂ ਬਣਾਈ ਜਾਵੇ,
ਸਿਦਾ ਸਿਦਾ ਗਾਈ ਜਾਵੇ।
ਹਨੇਰ ਕਿੰਨਾ ਹੋਗਿਆ,
ਹੁਣ ਫਿਰ ਕਿੰਨਾ ਹੋਗਿਆ।
ਸਾਥੀ ਜੁਗਨੂੰਆਂ ਨੂੰ ਲੱਭਣਾ ਏ,
ਵਰਦੇ ਬੱਦਲਾਂ ਨੂੰ ਸੱਦਣਾ ਏ ।
ਰੋਸ਼ਨੀ ਦਿਖੋਣਗੇ,
ਸਿਆਹੀ ਨੂੰ ਘੋਲ,
ਧਾਰ ਕਲਮ ਦੀ ਬਨਾਉਣਗੇ।
( ਸੁਰਿੰਦਰ ਸਿੰਘ ਚੀਮਾ)
Adv.


ਵਾਹ
ਅਤੇ
ਆਹ !!👍👌👍
ਬਹੁਤ ਹੀ ਸੁੰਦਰ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।
ਰੱਬ ਚੜ੍ਹਦੀ ਕਲਾ ਚ ਰੱਖੇ।